29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਕਾਂਗਰਸੀ ਵਰਕਰਾਂ ਦੀ ਮੀਟਿੰਗ ਹੋਈ

ਮੁੱਲਾਂਪੁਰ ਗਰੀਬਦਾਸ, 28 ਅਗਸਤ (ਦਿਲਬਰ ਸਿੰਘ ਖੈਰਪੁਰ)- ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਸਥਾਨਕ ਕਸਬੇ ‘ਚ ਕਾਂਗਰਸੀ ਵਰਕਰਾਂ ਦੀ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਦੌਰਾਨ ਸੂਬੇ ਦੇ ਪਿੰਡਾਂ ਸ਼ਹਿਰਾਂ ਦਾ ਸਰਬਪੱਖੀ ਵਿਕਾਸ ਹੋਇਆ, ਪਰ ਮੌਜੂਦਾ ਮਾਨ ਸਰਕਾਰ ਨੇ ਪੰਜਾਬ ਨੂੰ ਵਿਕਾਸ ਪੱਖੋਂ ਰੋਲ ਕੇ ਰੱਖ ਦਿੱਤਾ ਹੈ, ਉਲਟਾ ਪੰਜਾਬ ਕਰਜ਼ਈ ਹੋਇਆ ਹੈ ਤੇ ਚਾਰੇ ਪਾਸੇ ਸਰਕਾਰੀ ਮੁਲਾਜ਼ਮਾਂ ਦੀਆਂ ਹੜਤਾਲਾਂ, ਸਾਰੇ ਦਫ਼ਤਰਾਂ ਵਿਚ ਭ੍ਰਿਸ਼ਟਾਚਾਰ ਦਾ ਬੋਲਬਾਲਾ, ਹਲਕਾ ਖਰੜ ਵਿਚ ਲਿੰਕ ਸੜਕਾਂ ਦੀ ਬਦ ਤੋਂ ਬਦਤਰ ਹਾਲਤ ਪ੍ਰੇਸ਼ਾਨੀਆਂ ਦਾ ਸਬੱਬ ਬਣੀ ਹੋਈ ਹੈ। ਪੰਚਾਇਤਾਂ ਗ੍ਰਾਂਟਾਂ ਤੋਂ ਸੱਖਣੀਆਂ, ਨਾਜਾਇਜ਼ ਮਾਈਨਿੰਗ, ਸ਼ਰੇਆਮ ਗੈਂਗਸਟਰ ਵਲੋਂ ਕਤਲੋਗਾਰਤ, ਪਿੰਡ ਪਿੰਡ ਨਸ਼ਿਆਂ ਦੀ ਭਰਮਾਰ ਨੇ ਲੋਕਾਂ ਦਾ ਜੀਣਾ ਮੁਹਾਲ ਕੀਤਾ ਹੋਇਆ ਹੈ।

ਅਜੀਤ ਡੈਸਕ 29-08-2026
ਮੁੱਲਾਂਪੁਰ ਗਰੀਬਦਾਸ, 28 ਅਗਸਤ (ਦਿਲਬਰ ਸਿੰਘ ਖੈਰਪੁਰ)- ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਸਥਾਨਕ ਕਸਬੇ ‘ਚ ਕਾਂਗਰਸੀ ਵਰਕਰਾਂ ਦੀ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਦੌਰਾਨ ਸੂਬੇ ਦੇ ਪਿੰਡਾਂ ਸ਼ਹਿਰਾਂ ਦਾ ਸਰਬਪੱਖੀ ਵਿਕਾਸ ਹੋਇਆ, ਪਰ ਮੌਜੂਦਾ ਮਾਨ ਸਰਕਾਰ ਨੇ ਪੰਜਾਬ ਨੂੰ ਵਿਕਾਸ ਪੱਖੋਂ ਰੋਲ ਕੇ ਰੱਖ ਦਿੱਤਾ ਹੈ, ਉਲਟਾ ਪੰਜਾਬ ਕਰਜ਼ਈ ਹੋਇਆ ਹੈ ਤੇ ਚਾਰੇ ਪਾਸੇ ਸਰਕਾਰੀ ਮੁਲਾਜ਼ਮਾਂ ਦੀਆਂ ਹੜਤਾਲਾਂ, ਸਾਰੇ ਦਫ਼ਤਰਾਂ ਵਿਚ ਭ੍ਰਿਸ਼ਟਾਚਾਰ ਦਾ ਬੋਲਬਾਲਾ, ਹਲਕਾ ਖਰੜ ਵਿਚ ਲਿੰਕ ਸੜਕਾਂ ਦੀ ਬਦ ਤੋਂ ਬਦਤਰ ਹਾਲਤ ਪ੍ਰੇਸ਼ਾਨੀਆਂ ਦਾ ਸਬੱਬ ਬਣੀ ਹੋਈ ਹੈ। ਪੰਚਾਇਤਾਂ ਗ੍ਰਾਂਟਾਂ ਤੋਂ ਸੱਖਣੀਆਂ, ਨਾਜਾਇਜ਼ ਮਾਈਨਿੰਗ, ਸ਼ਰੇਆਮ ਗੈਂਗਸਟਰ ਵਲੋਂ ਕਤਲੋਗਾਰਤ, ਪਿੰਡ ਪਿੰਡ ਨਸ਼ਿਆਂ ਦੀ ਭਰਮਾਰ ਨੇ ਲੋਕਾਂ ਦਾ ਜੀਣਾ ਮੁਹਾਲ ਕੀਤਾ ਹੋਇਆ ਹੈ। ਉਨ੍ਹਾਂ ਅੱਗੇ ਕਿਹਾ ਕਿ ਆਪ ਸਰਕਾਰ ਹਰ ਫ਼ਰੰਟ ’ਤੇ ਫੇਲ੍ਹ ਹੋਈ ਆਪਣੀ ਡਿੱਗੀ ਸਾਖ ਨੂੰ ਬਚਾਉਣ ਖਾਤਰ ਮਹਿਲਾਵਾਂ ਨੂੰ ਮਾਣ ਭੱਤਾ, ਰਸੋਈ ਕਿੱਟਾਂ ਆਦਿ ਨਾਲ ਮੁੜ ਤੋਂ ਸੱਤਾ ਵਿਚ ਆਉਣ ਲਈ ਤਰੋਲੋਮੱਛੀ ਹੋਈ ਨਜ਼ਰ ਆ ਰਹੀ ਹੈ। ਰੇਵੜੀਆ ਨੂੰ ਜਨਤਾ ਹੁਣ ਚੰਗੀ ਤਰ੍ਹਾਂ ਸਮਝਦੀ ਹੈ। ਵੱਖ-ਵੱਖ ਕਾਂਗਰਸੀ ਵਰਕਰਾਂ ਨੇ ਆਪਣੇ ਸੰਬੋਧਨ ਵਿਚ ਗੁਹਾਰ ਲਗਾਈ ਕਿ ਅਜਿਹੇ ਸਮੇਂ ਸੂਬੇ ਵਿਚ ਸਿਆਸੀ ਪਾਰਟੀਆਂ ਦਾ ਮੰਦੜਾ ਹਾਲ ਹੈ, ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਖੇਰੂੰ ਖੇਰੂੰ ਹੋਇਆ ਆਖਰੀ ਸਾਹ ਲੈ ਰਿਹਾ ਹੈ। ਹੁਣ ਮੌਕਾ ਹੈ ਕਾਂਗਰਸੀ ਆਗੂ ਵਿਰੋਧ ਤੇ ਪਾਟੋਧਾੜ ਨੀਤੀ ਛੱਡ ਕੇ ਕਾਂਗਰਸ ਪਾਰਟੀ ਨੂੰ ਲਾਮਬੰਦ ਕਰਨ, ਜੋ ਸਮੇਂ ਦੀ ਲੋੜ ਹੈ ਤਾਂ ਕਿ 2027 ਵਿਚ ਕਾਂਗਰਸ ਦੀ ਸਰਕਾਰ ਬਣ ਸਕੇ। ਇਸ ਮੌਕੇ ਅਮਰਿੰਦਰ ਸਿੰਘ ਰੋਮੀ ਕੰਗ, ਸਾਬਕਾ ਸੰਮਤੀ ਮੈਂਬਰ ਸਤੀਸ਼ ਸੇਠੀ, ਪ੍ਰਧਾਨ ਰਾਣਾ ਗਿਆਨ ਸਿੰਘ ਘੰਡੌਲੀ, ਚੇਅਰਮੈਨ ਕ੍ਰਿਪਾਲ ਸਿੰਘ ਖਿਜ਼ਰਾਬਾਦ, ਮਹਿਲਾ ਪ੍ਰਧਾਨ ਬੀਬੀ ਪਰਮਜੀਤ ਕੌਰ, ਕਾਮਰੇਡ ਅਜੀਤ ਸਿੰਘ, ਸਰਪੰਚ ਜਸਵੰਤ ਸਿੰਘ, ਮੁਖਤਿਆਰ ਸਿੰਘ, ਨਰਿੰਦਰ ਸਿੰਘ ਢਕੋਰਾਂ, ਗੁਰਮੇਲ ਸਿੰਘ ਹੁਸ਼ਿਆਰਪੁਰ, ਡਾ. ਗੁਰਦਰਸਨ ਸਿੰਘ ਜੰਮੂ, ਅਰਵਿੰਦਰ ਕੁਮਾਰ, ਬਿਕਰਮਜੀਤ ਸਿੰਘ, ਜਗਬੀਰ ਸਿੰਘ, ਜਰਨੈਲ ਸਿੰਘ ਬਾਠ ਤੇ ਤਰਨਵੀਰ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸਿੱਧ ਬਾਬਾ ਮੰਗਲ ਨਾਥ ਦੀ ਬਰਸੀ ਮੌਕੇ ਸੰਤਾਂ-ਮਹਾਂਪੁਰਸ਼ਾਂ ਤੇ ਸ਼ਰਧਾਲੂਆਂ ਨੇ ਲੁਆਈ ਹਾਜ਼ਰੀ ਅਗਲੀ ਖ਼ਬਰ ਪਿੰਡ ਔਜਲਾ ਦੇ ਵਸਨੀਕਾਂ ਨੇ ਬੁਨਿਆਦੀ ਸਹੂਲਤਾਂ ਲਈ ਐਸ. ਡੀ. ਐਮ. ਨੂੰ ਸੌਂਪਿਆ ਮੰਗ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।