20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਬਿਨਾਂ ਲਾਇਸੰਸ ਇੰਮੀਗ੍ਰੇਸ਼ਨ ਕੰਪਨੀ ਚਲਾਉਣ ’ਤੇ ਮਾਮਲਾ ਦਰਜ

ਐੱਸ. ਏ.

ਅਜੀਤ ਡੈਸਕ 20-08-2026
ਐੱਸ. ਏ. ਐੱਸ. ਨਗਰ, 19 ਅਗਸਤ (ਕਪਿਲ ਵਧਵਾ)- ਥਾਣਾ ਫੇਜ਼-11 ਦੀ ਪੁਲਿਸ ਨੇ ਸੈਕਟਰ-67 ਸਥਿਤ ਸੀ. ਪੀ.- 67 ਮਾਲ ਦੀ ਸੱਤਵੀਂ ਮੰਜ਼ਿਲ ’ਤੇ ਬਿਨਾਂ ਲਾਇਸੰਸ ਇੰਮੀਗ੍ਰੇਸ਼ਨ ਦਫ਼ਤਰ ਚਲਾਉਣ ਦੇ ਦੋਸ਼ ਹੇਠ ‘ਵੀਜ਼ਾ ਰਾਊਟਰ ਗਲੋਬਲ ਸਰਵਿਸਿਜ਼’ ਦੇ ਸੰਚਾਲਕਾਂ ਅਤੇ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਨੇ ਇਹ ਕਾਰਵਾਈ ਮੁਖ਼ਬਰ ਦੀ ਸੂਚਨਾ ਦੇ ਆਧਾਰ ’ਤੇ ਕੀਤੀ। ਪੁਲਿਸ ਅਨੁਸਾਰ ਕੰਪਨੀ ਵੱਲੋਂ ਭੋਲੇ-ਭਾਲੇ ਲੋਕਾਂ ਨੂੰ ਵਿਦੇਸ਼ਾਂ ਵਿਚ ਵਰਕ ਪਰਮਿਟ ’ਤੇ ਭੇਜਣ ਦਾ ਭਰੋਸਾ ਦੇ ਕੇ ਉਨ੍ਹਾਂ ਤੋਂ ਮੋਟੀਆਂ ਰਕਮਾਂ ਹਾਸਿਲ ਕਰਕੇ ਕਥਿਤ ਧੋਖਾਧੜੀ ਕੀਤੀ ਜਾ ਰਹੀ ਸੀ। ਸੂਚਨਾ ਮਿਲਣ ’ਤੇ ਪੁਲਿਸ ਪਾਰਟੀ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ। ਇਸ ਸੰਬੰਧੀ ਥਾਣਾ ਫੇਜ਼-11 ਵਿਚ 18 ਅਗਸਤ ਨੂੰ ਧਾਰਾ 318(4) ਬੀ. ਐੱਨ. ਐੱਸ. ਅਤੇ ਧਾਰਾ 24 ਇੰਮੀਗ੍ਰੇਸ਼ਨ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਗੋ ਗਲੋਬਲ ਪਹੁੰਚ ਨਾਲ ਹਰਿਆਣਾ ਨੂੰ ਦੁਨੀਆ ਨਾਲ ਜੋੜਨ ਦੀ ਦਿਸ਼ਾ ’ਚ ਕਦਮ-ਨਾਇਬ ਸਿੰਘ ਸੈਣੀ ਅਗਲੀ ਖ਼ਬਰ ਮੁੱਖ ਮੰਤਰੀ ਨਾਇਬ ਸਿੰਘ ਸੈਣੀ 21 ਨੂੰ ਗੁਰੂਗ੍ਰਾਮ ’ਚ ਜੇਨ-ਜ਼ੀ ਉੱਦਮੀਆਂ ਨਾਲ ਕਰਨਗੇ ਸਿੱਧਾ ਸੰਵਾਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।