18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਜਬਰ-ਜਨਾਹ ਦੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਵਾਉਣ ਲਈ ਥਾਣੇ ਅੱਗੇ ਲਗਾਇਆ ਧਰਨਾ

ਲਾਲੜੂ, 17 ਅਗਸਤ (ਰਾਜਬੀਰ ਸਿੰਘ)- ਲਾਲੜੂ ਇਲਾਕੇ ‘ਚ ਇਕ ਲੜਕੀ ਨਾਲ ਕਥਿਤ ਤੌਰ ‘ਤੇ ਜਬਰ-ਜਨਾਹ ਕਰਨ ਵਾਲੇ ਮੁਲਜ਼ਮਾਂ ਦੇ ਐੱਫ. ਆਈ.

ਅਜੀਤ ਡੈਸਕ 18-08-2026
ਲਾਲੜੂ, 17 ਅਗਸਤ (ਰਾਜਬੀਰ ਸਿੰਘ)- ਲਾਲੜੂ ਇਲਾਕੇ ‘ਚ ਇਕ ਲੜਕੀ ਨਾਲ ਕਥਿਤ ਤੌਰ ‘ਤੇ ਜਬਰ-ਜਨਾਹ ਕਰਨ ਵਾਲੇ ਮੁਲਜ਼ਮਾਂ ਦੇ ਐੱਫ. ਆਈ. ਆਰ. ਦਰਜ ਹੋਣ ਤੋਂ ਡੇਢ ਮਹੀਨੇ ਬਾਅਦ ਵੀ ਗ੍ਰਿਫ਼ਤਾਰ ਨਾ ਹੋਣ ਦੇ ਚਲਦਿਆਂ ਭੀਮ ਆਰਮੀ ਅਤੇ ਆਜ਼ਾਦ ਸਮਾਜ ਪਾਰਟੀ ਕਾਂਸੀ ਰਾਮ ਦੇ ਆਗੂਆਂ ਦੀ ਅਗਵਾਈ ਹੇਠ ਲਾਲੜੂ ਥਾਣੇ ਦੇ ਬਾਹਰ ਰੋਸ ਧਰਨਾ ਦਿੱਤਾ ਗਿਆ। ਇਹ ਧਰਨਾ ਤਿੰਨ ਘੰਟਿਆਂ ਬਾਅਦ ਹਾਈਵੇਅ ‘ਤੇ ਪਹੁੰਚ ਗਿਆ ਅਤੇ ਉਥੇ ਟ੍ਰੈਫ਼ਿਕ ਜਾਮ ਹੋ ਗਿਆ। ਪ੍ਰਦਰਸ਼ਨਕਾਰੀਆਂ ਦੇ ਤਿੰਨ ਦਿਨਾਂ ਦੇ ਅਲਟੀਮੇਟਮ ਤੋਂ ਉਪਰੰਤ ਕਰੀਬ ਤਿੰਨ ਘੰਟਿਆਂ ਬਾਅਦ ਜਾਮ ਖੋਲ੍ਹ ਦਿੱਤਾ। ਇਸ ਦੌਰਾਨ ਸੈਂਕੜੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ । ਸਮੇਂ ਸਿਰ ਆਪਣੀ ਮੰਜ਼ਿਲ ‘ਤੇ ਪਹੁੰਚਣ ਦੀ ਚਿੰਤਾ ‘ਚ ਰਾਹਗੀਰ ਅਣਜਾਣ ਲਿੰਕ ਸੜਕਾਂ ‘ਤੇ ਫਸਣ ਅਤੇ ਭਟਕਣ ਲਈ ਮਜ਼ਬੂਰ ਹੋ ਗਏ। ਇਸ ਦੌਰਾਨ ਆਵਾਜਾਈ ਨੂੰ ਡਾਇਵਰਟ ਕਰਨ ਲਈ ਕੀਤੇ ਗਏ ਸਾਰੇ ਬਦਲਵੇਂ ਪ੍ਰਬੰਧ ਨਾਕਾਫੀ ਸਾਬਿਤ ਹੋਏ। ਧਰਨਾਕਾਰੀਆਂ ਨੇ ਕਥਿਤ ਮੁੱਖ ਮੁਲਜਮ ਅਤੇ ਉਸ ਦੀ ਸਹਿਯੋਗੀ ਔਰਤ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਨੂੰ ਤਿੰਨ ਦਿਨ ਦਾ ਅਲਟੀਮੇਟਮ ਦਿੱਤਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਨਿਰਧਾਰਤ ਸਮੇਂ ਅੰਦਰ ਦੋਵਾਂ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਇਸ ਤੋਂ ਵੀ ਵੱਡਾ ਰੋਸ ਧਰਨਾ ਲਗਾ ਕੇ ਹਾਈਵੇਅ ਜਾਮ ਕੀਤਾ ਜਾਵੇਗਾ। ਹਾਸਿਲ ਜਾਣਕਾਰੀ ਮੁਤਾਬਿਕ 1 ਜੁਲਾਈ ਨੂੰ ਇਕ ਆਰ. ਐੱਮ. ਪੀ. ਡਾਕਟਰ ਅਤੇ ਉਸ ਦੀ ਸਹਿਯੋਗੀ ਨਰਸ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਆਰ. ਐੱਮ. ਪੀ. 