04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਹੁਸ਼ਿਆਰਪੁਰ ’ਚ 50 ਮੀਟਰ ਤੋਂ ਵੱਧ ਡੂੰਘੀ ਖੁਦਾਈ ਦੀ ਸ਼ਿਕਾਇਤ, ਹਾਈ ਕੋਰਟ ਵਲੋਂ ਮੌਕੇ ਦੀ ਜਾਂਚ ਦੇ ਹੁਕਮ

ਚੰਡੀਗੜ੍ਹ, 3 ਸਤੰਬਰ (ਸੰਦੀਪ ਕੁਮਾਰ ਮਾਹਨਾ)–ਹੁਸ਼ਿਆਰਪੁਰ ’ਚ ਨਿਰਧਾਰਤ ਹੱਦ ਤੋਂ ਕਈ ਗੁਣਾ ਵੱਧ ਡੂੰਘਾਈ ਤੱਕ ਖਣਨ ਕੀਤੇ ਜਾਣ ਦੇ ਮਾਮਲੇ ’ਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਖ਼ਤ ਰੁਖ਼ ਅਖ਼ਤਿਆਰ ਕਰਦਿਆਂ ਮੌਕੇ ਦੀ ਜਾਂਚ ਕਰਵਾਉਣ ਦੇ ਹੁਕਮ ਦਿੱਤੇ ਹਨ । ਪਟੀਸ਼ਨ ’ਚ ਦੋਸ਼ ਲਗਾਇਆ ਗਿਆ ਹੈ ਕਿ ਸਬੰਧਿਤ ਖੇਤਰ ਵਿਚ 50 ਮੀਟਰ ਤੋਂ ਵੀ ਵੱਧ ਡੂੰਘਾਈ ਤੱਕ ਖਣਨ ਕੀਤਾ ਗਿਆ ਹੈ, ਜਦਕਿ ਇਜਾਜ਼ਤ ਹੋਣ ਦੀ ਸੂਰਤ ਵਿਚ ਵੀ ਵੱਧ ਤੋਂ ਵੱਧ 3 ਮੀਟਰ ਤੱਕ ਹੀ ਖੁਦਾਈ ਦੀ ਮਨਜ਼ੂਰੀ ਹੈ ।

ਅਜੀਤ ਡੈਸਕ 04-09-2026
ਚੰਡੀਗੜ੍ਹ, 3 ਸਤੰਬਰ (ਸੰਦੀਪ ਕੁਮਾਰ ਮਾਹਨਾ)–ਹੁਸ਼ਿਆਰਪੁਰ ’ਚ ਨਿਰਧਾਰਤ ਹੱਦ ਤੋਂ ਕਈ ਗੁਣਾ ਵੱਧ ਡੂੰਘਾਈ ਤੱਕ ਖਣਨ ਕੀਤੇ ਜਾਣ ਦੇ ਮਾਮਲੇ ’ਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਖ਼ਤ ਰੁਖ਼ ਅਖ਼ਤਿਆਰ ਕਰਦਿਆਂ ਮੌਕੇ ਦੀ ਜਾਂਚ ਕਰਵਾਉਣ ਦੇ ਹੁਕਮ ਦਿੱਤੇ ਹਨ । ਪਟੀਸ਼ਨ ’ਚ ਦੋਸ਼ ਲਗਾਇਆ ਗਿਆ ਹੈ ਕਿ ਸਬੰਧਿਤ ਖੇਤਰ ਵਿਚ 50 ਮੀਟਰ ਤੋਂ ਵੀ ਵੱਧ ਡੂੰਘਾਈ ਤੱਕ ਖਣਨ ਕੀਤਾ ਗਿਆ ਹੈ, ਜਦਕਿ ਇਜਾਜ਼ਤ ਹੋਣ ਦੀ ਸੂਰਤ ਵਿਚ ਵੀ ਵੱਧ ਤੋਂ ਵੱਧ 3 ਮੀਟਰ ਤੱਕ ਹੀ ਖੁਦਾਈ ਦੀ ਮਨਜ਼ੂਰੀ ਹੈ । ਮਾਮਲੇ ਦੀ ਅਸਲ ਸਥਿਤੀ ਦਾ ਪਤਾ ਲਗਾਉਣ ਲਈ ਅਦਾਲਤ ਨੇ ਹੁਣ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਨੂੰ ਮੌਕੇ ’ਤੇ ਜਾ ਕੇ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ । ਕਾਰਜਕਾਰੀ ਮੁੱਖ ਜੱਜ ਅਸ਼ਵਨੀ ਕੁਮਾਰ ਮਿਸ਼ਰਾ ਅਤੇ ਜਸਟਿਸ ਯਸ਼ਵੀਰ ਸਿੰਘ ਰਾਠੌਰ ’ਤੇ ਆਧਾਰਿਤ ਡਵੀਜ਼ਨ ਬੈਂਚ ਅੱਗੇ ਪਟੀਸ਼ਨਕਰਤਾਵਾਂ ਵਲੋਂ ਕੁਝ ਤਸਵੀਰਾਂ ਪੇਸ਼ ਕੀਤੀਆਂ ਗਈਆਂ । ਇਨ੍ਹਾਂ ਤਸਵੀਰਾਂ ਦੇ ਆਧਾਰ ’ਤੇ ਦਾਅਵਾ ਕੀਤਾ ਗਿਆ ਕਿ ਸਬੰਧਿਤ ਖੇਤਰ ਵਿਚ ਖਣਨ ਦੀ ਡੂੰਘਾਈ 100 ਮੀਟਰ ਤੱਕ ਹੋ ਸਕਦੀ ਹੈ । ਪਟੀਸ਼ਨਕਰਤਾਵਾਂ ਨੇ ਇਹ ਵੀ ਦਾਅਵਾ ਕੀਤਾ ਕਿ ਸਬੰਧਿਤ ਗਤੀਵਿਧੀ ਲਈ ਕੋਈ ਖਣਨ ਮਨਜ਼ੂਰੀ ਨਹੀਂ ਲਈ ਗਈ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਡਵੀਜ਼ਨ ਬੈਂਚ ਨੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ (ਡੀ.ਐਲ.ਐਸ.ਏ.), ਹੁਸ਼ਿਆਰਪੁਰ ਦੇ ਸਕੱਤਰ ਨੂੰ ਮੌਕੇ ’ਤੇ ਜਾ ਕੇ ਜਾਂਚ ਕਰਨ ਦੇ ਹੁਕਮ ਦਿੱਤੇ ਹਨ। ਹਾਈ ਕੋਰਟ ਨੇ ਹਦਾਇਤ ਕੀਤੀ ਹੈ ਕਿ ਮੌਕੇ ਦੀ ਜਾਂਚ ਤੋਂ ਬਾਅਦ ਰਿਪੋਰਟ ਇਕ ਹਫ਼ਤੇ ਦੇ ਅੰਦਰ ਸੀਲਬੰਦ ਲਿਫ਼ਾਫ਼ੇ ਵਿਚ ਅਦਾਲਤ ਅੱਗੇ ਪੇਸ਼ ਕੀਤੀ ਜਾਵੇ। ਪਟੀਸ਼ਨਕਰਤਾਵਾਂ ਵਲੋਂ ਪੂਰੇ ਮਾਮਲੇ ਦੀ ਜਾਂਚ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਤੋਂ ਕਰਵਾਉਣ ਦੀ ਮੰਗ ਵੀ ਕੀਤੀ ਗਈ ਹੈ। ਇਸ ਮਾਮਲੇ ਸਬੰਧੀ ਅਗਲੀ ਸੁਣਵਾਈ 17 ਸਤੰਬਰ ਨੂੰ ਹੋਵੇਗੀ।
ਪਿਛਲੀ ਖ਼ਬਰ ਹੁਣ ਚੰਡੀਗੜ੍ਹ ਵਿੱਚ ਬਿਨਾਂ ਆਪ੍ਰੇਸ਼ਨ ਗੋਡਿਆਂ ਦੇ ਦਰਦ ਦੇ ਇਲਾਜ ਦਾ ਕੈਂਪ ਸ਼ੁਰੂ – ਡਾ . ਤਰੁਣ ਅਗਲੀ ਖ਼ਬਰ ਸੈਕਟਰ -45 ਤੇ 46 ਦੇ ਫੁੱਟਪਾਥ ਹੋਣਗੇ ਪੈਦਲ ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।