19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਹਰਿਆਣਾ ’ਚ ਪੁਲਿਸ ਸਮੇਤ ਛੇ ਪ੍ਰਮੁੱਖ ਵਿਭਾਗਾਂ ਵਿਚ ਸਾਬਕਾ ਅਗਨੀਵੀਰਾਂ ਨੂੰ 20 ਪ੍ਰਤੀਸ਼ਤ ਤੱਕ ਹੋਰੀਜ਼ੌਂਟਲ ਰਾਖਵਾਂਕਰਨ

ਚੰਡੀਗੜ੍ਹ, 18 ਅਗਸਤ (ਰਾਮ ਸਿੰਘ ਬਰਾੜ)- ਹਰਿਆਣਾ ਸਰਕਾਰ ਨੇ ਸਾਬਕਾ ਅਗਨੀਵੀਰਾਂ ਲਈ ਸਰਕਾਰੀ ਰੋਜ਼ਗਾਰ ਦੇ ਮੌਕਿਆਂ ਦਾ ਵਿਸਥਾਰ ਕਰਦੇ ਹੋਏ ਸਿੱਧੀ ਭਰਤੀ ਵਿਚ ਨਿਰਧਾਰਤ ਸਰਕਾਰੀ ਅਹੁਦਿਆਂ ‘ਤੇ 20 ਪ੍ਰਤੀਸ਼ਤ ਹੌਰਿਜ਼ੋਂਟਲ ਰਾਖਵਾਂਕਰਨ ਦੇਣ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ, ਗਰੁੱਪ-ਸੀ ਦੇ ਹੋਰ ਅਹੁਦਿਆਂ ‘ਤੇ 5 ਪ੍ਰਤੀਸ਼ਤ ਅਤੇ ਹੁਨਰ ਮਹਾਰਤ ਨਾਲ ਸਬੰਧਤ ਗਰੁੱਪ-ਬੀ ਅਹੁਦਿਆਂ ‘ਤੇ ਇੱਕ ਪ੍ਰਤੀਸ਼ਤ ਹੌਰਿਜ਼ੋਂਟਲ ਰਾਖਵਾਂਕਰਨ ਦਾ ਪ੍ਰਬੰਧ ਕੀਤਾ ਗਿਆ ਹੈ।

ਅਜੀਤ ਡੈਸਕ 19-08-2026
ਚੰਡੀਗੜ੍ਹ, 18 ਅਗਸਤ (ਰਾਮ ਸਿੰਘ ਬਰਾੜ)- ਹਰਿਆਣਾ ਸਰਕਾਰ ਨੇ ਸਾਬਕਾ ਅਗਨੀਵੀਰਾਂ ਲਈ ਸਰਕਾਰੀ ਰੋਜ਼ਗਾਰ ਦੇ ਮੌਕਿਆਂ ਦਾ ਵਿਸਥਾਰ ਕਰਦੇ ਹੋਏ ਸਿੱਧੀ ਭਰਤੀ ਵਿਚ ਨਿਰਧਾਰਤ ਸਰਕਾਰੀ ਅਹੁਦਿਆਂ ‘ਤੇ 20 ਪ੍ਰਤੀਸ਼ਤ ਹੌਰਿਜ਼ੋਂਟਲ ਰਾਖਵਾਂਕਰਨ ਦੇਣ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ, ਗਰੁੱਪ-ਸੀ ਦੇ ਹੋਰ ਅਹੁਦਿਆਂ ‘ਤੇ 5 ਪ੍ਰਤੀਸ਼ਤ ਅਤੇ ਹੁਨਰ ਮਹਾਰਤ ਨਾਲ ਸਬੰਧਤ ਗਰੁੱਪ-ਬੀ ਅਹੁਦਿਆਂ ‘ਤੇ ਇੱਕ ਪ੍ਰਤੀਸ਼ਤ ਹੌਰਿਜ਼ੋਂਟਲ ਰਾਖਵਾਂਕਰਨ ਦਾ ਪ੍ਰਬੰਧ ਕੀਤਾ ਗਿਆ ਹੈ। ਮੁੱਖ ਸਕੱਤਰ ਅਨੁਰਾਗ ਰਸਤੋਗੀ ਵੱਲੋਂ ਅੱਜ ਇਸ ਸਬੰਧ ਵਿੱਚ ਵਿਸਥਾਰਪੂਰਵਕ ਨਿਰਦੇਸ਼ ਜਾਰੀ ਕੀਤੇ ਗਏ ਹਨ। ਨਵੀਂ ਵਿਵਸਥਾ 1 ਸਤੰਬਰ, 2026 ਤੋਂ ਲਾਗੂ ਹੋਵੇਗੀ। 