16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਬੇਦੀ ਦੀ ਅਗਵਾਈ ਹੇਠ ਮੁਹਾਲੀ ਤੋਂ ਕਾਂਗਰਸੀ ਵਰਕਰਾਂ ਦਾ ਵੱਡਾ ਕਾਫ਼ਲਾ ਚੰਡੀਗੜ੍ਹ ਧਰਨੇ ਲਈ ਰਵਾਨਾ

ਐੱਸ. ਏ.

ਚੰਡੀਗੜ੍ਹ ਧਰਨੇ ’ਚ ਸ਼ਮੂਲੀਅਤ ਲਈ ਮੁਹਾਲੀ ਤੋਂ ਕੁਲਜੀਤ ਸਿੰਘ ਬੇਦੀ ਦੀ ਅਗਵਾਈ ’ਚ ਰਵਾਨਾ ਹੁੰਦਾ ਹੋਇਆ ਕਾਫ਼ਲਾ। ਅਜੀਤ ਤਸਵੀਰ 16-09-2026
ਐੱਸ. ਏ. ਐੱਸ. ਨਗਰ, 15 ਸਤੰਬਰ (ਪ੍ਰੋ. ਅਵਤਾਰ ਸਿੰਘ)-ਮੁਹਾਲੀ ਨਗਰ ਨਿਗਮ ਦੇ ਸਾਬਕਾ ਡਿਪਟੀ ਮੇਅਰ ਅਤੇ ਸੀਨੀਅਰ ਕਾਂਗਰਸੀ ਆਗੂ ਕੁਲਜੀਤ ਸਿੰਘ ਬੇਦੀ ਦੀ ਅਗਵਾਈ ਹੇਠ ਅੱਜ ਮੁਹਾਲੀ ਤੋਂ ਵੱਡੀ ਗਿਣਤੀ ‘ਚ ਕਾਂਗਰਸੀ ਆਗੂਆਂ ਅਤੇ ਵਰਕਰਾਂ ਦਾ ਕਾਫ਼ਲਾ ਚੰਡੀਗੜ੍ਹ ਧਰਨੇ ਲਈ ਰਵਾਨਾ ਹੋਇਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੇਦੀ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਲੋਕਾਂ ਦੇ ਹੱਕਾਂ ਅਤੇ ਜ਼ਮਹੂਰੀ ਕਦਰਾਂ-ਕੀਮਤਾਂ ਲਈ ਆਵਾਜ਼ ਉਠਾਉਂਦੀ ਆਈ ਹੈ ਅਤੇ ਆਉਣ ਵਾਲੇ ਸਮੇਂ ‘ਚ ਵੀ ਲੋਕਾਂ ਦੇ ਮੁੱਦਿਆਂ ਨੂੰ ਲੈ ਕੇ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੁਹਾਲੀ ਤੋਂ ਵੱਡੀ ਗਿਣਤੀ ‘ਚ ਆਗੂਆਂ ਅਤੇ ਵਰਕਰ ਾਂ ਦਾ ਚੰਡੀਗੜ੍ਹ ਧਰਨੇ ‘ਚ ਪੁੱਜਣਾ ਇਸ ਗੱਲ ਦਾ ਸਬੂਤ ਹੈ ਕਿ ਕਾਂਗਰਸੀ ਵਰਕਰ ਪਾਰਟੀ ਨਾਲ ਮਜ਼ਬੂਤੀ ਨਾਲ ਖੜ੍ਹੇ ਹਨ। ਉਨ੍ਹਾਂ ਦੱਸਿਆ ਕਿ ਕਾਫ਼ਲੇ ‘ਚ ਜੀ. ਐੱਸ. ਰਿਆੜ, ਗੁਰਦੇਵ ਸਿੰਘ ਚੌਹਾਨ, ਸੋਮ ਨਾਥ ਸਾਬਕਾ ਸਰਪੰਚ ਗੁਡਾਣਾ, ਅਜੈਬ ਸਿੰਘ ਬਾਕਰਪੁਰ, ਗੁਰਮੀਤ ਸਿੰਘ ਸਿਆਣ, ਐਡਵੋਕੇਟ ਅਰਸ਼ਬੀਰ ਸਿੰਘ ਗਿੱਲ, ਗੁਰਪ੍ਰੀਤ ਸਿੰਘ, ਪ੍ਰਿੰਸ ਸੰਧੂ ਕੰਡਾਲਾ, ਜੋਲੀ ਭੱਟੀ, ਜੰਗ ਬਹਾਦਰ ਕੁੰਭੜਾ, ਸਰਤਾਜ ਸਿੰਘ ਐਨ. ਐੱਸ. ਯੂ. ਆਈ. ਮੁਹਾਲੀ ਪ੍ਰਧਾਨ, ਪਿਆਰਾ ਸਿੰਘ ਤੂਰ, ਗਗਨ ਧਾਲੀਵਾਲ, ਬਲਬੀਰ ਸਿੰਘ ਸੋਹਲ, ਗੁਰਦੇਵ ਸਿੰਘ, ਜਸਬੀਰ ਸਿੰਘ ਬੇਲਿਆਲੀ, ਦੇਸ਼ ਰਾਜ ਤੇ ਪਵਨਪ੍ਰੀਤ ਸਿੰਘ ਸਮੇਤ ਵੱਡੀ ਗਿਣਤੀ ‘ਚ ਵੱਖ-ਵੱਖ ਪਿੰਡਾਂ ਦੇ ਪੰਚ-ਸਰਪੰਚ ਅਤੇ ਕਾਂਗਰਸੀ ਆਗੂ ਤੇ ਵਰਕਰ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਪੰਜਾਬੀ ਰੰਗਮੰਚ ਦੇ ਸ਼ਾਹ ਅਸਵਾਰ ਗੁਰਸ਼ਰਨ ਸਿੰਘ ਦਾ ਜਨਮ ਦਿਨ ਮਨਾਇਆ ਅਗਲੀ ਖ਼ਬਰ ਰਤਵਾੜਾ ਸਾਹਿਬ ਸਕੂਲ ਵਿਖੇ ਲਾਈਫ ਸਕਿੱਲਜ਼ ਸੈਮੀਨਾਰ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।