24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਨਾਂਗਲ ਚੌਧਰੀ ਬਣੇਗਾ ਦੇਸ਼ ਦੀ ਨਵੀਂ ਆਰਥਿਕ ਰਾਜਧਾਨੀ-ਨਾਇਬ ਸਿੰਘ ਸੈਣੀ

ਚੰਡੀਗੜ੍ਹ, 23 ਅਗਸਤ (ਰਾਮ ਸਿੰਘ ਬਰਾੜ)- ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਨਾਂਗਲ ਚੌਧਰੀ ਖੇਤਰ ਵਿਚ ਇੰਟੀਗ੍ਰੇਟੇਡ ਮਲਟੀ ਮੌਡਲ ਲੌਜਿਸਟਿਕ ਹੱਬ ਦੇ ਰੇਲ ਸੰਪਰਕ ਸ਼ੁਭਆਰੰਭ ਸਮਾਰੋਹ ਦੇ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਸਮੁੱਚਾ ਖੇਤਰ ਆਉਣ ਵਾਲੇ ਸਮੇਂ ਵਿਚ ਦੇਸ਼ ਦੀ ਇਕ ਵੱਡੀ ਆਰਥਿਕ ਰਾਜਧਾਨੀ ਵਜੋਂ ਉੱਭਰਨ ਜਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਕਸਤ ਭਾਰਤ ਦੇ ਦ੍ਰਿਸ਼ਟੀਕੋਣ ਅਤੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਦੇ ਯਤਨਾਂ ਨਾਲ ਇਸ ਪ੍ਰੋਜੈਕਟ ਦੀ ਮਜ਼ਬੂਤ ਨੀਂਹ ਰੱਖੀ ਗਈ ਸੀ, ਜੋ ਅੱਜ ਸਾਕਾਰ ਰੂਪ ਲੈ ਰਹੀ ਹੈ।

ਅਜੀਤ ਡੈਸਕ 24-08-2026
ਚੰਡੀਗੜ੍ਹ, 23 ਅਗਸਤ (ਰਾਮ ਸਿੰਘ ਬਰਾੜ)- ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਨਾਂਗਲ ਚੌਧਰੀ ਖੇਤਰ ਵਿਚ ਇੰਟੀਗ੍ਰੇਟੇਡ ਮਲਟੀ ਮੌਡਲ ਲੌਜਿਸਟਿਕ ਹੱਬ ਦੇ ਰੇਲ ਸੰਪਰਕ ਸ਼ੁਭਆਰੰਭ ਸਮਾਰੋਹ ਦੇ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਸਮੁੱਚਾ ਖੇਤਰ ਆਉਣ ਵਾਲੇ ਸਮੇਂ ਵਿਚ ਦੇਸ਼ ਦੀ ਇਕ ਵੱਡੀ ਆਰਥਿਕ ਰਾਜਧਾਨੀ ਵਜੋਂ ਉੱਭਰਨ ਜਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਕਸਤ ਭਾਰਤ ਦੇ ਦ੍ਰਿਸ਼ਟੀਕੋਣ ਅਤੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਦੇ ਯਤਨਾਂ ਨਾਲ ਇਸ ਪ੍ਰੋਜੈਕਟ ਦੀ ਮਜ਼ਬੂਤ ਨੀਂਹ ਰੱਖੀ ਗਈ ਸੀ, ਜੋ ਅੱਜ ਸਾਕਾਰ ਰੂਪ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਨਿੱਜੀ ਖੇਤਰ ਦੇ ਕਈ ਵੱਡੇ ਨਿਵੇਸ਼ਕ ਇਸ ਪ੍ਰੋਜੈਕਟ ਵਿਚ ਡੂੰਘੀ ਦਿਲਚਸਪੀ ਦਿਖਾ ਰਹੇ ਹਨ, ਜਿਸ ਨਾਲ ਸਥਾਨਕ ਨੌਜਵਾਨਾਂ ਲਈ ਵੱਡੇ ਪੱਧਰ ‘ਤੇ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ। ਇਸ ਮੌਕੇ ਉਦਯੋਗ ਮੰਤਰੀ ਰਾਓ ਨਰਬੀਰ ਸਿੰਘ ਸਮੇਤ ਵਿਧਾਇਕ ਤੇ ਹੋਰ ਪਤਵੰਤੇ ਮੌਜੂਦ ਸਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਦੇਸ਼ ਲਗਾਤਾਰ ਤਰੱਕੀ ਦੇ ਮਾਰਗ ‘ਤੇ ਅੱਗੇ ਵਧ ਰਿਹਾ ਹੈ ਅਤੇ ਪ੍ਰਧਾਨ ਮੰਤਰੀ ਦੀਆਂ ਵਿਕਾਸ ਪਹਿਲਕਦਮੀਆਂ ਵਿਚ ਇਹ ਖੇਤਰ ਸਿਖਰਲੇ ਸਥਾਨ ‘ਤੇ ਹੈ। ਬੁਨਿਆਦੀ ਢਾਂਚੇ ਦੇ ਪੂਰੇ ਵਿਕਾਸ ਨਾਲ ਇਹ ਪੂਰਾ ਖੇਤਰ ਖੁਸ਼ਹਾਲੀ ਅਤੇ ਉਦਯੋਗਿਕ ਤਰੱਕੀ ਦਾ ਇੱਕ ਨਵਾਂ ਕੇਂਦਰ ਬਣ ਕੇ ਉੱਭਰੇਗਾ।
ਪਿਛਲੀ ਖ਼ਬਰ ਸਬਜ਼ੀ ਮੰਡੀ-26 ’ਚ ਮੋਮਬੱਤੀ ਮਾਰਚ ਕੱਢਿਆ, ਦੇਸਰਾਜ ਲਈ ਇਨਸਾਫ਼ ਤੇ ਮਜ਼ਬੂਤ ਸੁਰੱਖਿਆ ਦੀ ਮੰਗ ਅਗਲੀ ਖ਼ਬਰ ਮਾਨ ਸਰਕਾਰ ਹਰ ਵਿਰੋਧੀ ਆਵਾਜ਼ ਜਾਂ ਗੰਭੀਰ ਸਵਾਲ ਨੂੰ ਰਾਜਨੀਤੀ ਕਹਿ ਕੇ ਖਾਰਜ ਨਹੀਂ ਕਰ ਸਕਦੀ-ਪਰਮਜੀਤ ਸਿੰਘ ਕੈਂਥ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।