04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਜੈਂਤੀਮਾਜਰੀ ਪੁਲ ਸੰਬੰਧੀ ਮੁੱਖ ਮੰਤਰੀ ਦੇ ਐਲਾਨ ਨੂੰ ਅਮਲੀਜਾਮਾ ਪਹਿਨਾਉਣ ਲਈ ਲੋਕਲ ਆਮ ਆਦਮੀ ਪਾਰਟੀ ਦੇ ਆਗੂ ਯਤਨ ਸ਼ੁਰੂ ਕਰਨ - ਮਾਵੀ

ਮਾਜਰੀ, 3 ਸਤੰਬਰ (ਕੁਲਵੰਤ ਸਿੰਘ ਧੀਮਾਨ)-ਕੀ ਜੈਂਤੀਮਾਜਰੀ ਪੁਲ ਸੰਬੰਧੀ ਮੁੱਖ ਮੰਤਰੀ ਦੇ ਐਲਾਨ ਨੂੰ ਅਮਲੀ ਰੂਪ ਦਿੱਤਾ ਜਾਵੇਗਾ। ਇਹ ਸਵਾਲ ਕਰਦਿਆਂ ਇਲਾਕਾ ਸੰਘਰਸ਼ ਕਮੇਟੀ ਦੇ ਸਰਗਰਮ ਮੈਂਬਰ ਹਰਨੇਕ ਸਿੰਘ ਮਾਵੀ ਨੇ ਕਿ ਪਿਛਲੇ 70 ਸਾਲਾਂ ਤੋਂ ਸੱਤਾਧਾਰੀ ਧਿਰ ਦੇ ਆਗੂ ਇਸ ਪੁਲ ਸੰਬੰਧੀ ਐਲਾਨ ਕਰਦੇ ਆ ਰਹੇ ਹਨ, ਪ੍ਰੰਤੂ ਹੁਣ ਤੱਕ ਪੁਲ ਨਹੀਂ ਬਣਿਆ।

ਅਜੀਤ ਡੈਸਕ 04-09-2026
ਮਾਜਰੀ, 3 ਸਤੰਬਰ (ਕੁਲਵੰਤ ਸਿੰਘ ਧੀਮਾਨ)-ਕੀ ਜੈਂਤੀਮਾਜਰੀ ਪੁਲ ਸੰਬੰਧੀ ਮੁੱਖ ਮੰਤਰੀ ਦੇ ਐਲਾਨ ਨੂੰ ਅਮਲੀ ਰੂਪ ਦਿੱਤਾ ਜਾਵੇਗਾ। ਇਹ ਸਵਾਲ ਕਰਦਿਆਂ ਇਲਾਕਾ ਸੰਘਰਸ਼ ਕਮੇਟੀ ਦੇ ਸਰਗਰਮ ਮੈਂਬਰ ਹਰਨੇਕ ਸਿੰਘ ਮਾਵੀ ਨੇ ਕਿ ਪਿਛਲੇ 70 ਸਾਲਾਂ ਤੋਂ ਸੱਤਾਧਾਰੀ ਧਿਰ ਦੇ ਆਗੂ ਇਸ ਪੁਲ ਸੰਬੰਧੀ ਐਲਾਨ ਕਰਦੇ ਆ ਰਹੇ ਹਨ, ਪ੍ਰੰਤੂ ਹੁਣ ਤੱਕ ਪੁਲ ਨਹੀਂ ਬਣਿਆ। ਉਨ੍ਹਾਂ ਕਿਹਾ ਕਿ ਭਾਵੇਂ ਬੀਤੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪਿੰਡ ਤੀੜਾ ਵਿਖੇ ਹੋਏ ‘ਸੱਥ’ ਪ੍ਰੋਗਰਾਮ ਦੌਰਾਨ ਇਸ ਪੁਲ ਦੇ ਨਿਰਮਾਣ ਸੰਬੰਧੀ ਐਲਾਨ ਕੀਤਾ ਗਿਆ ਸੀ, ਪ੍ਰੰਤੂ ਤੌਖਲਾ ਹੈ ਕਿ ਚੋਣਾਂ ਨੇੜੇ ਹੋਣ ਕਾਰਨ ਇਹ ਐਲਾਨ ਵੀ ਚੋਣਾਵੀਂ ਐਲਾਨ ਹੀ ਸਾਬਿਤ ਨਾ ਹੋਵੇ। ਮਾਵੀ ਨੇ ਕਿਹਾ ਕਿ ਜਿਥੇ ਇਲਾਕੇ ਦੀਆਂ ਸਮੂਹ ਸਮਾਜ ਸੇਵੀ ਸੰਸਥਾਵਾਂ, ਚੇਤੰਨ ਲੋਕ ਅਤੇ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਇਸ ਪੁਲ ਦੇ ਨਿਰਮਾਣ ਲਈ ਹਰ ਪ੍ਰਕਾਰ ਦਾ ਸਿਰਤੋੜ ਯਤਨ ਕਰ ਰਹੇ ਹਨ, ਉਥੇ ਹੀ ਇਸ ਸਿਆਸੀ ਸਮਾਗਮ ਦੌਰਾਨ ਮੁੱਖ ਮੰਤਰੀ ਨਾਲ ਹਾਜ਼ਰ ਆਮ ਆਦਮੀ ਪਾਰਟੀ ਦੇ ਲੋਕਲ ਨੁਮਾਇੰਦਿਆਂ ਦੀ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਸ ਐਲਾਨ ਨੂੰ ਤੁਰੰਤ ਅਮਲੀਜਾਮਾ ਪਹਿਨਾਉਣ ਲਈ ਯਤਨ ਸ਼ੁਰੂ ਕਰਨ।
ਪਿਛਲੀ ਖ਼ਬਰ ਚੰਡੀਗੜ੍ਹ ’ ਚ 22 ਵੇਂ ਸਾਲਾਨਾ ਵੀ . ਵੀ . ਡੀ ਰੋਜ਼ਾਰੀਓ ਸਿਕਸ - ਏ - ਸਾਈਡ ਸੌਕਰ ਟੂਰਨਾਮੈਂਟ ’ ਚ ਸੇਂਟ ਜ਼ੇਵੀਅਰਜ਼ ਸੀਨੀ... ਅਗਲੀ ਖ਼ਬਰ ਪ੍ਰਭਨੂਰ ਸਿੰਘ ਪਿਤਾ : ਗੁਰਵਿੰਦਰ ਸਿੰਘ ਮਾਤਾ : ਨਵਪ੍ਰੀਤ ਕੌਰ ਵਾਸੀ : ਕੁਹਾੜਾ। ਬਾਲ ਵਿਆਹ ਵਿਰੁੱਧ ਪੰਜਾਬ ਸਰਕਾਰ ਦੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।