19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਪਰਿਵਾਰ ’ਚ ਪ੍ਰਾਪਰਟੀ ਟ੍ਰਾਂਸਫਰ ’ਤੇ ਸਟੈਂਪ ਡਿਊਟੀ ਵਿਚ ਛੋਟ-ਡਾ. ਸੁਮਿਤਾ ਮਿਸ਼ਰਾ

ਚੰਡੀਗੜ੍ਹ, 18 ਅਗਸਤ (ਰਾਮ ਸਿੰਘ ਬਰਾੜ)- ਪ੍ਰਾਪਰਟੀ ਟ੍ਰਾਂਸਫਰ ਕਰਨ ਵਾਲੇ ਪਰਿਵਾਰਾਂ ਲਈ ਇਕ ਵੱਡੀ ਰਾਹਤ ਭਰੀ ਖ਼ਬਰ ਹੈ। ਹਰਿਆਣਾ ਸਰਕਾਰ ਨੇ ਸਪੱਸ਼ਟ ਕੀਤਾ ਕਿ ਪਰਿਵਾਰ ਦੇ ਅੰਦਰ ਅਚੱਲ ਜਾਇਦਾਦ ਦੇ ਜੀਵਨਕਾਲ ਦੌਰਾਨ ਟ੍ਰਾਂਸਫਰ ਕਰਨ ‘ਤੇ ਮਿਲਣ ਵਾਲੀ ਪੂਰੀ ਸਟੈਂਪ ਡਿਊਟੀ ਦੀ ਛੋਟ ਵਿਚ ਧੀ ਦੇ ਬੱਚੇ (ਦੋਹਤਾ-ਦੋਹਤੀ / ਨਾਤੀ-ਨਾਤਿਨ) ਵੀ ਸ਼ਾਮਲ ਹਨ।

ਅਜੀਤ ਡੈਸਕ 19-08-2026
ਚੰਡੀਗੜ੍ਹ, 18 ਅਗਸਤ (ਰਾਮ ਸਿੰਘ ਬਰਾੜ)- ਪ੍ਰਾਪਰਟੀ ਟ੍ਰਾਂਸਫਰ ਕਰਨ ਵਾਲੇ ਪਰਿਵਾਰਾਂ ਲਈ ਇਕ ਵੱਡੀ ਰਾਹਤ ਭਰੀ ਖ਼ਬਰ ਹੈ। ਹਰਿਆਣਾ ਸਰਕਾਰ ਨੇ ਸਪੱਸ਼ਟ ਕੀਤਾ ਕਿ ਪਰਿਵਾਰ ਦੇ ਅੰਦਰ ਅਚੱਲ ਜਾਇਦਾਦ ਦੇ ਜੀਵਨਕਾਲ ਦੌਰਾਨ ਟ੍ਰਾਂਸਫਰ ਕਰਨ ‘ਤੇ ਮਿਲਣ ਵਾਲੀ ਪੂਰੀ ਸਟੈਂਪ ਡਿਊਟੀ ਦੀ ਛੋਟ ਵਿਚ ਧੀ ਦੇ ਬੱਚੇ (ਦੋਹਤਾ-ਦੋਹਤੀ / ਨਾਤੀ-ਨਾਤਿਨ) ਵੀ ਸ਼ਾਮਲ ਹਨ। ਮਾਲ ਅਤੇ ਆਫ਼ਤ ਪ੍ਰਬੰਧਨ ਵਿਭਾਗ ਦੀ ਵਿੱਤ ਕਮਿਸ਼ਨਰ ਡਾ. ਸੁਮਿਤਾ ਮਿਸ਼ਰਾ ਨੇ ਦੱਸਿਆ ਕਿ ਰਾਜ ਸਰਕਾਰ ਨੇ 2014 ਦੇ ਨੋਟੀਫਿਕੇਸ਼ਨ ਦੇ ਹਿੰਦੀ-ਵਰਜ਼ਨ ਵਿੱਚ ਲੰਬੇ ਸਮੇਂ ਤੋਂ ਚਲੀ ਆ ਰਹੀ ਭਾਸ਼ਾ ਸੰਬੰਧੀ ਅਸਪੱਸ਼ਟਤਾ ਨੂੰ ਦੂਰ ਕਰਨ ਲਈ ਇੱਕ ਰਸਮੀ ਸੁਧਾਰ ਜਾਰੀ ਕੀਤਾ ਹੈ। ਡਾ. ਮਿਸ਼ਰਾ ਨੇ ਦੱਸਿਆ ਕਿ 16 ਜੂਨ 2014 ਨੂੰ ਹਰਿਆਣਾ ਸਰਕਾਰ ਨੇ ਇੰਡੀਅਨ ਸਟੈਂਪ ਐਕਟ, 1899 ਦੀ ਧਾਰਾ 9 ਦੇ ਤਹਿਤ, ਮਾਲਕ ਦੇ ਜੀਵਨਕਾਲ ਵਿੱਚ ਖ਼ੂਨ ਦੇ ਰਿਸ਼ਤਿਆਂ (ਜਿਵੇਂ ਮਾਤਾ-ਪਿਤਾ, ਬੱਚੇ, ਪੋਤੇ-ਪੋਤੀਆਂ, ਭੈਣ-ਭਰਾ ਅਤੇ ਜੀਵਨਸਾਥੀ) ਦੇ ਪੱਖ ਵਿੱਚ ਕੀਤੇ ਗਏ ਪ੍ਰਾਪਰਟੀ ਟ੍ਰਾਂਸਫਰ ਡੀਡ ਉੱਤੇ 100% ਸਟੈਂਪ ਡਿਊਟੀ ਮਾਫ਼ ਕਰ ਦਿੱਤੀ ਸੀ। ਇਸ ਨਾਲ ਸਟੈਂਪ ਡਿਊਟੀ ਦੀ ਛੋਟ ਲਈ ਧੀ ਦੇ ਪੁੱਤਰ-ਧੀਆਂ ਨੂੰ ਸਪੱਸ਼ਟ ਤੌਰ ‘ਤੇ ਪੁੱਤਰ ਦੇ ਬੱਚਿਆਂ ਦੇ ਬਰਾਬਰ ਦਾ ਦਰਜਾ ਦਿੱਤਾ ਗਿਆ ਹੈ। ਡਾ. ਮਿਸ਼ਰਾ ਨੇ ਕਿਹਾ ਕਿ ਮੂਲ 2014 ਦੇ ਹੁਕਮ ਵਿੱਚ ਸੁਧਾਰ ਵਜੋਂ ਇਹ ਸਪੱਸ਼ਟੀਕਰਨ ਜਾਰੀ ਕਰਨ ਨਾਲ ਰਾਜ ਦੇ ਸਾਰੇ ਮਾਲ ਅਤੇ ਰਜਿਸਟਰੀ ਦਫ਼ਤਰਾਂ ਵਿੱਚ ਪਿਛਲੀ ਤਾਰੀਖ਼ ਤੋਂ ਕਾਨੂੰਨੀ ਸਪੱਸ਼ਟਤਾ ਯਕੀਨੀ ਹੁੰਦੀ ਹੈ। ਇਸ ਨਾਲ ਨਾਗਰਿਕ ਬਿਨਾਂ ਕਿਸੇ ਬੇਲੋੜੇ ਟੈਕਸ ਵਿਵਾਦ ਜਾਂ ਪ੍ਰਕਿਰਿਆਤਮਕ ਦੇਰੀ ਦੇ ਆਸਾਨੀ ਨਾਲ ਆਪਣੀ ਧੀ ਦੇ ਬੱਚਿਆਂ ਨੂੰ ਪ੍ਰਾਪਰਟੀ ਤੋਹਫ਼ੇ ਜਾਂ ਟ੍ਰਾਂਸਫਰ ਕਰ ਸਕਣਗੇ ।
ਪਿਛਲੀ ਖ਼ਬਰ ਕਿਸਾਨ ਜੈਵਿਕ ਖੇਤੀ ਅਪਣਾਉਣ- ਸੰਧਵਾਂ ਅਗਲੀ ਖ਼ਬਰ ਹਰਿਆਣਾ ’ਚ ਪੁਲਿਸ ਸਮੇਤ ਛੇ ਪ੍ਰਮੁੱਖ ਵਿਭਾਗਾਂ ਵਿਚ ਸਾਬਕਾ ਅਗਨੀਵੀਰਾਂ ਨੂੰ 20 ਪ੍ਰਤੀਸ਼ਤ ਤੱਕ ਹੋਰੀਜ਼ੌਂਟਲ ਰਾਖਵਾਂਕਰਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।