01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਥਾਰ ਨਾਲ ਸਕਾਰਪੀਓ ’ਤੇ ਆਏ ਨੌਜਵਾਨ ਦੀ ਦਰੜ ਕੇ ਕੀਤੀ ਹੱਤਿਆ, ਭਰਾ ਜ਼ਖ਼ਮੀ

ਚੰਡੀਗੜ੍ਹ, 31 ਅਗਸਤ (ਕਪਿਲ ਵਧਵਾ)- ਦੜੂਆ ਦੇ ਵੀ. ਟੀ.

ਅਜੀਤ ਡੈਸਕ 01-09-2026
ਚੰਡੀਗੜ੍ਹ, 31 ਅਗਸਤ (ਕਪਿਲ ਵਧਵਾ)- ਦੜੂਆ ਦੇ ਵੀ. ਟੀ. ਸੀ. ਯਾਰਡ ਨੇੜੇ ਕਾਲੇ ਰੰਗ ਦੀ ਥਾਰ ਨੇ ਸਕਾਰਪੀਓ ਗੱਡੀ ਵਿਚ ਆਏ ਨੌਜਵਾਨ ਨੂੰ ਥਾਰ ਹੇਠਾਂ ਦਰੜ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ। ਇਸ ਵਾਰਦਾਤ ਵਿਚ ਮ੍ਰਿਤਕ ਦਾ ਭਰਾ ਵੀ ਜ਼ਖ਼ਮੀ ਹੋ ਗਿਆ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ 6 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਸੂਰਜ ਵਾਸੀ ਨਿਊ ਇੰਦਰਾ ਕਾਲੋਨੀ, ਚੰਡੀਗੜ੍ਹ ਨੇ ਦੱਸਿਆ ਕਿ 30 ਅਗਸਤ ਦੀ ਰਾਤ ਨੂੰ ਉਹ ਆਪਣੇ ਭਰਾ ਪਵਨ ਨਾਲ ਸਕਾਰਪੀਓ ਗੱਡੀ ਵਿਚ ਜਾ ਰਿਹਾ ਸੀ। ਇਸ ਦੌਰਾਨ ਵੀ. ਟੀ. ਸੀ. ਯਾਰਡ, ਦੜੂਆ ਨੇੜੇ ਮੁਲਜ਼ਮਾਂ ਨੇ ਕਾਲੇ ਰੰਗ ਦੀ ਥਾਰ ਵਿਚ ਸਵਾਰ ਕੁੱਝ ਨੌਜਵਾਨ ਉਨ੍ਹਾਂ ਦੀ ਉਡੀਕ ਕਰ ਰਹੇ ਸਨ। ਇਸੇ ਦੌਰਾਨ ਜਦੋਂ ਉਹ ਸਕਾਰਪੀਓ ਲੈ ਕੇ ਥੋੜ੍ਹਾ ਅੱਗੇ ਜਾਣ ਲੱਗੇ ਤਾਂ ਥਾਰ ਚਾਲਕ ਨੇ ਉਨ੍ਹਾਂ ਨੂੰ ਜ਼ੋਰਦਾਰ ਟੱਕਰ ਮਾਰੀ। ਸ਼ਿਕਾਇਤਕਰਤਾ ਮੁਤਾਬਿਕ ਟੱਕਰ ਮਾਰਨ ਦਾ ਮਕਸਦ ਉਸ ਨੂੰ ਅਤੇ ਉਸ ਦੇ ਭਰਾ ਨੂੰ ਜਾਨੋਂ ਮਾਰਨਾ ਸੀ। ਹਾਦਸੇ ਵਿਚ ਸੂਰਜ ਅਤੇ ਉਸ ਦਾ 27 ਸਾਲਾ ਭਰਾ ਪਵਨ ਜ਼ਖ਼ਮੀ ਹੋ ਗਏ। ਦੋਵਾਂ ਨੂੰ ਇਲਾਜ ਲਈ ਜੀ.ਐੱਮ.ਐੱਸ.ਐੱਚ-16 ਲਿਜਾਇਆ ਗਿਆ, ਜਿੱਥੇ ਡਿਊਟੀ ਡਾਕਟਰ ਨੇ ਪਵਨ ਨੂੰ ਮ੍ਰਿਤਕ ਐਲਾਨ ਦਿੱਤਾ। ਉਥੇ ਸੂਰਜ ਦੀ ਹਾਲਤ ਨੂੰ ਦੇਖਦਿਆਂ ਉਸ ਨੂੰ ਪੀ.ਜੀ.ਆਈ, ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਪੁਲਿਸ ਨੇ ਇਸ ਮਾਮਲੇ ਵਿਚ ਮੋਨੂੰ ਉਰਫ਼ ਕਾਂਡੂ, ਸੁਭਾਸ਼, ਸੂਰਜ ਉਰਫ਼ ਜੱਟਵਾ, ਗੋਵਿੰਦਾ, ਮਹਾਵੀਰ ਅਤੇ ਮਲਕੀਤ ਉਰਫ਼ ਕਾਕਾ ਖ਼ਿਲਾਫ਼ ਧਾਰਾ 190, 191(2), 191(3), 109 ਅਤੇ 103(1) ਬੀ.ਐੱਨ.ਐੱਸ ਤਹਿਤ ਐੱਫ.ਆਈ.ਆਰ ਦਰਜ ਕੀਤੀ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਵਾਰਦਾਤ ਦੇ ਕਾਰਨਾਂ ਅਤੇ ਮੁਲਜ਼ਮਾਂ ਦੀ ਭੂਮਿਕਾ ਸਬੰਧੀ ਤੱਥ ਇਕੱਠੇ ਕੀਤੇ ਜਾ ਰਹੇ ਹਨ।
ਪਿਛਲੀ ਖ਼ਬਰ ਵੋਟਾਂ ਦੌਰਾਨ ਲਾਅ ਵਿਭਾਗ ਅਗਲੀ ਖ਼ਬਰ ਆਰ. ਬੀ. ਯੂ. ਸਪੋਰਟਸ ਐਫ. ਸੀ. ਦੀ ਟੀਮ ਨੇ ਜਿੱਤਿਆ ਫੁੱਟਬਾਲ ਟੂਰਨਾਮੈਂਟ ਸੁਣਨ ਤੇ ਬੋਲਣ ’ਚ ਅਸਮਰੱਥ ਖਿਡਾਰੀਆਂ ਦੀ ਸ਼ਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।