ਦੜੂਆ ਕਤਲ ਕਾਂਡ ਦੀਆਂ ਪਰਤਾਂ ਖੁੱਲ੍ਹਣ ਲੱਗੀਆਂ , ਦੋ ਹੋਰ ਮੁਲਜ਼ਮ ਗ੍ਰਿਫ਼ਤਾਰ
ਥਾਰ, 2 ਕਮਾਨੀਦਾਰ ਚਾਕੂ ਤੇ 3 ਡੰਡੇ ਬਰਾਮਦ
ਚੰਡੀਗੜ੍ਹ, 6 ਸਤੰਬਰ (ਸੰਦੀਪ ਕੁਮਾਰ ਮਾਹਨਾ)–ਚੰਡੀਗੜ੍ਹ ਦੇ ਪਿੰਡ ਦੜੂਆ ਸਥਿਤ ਹੋਟਲ ਲੈਗੇਸੀ ਨੇੜੇ ਪਵਨ ਨਾਂਅ ਦੇ ਨੌਜਵਾਨ ਦੀ ਮੌਤ ਦੇ ਮਾਮਲੇ ਦੀ ਜਾਂਚ ਨੂੰ ਅੱਗੇ ਵਧਾਉਂਦਿਆਂ ਚੰਡੀਗੜ੍ਹ ਪੁਲਿਸ ਨੇ ਦੋ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਦਾ ਦਾਅਵਾ ਹੈ ਕਿ ਗ੍ਰਿਫ਼ਤਾਰ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਕਾਲੀ ਥਾਰ, ਦੋ ਕਮਾਨੀਦਾਰ/ਬਟਨ ਆਪਰੇਟਰ ਚਾਕੂ ਅਤੇ ਤਿੰਨ ਲੱਕੜੀ ਦੇ ਡੰਡੇ ਬਰਾਮਦ ਕੀਤੇ ਗਏ ਹਨ।
ਦ
ਦੜੂਆ ਕਤਲ ਕਾਂਡ ਦੀਆਂ ਪਰਤਾਂ ਖੁੱਲ੍ਹਣ ਲੱਗੀਆਂ , ਦੋ ਹੋਰ ਮੁਲਜ਼ਮ ਗ੍ਰਿਫ਼ਤਾਰ ਥਾਰ, 2 ਕਮਾਨੀਦਾਰ ਚਾਕੂ ਤੇ 3 ਡੰਡੇ ਬਰਾਮਦ
07-09-2026
ਚੰਡੀਗੜ੍ਹ, 6 ਸਤੰਬਰ (ਸੰਦੀਪ ਕੁਮਾਰ ਮਾਹਨਾ)–ਚੰਡੀਗੜ੍ਹ ਦੇ ਪਿੰਡ ਦੜੂਆ ਸਥਿਤ ਹੋਟਲ ਲੈਗੇਸੀ ਨੇੜੇ ਪਵਨ ਨਾਂਅ ਦੇ ਨੌਜਵਾਨ ਦੀ ਮੌਤ ਦੇ ਮਾਮਲੇ ਦੀ ਜਾਂਚ ਨੂੰ ਅੱਗੇ ਵਧਾਉਂਦਿਆਂ ਚੰਡੀਗੜ੍ਹ ਪੁਲਿਸ ਨੇ ਦੋ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਦਾ ਦਾਅਵਾ ਹੈ ਕਿ ਗ੍ਰਿਫ਼ਤਾਰ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਕਾਲੀ ਥਾਰ, ਦੋ ਕਮਾਨੀਦਾਰ/ਬਟਨ ਆਪਰੇਟਰ ਚਾਕੂ ਅਤੇ ਤਿੰਨ ਲੱਕੜੀ ਦੇ ਡੰਡੇ ਬਰਾਮਦ ਕੀਤੇ ਗਏ ਹਨ। ਪੁਲਿਸ ਮੁਤਾਬਿਕ ਬਰਾਮਦ ਕੀਤੇ ਗਏ ਵਾਹਨਾਂ ਅਤੇ ਹਥਿਆਰਾਂ ਦੀ ਕਥਿਤ ਤੌਰ ’ਤੇ ਵਾਰਦਾਤ ’ਚ ਵਰਤੋਂ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ’ਚ ਇਸ ਤੋਂ ਪਹਿਲਾਂ ਵੀ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਥਾਣਾ ਇੰਡਸਟਰੀਅਲ ਏਰੀਆ ਦੇ ਐੱਸ.