ਪੰਜਾਬ ਸਰਕਾਰ ਵਲੋਂ ਮਾਪਿਆਂ ਨੂੰ ਨਸ਼ੇ ਦੀ ਆਦਤ ਪੈਣ ਤੋਂ ਪਹਿਲਾਂ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੇ ਸੰਕੇਤ ਪਛਾਣਨ ਦੀ ਅਪੀਲ
ਦੇਖਭਾਲ, ਸੰਵੇਦਨਸ਼ੀਲਤਾ ਤੇ ਗੱਲਬਾਤ ਰਾਹੀਂ ਹਰ ਬੱਚੇ ਨੂੰ ਨਸ਼ੇ ਦੀ ਲਤ ਤੋਂ ਬਚਾਇਆ ਜਾ ਸਕਦਾ ਹੈ- ਡਾ. ਬਲਬੀਰ ਸਿੰਘ
ਚੰਡੀਗੜ੍ਹ; 31 ਅਗਸਤ (ਅਜੀਤ ਬਿਊਰੋ) - ਭਗਵੰਤ ਮਾਨ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਹੁਣ ਨਸ਼ਿਆਂ ਦੀ ਸਪਲਾਈ ’ਤੇ ਰੋਕ ਲਗਾਉਣ ਦੇ ਨਾਲ-ਨਾਲ ਨੌਜਵਾਨਾਂ ਦੇ ਨਸ਼ਿਆਂ ਦੀ ਲਪੇਟ ਵਿਚ ਆਉਣ ਦੀ ਸੰਭਾਵਨਾ ਨੂੰ ਸ਼ੁਰੂਆਤੀ ਪੜਾਅ ’ਤੇ ਪਛਾਣਨ ’ਤੇ ਵੀ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ। ਸੂਬਾ ਸਰਕਾਰ ਦਾ ਯਤਨ ਹੈ ਕਿ ਨੌਜਵਾਨਾਂ ਨੂੰ ਉਸੇ ਸਮੇਂ ਮਦਦ ਮਿਲ ਸਕੇ, ਜਦੋਂ ਕਦੇ-ਕਦਾਈਂ ਜਾਂ ਪ੍ਰਯੋਗ ਵਜੋਂ ਕੀਤੀ ਜਾਣ ਵਾਲੀ ਨਸ਼ੀਲੇ ਪਦਾਰਥਾਂ ਦੀ ਵਰਤੋਂ ਅੱਗੇ ਚੱਲ ਕੇ ਨਸ਼ੇ ’ਤੇ ਨਿਰਭਰਤਾ ਜਾਂ ਲਤ ਵਿੱਚ ਨਾ ਬਦਲੇ।
ਸ
ਸੀ. ਸੀ. ਪੀ.-ਸੀ. ਜੀ. ਸੀ. ਲਾਂਡਰਾਂ ਦਾ ਬਾਹਰੀ ਦ੍ਰਿਸ਼। ਅਜੀਤ ਤਸਵੀਰ
01-09-2026
ਚੰਡੀਗੜ੍ਹ; 31 ਅਗਸਤ (ਅਜੀਤ ਬਿਊਰੋ) - ਭਗਵੰਤ ਮਾਨ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਹੁਣ ਨਸ਼ਿਆਂ ਦੀ ਸਪਲਾਈ ’ਤੇ ਰੋਕ ਲਗਾਉਣ ਦੇ ਨਾਲ-ਨਾਲ ਨੌਜਵਾਨਾਂ ਦੇ ਨਸ਼ਿਆਂ ਦੀ ਲਪੇਟ ਵਿਚ ਆਉਣ ਦੀ ਸੰਭਾਵਨਾ ਨੂੰ ਸ਼ੁਰੂਆਤੀ ਪੜਾਅ ’ਤੇ ਪਛਾਣਨ ’ਤੇ ਵੀ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ। ਸੂਬਾ ਸਰਕਾਰ ਦਾ ਯਤਨ ਹੈ ਕਿ ਨੌਜਵਾਨਾਂ ਨੂੰ ਉਸੇ ਸਮੇਂ ਮਦਦ ਮਿਲ ਸਕੇ, ਜਦੋਂ ਕਦੇ-ਕਦਾਈਂ ਜਾਂ ਪ੍ਰਯੋਗ ਵਜੋਂ ਕੀਤੀ ਜਾਣ ਵਾਲੀ ਨਸ਼ੀਲੇ ਪਦਾਰਥਾਂ ਦੀ ਵਰਤੋਂ ਅੱਗੇ ਚੱਲ ਕੇ ਨਸ਼ੇ ’ਤੇ ਨਿਰਭਰਤਾ ਜਾਂ ਲਤ ਵਿੱਚ ਨਾ ਬਦਲੇ। ਅਜਿਹੇ ਵਿਚ ਮਾਪਿਆਂ ਸਾਹਮਣੇ ਇੱਕ ਸਿੱਧਾ ਸਵਾਲ ਹੈ ਕੀ ਪਰਿਵਾਰਕ ਮੈਂਬਰ ਅਜਿਹੇ ਸੰਕੇਤ ਪਛਾਣ ਸਕਦੇ ਹਨ, ਜਿਨ੍ਹਾਂ ਦੇ ਆਧਾਰ ’ਤੇ ਸਮੇਂ ਸਿਰ ਦਖ਼ਲ ਦੇ ਕੇ ਬੱਚੇ ਨੂੰ ਨਸ਼ੇ ਦੀ ਲਤ ਵਿੱਚ ਪੈਣ ਤੋਂ ਰੋਕਿਆ ਜਾ ਸਕੇ? ਮਾਹਿਰਾਂ ਦਾ ਕਹਿਣਾ ਹੈ ਕਿ ਅਜਿਹੇ ਸੰਕੇਤ ਮੌਜੂਦ ਹੁੰਦੇ ਹਨ। ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ, “ਦੇਖਭਾਲ, ਸੰਵੇਦਨਸ਼ੀਲਤਾ ਤੇ ਗੱਲਬਾਤ ਰਾਹੀਂ ਹਰ ਬੱਚੇ ਨੂੰ ਨਸ਼ੇ ਦੀ ਲਤ ਤੋਂ ਬਚਾਇਆ ਜਾ ਸਕਦਾ ਹੈ। ਪਰਿਵਾਰ, ਦੇਖਭਾਲ ਕਰਨ ਵਾਲਿਆਂ ਅਤੇ ਪੂਰੇ ਸਮਾਜ ਵਜੋਂ ਸਾਨੂੰ ਆਪਣੀਆਂ ਅੱਖਾਂ, ਕੰਨ ਅਤੇ ਦਿਲ ਖੁੱਲ੍ਹੇ ਰੱਖਣੇ ਹੋਣਗੇ।”ਉਨ੍ਹਾਂ ਅੱਗੇ ਕਿਹਾ, “ਜੇ ਤੁਹਾਨੂੰ ਆਪਣੇ ਕਿਸੇ ਨਜ਼ਦੀਕੀ ਵਿਅਕਤੀ ਦੇ ਵਿਹਾਰ ਵਿੱਚ ਕੁਝ ਚਿੰਤਾਜਨਕ ਤਬਦੀਲੀਆਂ ਨਜ਼ਰ ਆਉਂਦੀਆਂ ਹਨ, ਤਾਂ ਉਨ੍ਹਾਂ ਵੱਲ ਧਿਆਨ ਦਿਓ ਅਤੇ ਸੰਵੇਦਨਸ਼ੀਲਤਾ ਨਾਲ ਪ੍ਰਤੀਕਿਰਿਆ ਦਿਓ।” ਨਸ਼ੇ ਦੀ ਲਤ ਹਮੇਸ਼ਾ ਕਿਸੇ ਵੱਡੇ ਜਾਂ ਸਪੱਸ਼ਟ ਚੇਤਾਵਨੀ ਸੰਕੇਤ ਨਾਲ ਸਾਹਮਣੇ ਨਹੀਂ ਆਉਂਦੀ।