52 ਸਾਲਾ ਗੁਰਜੰਟ ਸਿੰਘ ਵਾਸੀ ਪਿੰਡ ਖਜੂਰ ਮੰਡੀ, ਜੋ ਕਿ ਅੰਬਾਲਾ ‘ਚ ਇਕ ਕਲੀਨਿਕ ਚਲਾਉਂਦਾ ਹੈ, ਦੇ ਵਿਰੋਧ ‘ਚ ਭੀਮ ਆਰਮੀ ਦੇ ਮੁਹਾਲੀ ਤੇ ਪਟਿਆਲਾ ਇੰਚਾਰਜ ਤਿਲਕ ਰਾਜ ਅਤੇ ਆਜ਼ਾਦ ਸਮਾਜ ਪਾਰਟੀ ਦੇ ਹਲਕਾ ਇੰਚਾਰਜ ਜਸਵਿੰਦਰ ਸਿੰਘ ਮੁਹਾਲੀ ਦੀ ਅਗਵਾਈ ‘ਚ ਇਹ ਧਰਨਾ ਸਵੇਰੇ 11 ਵਜੇ ਥਾਣੇ ਦੇ ਬਾਹਰ ਲਗਾਇਆ ਗਿਆ ਅਤੇ ਪੁਲਿਸ ‘ਤੇ ਮੁਲਜ਼ਮਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਲਈ ਦਬਾਅ ਬਣਾਇਆ ਗਿਆ। ਅਜਿਹਾ ਨਾ ਹੋਣ ‘ਤੇ ਧਰਨਾਕਾਰੀ ਥਾਣੇ ਦੀ ਬਜਾਏ ਅੰਬਾਲਾ-ਚੰਡੀਗੜ੍ਹ ਹਾਈਵੇਅ ‘ਤੇ ਆ ਡੱਟੇ। ਪਹਿਲਾਂ ਚੰਡੀਗੜ੍ਹ ਜਾਂਦੀ ਟ੍ਰੈਫ਼ਿਕ ਰੋਕੀ ਅਤੇ ਫਿਰ ਦੂਜੇ ਪਾਸੇ ਅੰਬਾਲਾ ਵੱਲ ਜਾਣ ਵਾਲੀ ਟ੍ਰੈਫ਼ਿਕ ਵੀ ਰੋਕ ਦਿੱਤੀ ਗਿਆ। ਇਸ ਮੌਕੇ ਧਰਨਾਕਾਰੀਆਂ ਵਲੋਂ ਪੁਲਿਸ ਅਤੇ ਪ੍ਰਸ਼ਾਸਨ ਖ਼ਿਲਾਫ਼ ਜਮ ਕੇ ਨਾਅਰੇਬਾਜੀ ਕੀਤੀ ਗਈ। ਪ੍ਰਸ਼ਾਸਨ ਵਲੋਂ ਐੱਸ. ਐੱਚ. ਓ. ਲਾਲੜੂ ਯੋਗੇਸ਼ ਕੁਮਾਰ, ਐੱਸ. ਐੱਚ. ਓ. ਹੰਡੇਸਰਾ ਸੁਨੀਲ ਕੁਮਾਰ, ਲੈਹਲੀ ਚੌਕੀ ਇੰਚਾਰਜ ਗੁਰਵਿੰਦਰ ਸਿੰਘ ਅਤੇ ਨਾਇਬ ਤਹਿਸੀਲਦਾਰ ਹਰਸਿਮਰਨ ਸਿੰਘ ਵੀ ਮੌਕੇ ‘ਤੇ ਪੁੱਜੇ। ਇਸ ਮੌਕੇ ਨਾਇਬ ਤਹਿਸੀਲਦਾਰ ਹਰਸਿਮਰਨ ਸਿੰਘ ਨੇ ਦੱਸਿਆ ਕਿ ਮਾਮਲੇ ‘ਚ ਨਾਮਜ਼ਦ ਮੁਲਜ਼ਮ ਔਰਤ ਨੂੰ ਪੁਲਿਸ ਨੇ ਬੀਤੀ ਰਾਤ ਹੀ ਗ੍ਰਿਫ਼ਤਾਰ ਕਰ ਲਿਆ ਸੀ, ਜਦਕਿ ਮੁੱਖ ਮੁਲਜ਼ਮ ਹਾਲੇ ਤੱਕ ਫ਼ਰਾਰ ਹੈ। ਇਸ ਦੌਰਾਨ ਪੁਲਿਸ ਨੂੰ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਤਿੰਨ ਦਿਨ ਦਾ ਅਲਟੀਮੇਟਮ ਦਿੰਦਿਆਂ ਧਰਨਾ ਸ਼ਾਮ ਦੇ ਕਰੀਬ 5 ਵਜੇ ਚੁੱਕ ਲਿਆ ਗਿਆ। ਹਾਲਾਂਕਿ ਟ੍ਰੈਫ਼ਿਕ ਦੀ ਸਥਿਤੀ ਆਮ ਹੋਣ ‘ਚ ਕਰੀਬ 1 ਘੰਟਾ ਲੱਗ ਗਿਆ।
ਪਿਛਲੀ ਖ਼ਬਰ ਤੀਜ ਦੇ ਪ੍ਰੋਗਰਾਮ ਦੌਰਾਨ ਦੋ ਧਿਰਾਂ ‘ਚ ਹੰਗਾਮਾ, ਦੋਵਾਂ ਨੇ ਦਿੱਤੀ ਪੁਲਿਸ ਨੂੰ ਸ਼ਿਕਾਇਤ ਅਗਲੀ ਖ਼ਬਰ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਮੰਡੀਆਂ ਤੇ ਲਿੰਕ ਸੜਕਾਂ ਸਮੇਤ ਵੱਖ-ਵੱਖ ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਲਿਆ ਜਾਇਜ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।