29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਪਸ਼ੂ-ਪਾਲਕਾਂ ਦਾ ਬਹੁਤ ਨੁਕਸਾਨ ਕਰਦੀ ਹੈ ਲੰਪੀ ਸਕਿੰਨ ਰੋਗ-ਡਾ.ਸ਼ਰਮਾ

ਲਾਲੜੂ, 28 ਅਗਸਤ (ਰਾਜਬੀਰ ਸਿੰਘ)- ਲੰਪੀ ਸਕਿੰਨ ਰੋਗ ਗਊਆਂ ਵਿਚ ਹੋਣ ਵਾਲੀ ਇਕ ਵਾਇਰਲ ਬਿਮਾਰੀ ਹੈ, ਜੋ ਪਸ਼ੂ-ਪਾਲਕਾਂ ਦਾ ਆਰਥਿਕ ਤੌਰ ’ਤੇ ਭਾਰੀ ਨੁਕਸਾਨ ਕਰ ਸਕਦੀ ਹੈ। ਇਹ ਜਾਣਕਾਰੀ ਦਿੰਦਿਆਂ ਪ੍ਰਿੰ.

ਅਜੀਤ ਡੈਸਕ 29-08-2026
ਲਾਲੜੂ, 28 ਅਗਸਤ (ਰਾਜਬੀਰ ਸਿੰਘ)- ਲੰਪੀ ਸਕਿੰਨ ਰੋਗ ਗਊਆਂ ਵਿਚ ਹੋਣ ਵਾਲੀ ਇਕ ਵਾਇਰਲ ਬਿਮਾਰੀ ਹੈ, ਜੋ ਪਸ਼ੂ-ਪਾਲਕਾਂ ਦਾ ਆਰਥਿਕ ਤੌਰ ’ਤੇ ਭਾਰੀ ਨੁਕਸਾਨ ਕਰ ਸਕਦੀ ਹੈ। ਇਹ ਜਾਣਕਾਰੀ ਦਿੰਦਿਆਂ ਪ੍ਰਿੰ. ਡਾ. ਬਿਮਲ ਸ਼ਰਮਾ ਨੇ ਪਸ਼ੂ-ਪਾਲਕਾਂ ਨੂੰ ਇਸ ਬਿਮਾਰੀ ਤੋਂ ਬਚਾਅ ਲਈ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ। ਡਾ. ਸਰਮਾ ਨੇ ਦੱਸਿਆ ਕਿ ਇਹ ਬਿਮਾਰੀ ਮੁੱਖ ਤੌਰ ’ਤੇ ਮੱਖੀਆਂ, ਮੱਛਰਾਂ ਅਤੇ ਚਿੱਚੜਾਂ ਵਰਗੇ ਕੀੜੇ-ਮਕੌੜਿਆਂ ਦੇ ਕੱਟਣ ਨਾਲ ਫੈਲਦੀ ਹੈ। ਬਿਮਾਰੀ ਕਾਰਨ ਪਸ਼ੂਆਂ ਦੀ ਚਮੜੀ ’ਤੇ ਦੋ ਤੋਂ ਚਾਰ ਸੈਂਟੀਮੀਟਰ ਤੱਕ ਦੀਆਂ ਗੱਠਾਂ ਬਣ ਜਾਂਦੀਆਂ ਹਨ। ਕਈ ਮਾਮਲਿਆਂ ਵਿਚ ਇਨ੍ਹਾਂ ਵਿਚੋਂ ਪੀਕ ਨਿਕਲਣ ਲੱਗਦੀ ਹੈ ਅਤੇ ਚਮੜੀ ’ਤੇ ਜਖ਼ਮ ਹੋ ਸਕਦੇ ਹਨ। ਪ੍ਰਭਾਵਿਤ ਪਸ਼ੂ ਖਾਣਾ-ਪੀਣਾ ਘੱਟ ਕਰ ਦਿੰਦੇ ਹਨ, ਦੁੱਧ ਦੀ ਪੈਦਾਵਾਰ ਘੱਟ ਜਾਂਦੀ ਹੈ ਅਤੇ ਕਈ ਵਾਰ ਗਰਭਪਾਤ ਦਾ ਖ਼ਤਰਾ ਵੀ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਗਰਮੀਆਂ ਅਤੇ ਹੁੰਮਸ ਵਾਲੇ ਮੌਸਮ ਵਿਚ ਇਸ ਬਿਮਾਰੀ ਦੇ ਫੈਲਣ ਦਾ ਖਤਰਾ ਵੱਧ ਜਾਂਦਾ ਹੈ। ਬਿਮਾਰ ਪਸ਼ੂ ਨੂੰ ਤੁਰੰਤ ਤੰਦਰੁਸਤ ਪਸ਼ੂਆਂ ਤੋਂ ਅਲੱਗ ਕਰਕੇ ਪਸ਼ੂ ਮੰਡੀਆਂ ਜਾਂ ਮੇਲਿਆਂ ਵਿਚ ਨਹੀਂ ਲਿਜਾਣਾ ਚਾਹੀਦਾ। ਬਚਾਅ ਲਈ ਗਊਆਂ ਦਾ ਗੋਟ ਪੋਕਸ ਵੈਕਸੀਨ ਨਾਲ ਟੀਕਾਕਰਨ ਕਰਵਾਉਣਾ ਜ਼ਰੂਰੀ ਹੈ। ਡਾ. ਸ਼ਰਮਾ ਨੇ ਕਿਹਾ ਕਿ ਪ੍ਰਭਾਵਿਤ ਪਸ਼ੂ ਦਾ ਇਲਾਜ ਸੰਬੰਧਿਤ ਵੈਟਨਰੀ ਡਾਕਟਰ ਦੀ ਸਲਾਹ ਅਨੁਸਾਰ ਕਰਵਾਉਣਾ ਚਾਹੀਦਾ ਹੈ ਅਤੇ ਪਸ਼ੂਆਂ ਨੂੰ ਸੰਤੁਲਿਤ ਖੁਰਾਕ ਦੇਣ ਦੇ ਨਾਲ ਮੱਖੀਆਂ, ਮੱਛਰਾਂ ਤੇ ਚਿੱਚੜਾਂ ਤੋਂ ਬਚਾਅ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਰੇ ਹੋਏ ਪਸ਼ੂ ਨੂੰ ਖੁੱਲ੍ਹੇ ਵਿਚ ਸੁੱਟਣ ਦੀ ਬਜਾਏ ਡੂੰਘਾ ਟੋਆ ਪੁੱਟ ਕੇ ਚੂਨਾ ਅਤੇ ਮਿੱਟੀ ਪਾ ਕੇ ਦਫਨਾਇਆ ਜਾਵੇ, ਤਾਂ ਜੋ ਬਿਮਾਰੀ ਅੱਗੇ ਨਾ ਫੈਲੇ।
ਪਿਛਲੀ ਖ਼ਬਰ ਜ਼ਿਲ੍ਹਾ ਰੈੱਡ ਕਰਾਸ ਨੇ ਮਹਿੰਦਰਾ ਐਂਡ ਮਹਿੰਦਰਾ ਲਿ. ਵਿਖੇ ਤਿੰਨ ਰੋਜ਼ਾ ਫਸਟ ਏਡ ਟ੍ਰੇਨਿੰਗ ਕੈਂਪ ਲਗਾਇਆ ਅਗਲੀ ਖ਼ਬਰ ਢਕੌਲੀ ਦੇ ਸਰਕਾਰੀ ਸਕੂਲ ਸਾਹਮਣੇ ਇਕ ਹਫ਼ਤੇ ਤੋਂ ਵਗ ਰਿਹਾ ਸੀਵਰੇਜ ਦਾ ਗੰਦਾ ਪਾਣੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।