ਦਿੱਖ ਅਤੇ ਨਿੱਜੀ ਸਫ਼ਾਈ ਪ੍ਰਤੀ ਲਾਪਰਵਾਹੀ, ਭੁੱਖ ਘਟਣਾ ਜਾਂ ਭਾਰ ਘਟਣਾ ਤੇ ਖਾਣ-ਪੀਣ ਦੀਆਂ ਆਦਤਾਂ ਵਿਚ ਤਬਦੀਲੀ ਵੀ ਚੇਤਾਵਨੀ ਦੇ ਸੰਕੇਤ ਹੋ ਸਕਦੇ ਹਨ। ਇਸ ਤੋਂ ਇਲਾਵਾ ਕੁਝ ਸਰੀਰਕ ਸੰਕੇਤ ਵੀ ਦਿਖਾਈ ਦੇ ਸਕਦੇ ਹਨ, ਜਿਵੇਂ ਅੱਖਾਂ ਦਾ ਲਾਲ ਜਾਂ ਧੁੰਦਲਾ/ਬੇਜਾਨ ਜਿਹਾ ਦਿਖਾਈ ਦੇਣਾ, ਪੁਤਲੀਆਂ ਦੇ ਆਕਾਰ ਵਿਚ ਅਸਾਧਾਰਨ ਤਬਦੀਲੀ, ਬਹੁਤ ਜ਼ਿਆਦਾ ਸੁਸਤੀ ਜਾਂ ਵਾਰ-ਵਾਰ ਥਕਾਵਟ ਮਹਿਸੂਸ ਹੋਣਾ, ਬੇਚੈਨੀ, ਹੱਥ-ਪੈਰ ਕੰਬਣਾ, ਬੋਲਣ ਵਿਚ ਅਸਪੱਸ਼ਟਤਾ, ਸਰੀਰਕ ਤਾਲਮੇਲ ਵਿਚ ਕਮੀ, ਵਾਰ-ਵਾਰ ਸੱਟਾਂ ਦੇ ਨਿਸ਼ਾਨ ਜਾਂ ਗੰਭੀਰ ਮਾਮਲਿਆਂ ਵਿੱਚ ਟੀਕੇ ਲਗਾਉਣ ਦੇ ਨਿਸ਼ਾਨ। ਹਾਲਾਂਕਿ, ਮਾਹਿਰਾਂ ਦਾ ਕਹਿਣਾ ਹੈ ਕਿ ਕਿਸੇ ਇਕ ਸੰਕੇਤ ਦੇ ਆਧਾਰ ’ਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ। ਕਿਸ਼ੋਰ ਦਾ ਕਦੇ-ਕਦਾਈਂ ਦੇਰ ਰਾਤ ਤੱਕ ਜਾਗਣਾ ਆਮ ਗੱਲ ਹੋ ਸਕਦੀ ਹੈ, ਪਰ ਜੇ ਕੋਈ ਬੱਚਾ ਲਗਾਤਾਰ ਆਪਣੇ ਆਪ ਨੂੰ ਅਲੱਗ-ਥਲੱਗ ਰੱਖਣ ਲੱਗੇ, ਬਹੁਤ ਜ਼ਿਆਦਾ ਗੁਪਤ ਵਿਹਾਰ ਕਰੇ, ਆਪਣੇ ਆਲੇ-ਦੁਆਲੇ ਦੀਆਂ ਚੀਜ਼ਾਂ ਪ੍ਰਤੀ ਉਦਾਸੀਨ ਨਜ਼ਰ ਆਵੇ ਅਤੇ ਮਾਮੂਲੀ ਸਵਾਲ ਪੁੱਛਣ ’ਤੇ ਵੀ ਰੱਖਿਆਤਮਕ ਹੋ ਜਾਵੇ, ਤਾਂ ਇਨ੍ਹਾਂ ਸੰਕੇਤਾਂ ਦੇ ਇਕੱਠੇ ਨਜ਼ਰ ਆਉਣ ਨੂੰ ਵਿਹਾਰ ਵਿੱਚ ਬਣ ਰਹੇ ਇਕ ਪੈਟਰਨ ਵਜੋਂ ਦੇਖਣਾ ਚਾਹੀਦਾ ਹੈ। ਅਜਿਹੇ ਸਮੇਂ ਮਾਪਿਆਂ ਨੂੰ ਮਾਹਿਰ ਦੀ ਮਦਦ ਲੈਣ ਬਾਰੇ ਵਿਚਾਰ ਕਰਨਾ ਚਾਹੀਦਾ ਹੈ। (ਬਾਕੀ ਸਫ਼ਾ 6 ’ਤੇ)