ਐੱਚ.ਓ. ਇੰਸਪੈਕਟਰ ਸਤਨਾਮ ਸਿੰਘ ਦੀ ਅਗਵਾਈ ਵਾਲੀ ਟੀਮ ਅਤੇ ਪੁਲਿਸ ਪੋਸਟ ਦੜੂਆ ਦੇ ਇੰਚਾਰਜ ਐੱਸ.ਆਈ. ਸਤੀਸ਼ ਕੁਮਾਰ ਸਮੇਤ ਪੁਲਿਸ ਮੁਲਾਜ਼ਮਾਂ ਨੇ ਜਾਂਚ ਦੌਰਾਨ ਇਹ ਕਾਰਵਾਈ ਕੀਤੀ। ਪੁਲਿਸ ਅਨੁਸਾਰ ਮਾਮਲੇ ਸਬੰਧੀ ਐਫ਼.ਆਈ.ਆਰ. ਥਾਣਾ ਇੰਡਸਟਰੀਅਲ ਏਰੀਆ, ਫੇਜ਼-1, ਚੰਡੀਗੜ੍ਹ ਵਿਖੇ ਧਾਰਾ 190, 191(2), 191(3), 109, 103(1) ਬੀ.ਐੱਨ.ਐੱਸ. ਅਤੇ ਅਸਲਾ ਐਕਟ ਦੀਆਂ ਧਾਰਾਵਾਂ 25/54/59 ਤਹਿਤ ਦਰਜ਼ ਕੀਤੀ ਗਈ ਸੀ। ਪੁਲਿਸ ਮੁਤਾਬਿਕ ਇਹ ਮਾਮਲਾ ਨਿਊ ਇੰਦਰਾ ਕਲੋਨੀ, ਮਨੀਮਾਜਰਾ ਵਾਸੀ ਸੂਰਜ (24) ਦੀ ਸ਼ਿਕਾਇਤ ’ਤੇ ਦਰਜ਼ ਹੋਇਆ ਸੀ। ਐਫ਼.ਆਈ.ਆਰ. ’ਚ ਦਰਜ ਸ਼ਿਕਾਇਤ ਅਨੁਸਾਰ ਸ਼ਿਕਾਇਤਕਰਤਾ ਦਾ ਭਰਾ ਪਵਨ ਆਪਣੇ ਦੋਸਤਾਂ ਨਾਲ ਪਿੰਡ ਦੜੂਆ ਸਥਿਤ ਹੋਟਲ ਲੈਗੇਸੀ ਵਿਖੇ ਪਾਰਟੀ ਕਰਨ ਗਿਆ ਸੀ। ਪੁਲਿਸ ਅਨੁਸਾਰ ਇਸ ਦੌਰਾਨ ਮੋਨੂੰ ਉਰਫ਼ ਕੰਡੂ, ਸੁਭਾਸ਼, ਸੂਰਜ ਉਰਫ਼ ਜਟੂਆ, ਗੋਵਿੰਦਾ, ਮਹਾਵੀਰ ਅਤੇ ਮਲਕੀਤ ਉਰਫ਼ ਕਾਕਾ ਕਥਿਤ ਤੌਰ ’ਤੇ ਸਕਾਰਪੀਓ ਨੰਬਰ ਐੱਚ.ਆਰ.70 ਐਫ਼. 0843 ਅਤੇ ਕਾਲੀ ਥਾਰ ’ਚ ਉੱਥੇ ਪਹੁੰਚੇ। ਪੁਲਿਸ ਦਾ ਦਾਅਵਾ ਹੈ ਕਿ ਘਟਨਾ ਦੌਰਾਨ ਮੁਲਜ਼ਮਾਂ ਨੇ ਕਥਿਤ ਤੌਰ ’ਤੇ ਪਵਨ ਦੇ ਵਾਹਨ ਨੂੰ ਸਕਾਰਪੀਓ ਨਾਲ ਟੱਕਰ ਮਾਰੀ ਅਤੇ ਇਸ ਤੋਂ ਬਾਅਦ ਕਾਲੀ ਥਾਰ ਤੇਜ਼ ਰਫ਼ਤਾਰ ਨਾਲ ਪਵਨ ਅਤੇ ਸ਼ਿਕਾਇਤਕਰਤਾ ਵੱਲ ਭਜਾਈ। ਇਸ ਘਟਨਾ ’ਚ ਪਵਨ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਜੀ.ਐਮ.ਐੱਸ.ਐੱਚ.-16 ਚੰਡੀਗੜ੍ਹ ਲਿਜਾਇਆ ਗਿਆ, ਜਿੱਥੇ (ਬਾਕੀ ਸਫ਼ਾ 6 ’ਤੇ)