20 ਪ੍ਰਤੀਸ਼ਤ ਹੌਰਿਜ਼ੋਂਟਲ ਰਾਖਵਾਂਕਰਨ ਗ੍ਰਹਿ ਵਿਭਾਗ ਦੇ ਅਧੀਨ ਪੁਲਿਸ ਕਾਂਸਟੇਬਲ, ਇੰਡੀਅਨ ਰਿਜ਼ਰਵ ਬਟਾਲੀਅਨ (ਆਈ.ਆਰ.ਬੀ.) ਵਿਚ ਕਾਂਸਟੇਬਲ, ਰਾਜ ਆਫ਼ਤ ਪ੍ਰਤੀਕਿਰਿਆ ਬਲ (ਐਸ.ਡੀ.ਆਰ.ਡੀ.ਐਫ.) ਵਿੱਚ ਕਾਂਸਟੇਬਲ, ਫਾਰੈਸਟ ਗਾਰਡ, ਜੇਲ੍ਹ ਵਿਭਾਗ ਵਿੱਚ ਵਾਰਡਨ, ਮਾਈਨਿੰਗ ਗਾਰਡ, ਵਾਈਲਡਲਾਈਫ ਗਾਰਡ ਅਤੇ ਫਾਇਰ ਆਪ੍ਰੇਟਰ-ਕਮ-ਡ੍ਰਾਈਵਰ ਦੇ ਅਹੁਦਿਆਂ ‘ਤੇ ਲਾਗੂ ਹੋਵੇਗਾ। ਇਨ੍ਹਾਂ ਅਹੁਦਿਆਂ ‘ਤੇ 20 ਪ੍ਰਤੀਸ਼ਤ ਹੌਰੀਜੋਂਟਲ ਰਾਖਵਾਂਕਰਨ ਦੇ ਅਧੀਨ ਵਾਂਝੇ ਅਨੁਸੂਚਿਤ ਜਾਤੀ ਲਈ 2 ਪ੍ਰਤੀਸ਼ਤ, ਹੋਰ ਅਨੁਸੂਚਿਤ ਜਾਤੀ ਲਈ 2 ਪ੍ਰਤੀਸ਼ਤ, ਬੀ.ਸੀ.-ਏ ਲਈ 3 ਪ੍ਰਤੀਸ਼ਤ, ਬੀ.ਸੀ.-ਬੀ ਲਈ 2 ਪ੍ਰਤੀਸ਼ਤ, ਈ.ਡਬਲਿਊ.ਐਸ. ਲਈ 2 ਪ੍ਰਤੀਸ਼ਤ ਅਤੇ ਅਣ-ਰਾਖਵੀਂ ਸ਼੍ਰੇਣੀ ਲਈ 9 ਪ੍ਰਤੀਸ਼ਤ ਰਾਖਵਾਂਕਰਨ ਨਿਰਧਾਰਤ ਕੀਤਾ ਗਿਆ ਹੈ। ਇਸੇ ਤਰ੍ਹਾਂ, ਨਿਰਧਾਰਤ ਵਿਸ਼ੇਸ਼ ਅਹੁਦਿਆਂ ਨੂੰ ਛੱਡ ਕੇ ਹੋਰ ਗਰੁੱਪ-ਸੀ ਅਹੁਦਿਆਂ ਵਿੱਚ ਸਾਬਕਾ ਅਗਨੀਵੀਰਾਂ ਲਈ 5 ਪ੍ਰਤੀਸ਼ਤ ਖਿਤਿਜੀ ਰਾਖਵਾਂਕਰਨ ਦਿੱਤਾ ਜਾਵੇਗਾ।
ਪਿਛਲੀ ਖ਼ਬਰ ਪਰਿਵਾਰ ’ਚ ਪ੍ਰਾਪਰਟੀ ਟ੍ਰਾਂਸਫਰ ’ਤੇ ਸਟੈਂਪ ਡਿਊਟੀ ਵਿਚ ਛੋਟ-ਡਾ. ਸੁਮਿਤਾ ਮਿਸ਼ਰਾ ਅਗਲੀ ਖ਼ਬਰ ਸਾਈਬਰ ਠੱਗਾਂ ਨੇ ਟ੍ਰੈਫਿਕ ਚਲਾਨ ਤੇ ਵਰਕ ਫਰਾਮ ਹੋਮ ਦੇ ਨਾਂਅ ’ਤੇ 15 ਲੱਖ ਤੋਂ ਵੱਧ ਠੱਗੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।