14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਫਰਜ਼ੀ ਦਸਤਾਵੇਜ਼ਾਂ ਰਾਹੀਂ ਸਮਾਲ ਫਲੈਟ ਦਾ ਅਲਾਟਮੈਂਟ ਕਰਵਾਉਣ ਦੇ ਦੋਸ਼ ’ਚ ਮਾਮਲਾ ਦਰਜ

ਚੰਡੀਗੜ੍ਹ, 13 ਅਗਸਤ (ਕਪਿਲ ਵਧਵਾ)- ਸਮਾਲ ਫਲੈਟ ਸਕੀਮ ਤਹਿਤ ਫਰਜ਼ੀ ਤੇ ਜਾਅਲੀ ਦਸਤਾਵੇਜ਼ ਪੇਸ਼ ਕਰਕੇ ਫਲੈਟ ਦਾ ਅਲਾਟਮੈਂਟ ਕਰਵਾਉਣ ਦੇ ਦੋਸ਼ ਹੇਠ ਥਾਣਾ ਸੈਕਟਰ-3 ਦੀ ਪੁਲਿਸ ਨੇ ਰਮਾਨੰਦ ਅਤੇ ਰੀਟਾ ਦੇਵੀ ਵਾਸੀ ਸਮਾਲ ਫਲੈਟ, ਧਨਾਸ ਵਿਰੁੱਧ ਧਾਰਾ 420, 467, 468, 471 ਤੇ 120-ਬੀ ਆਈ. ਪੀ.

ਅਜੀਤ ਡੈਸਕ 14-08-2026
ਚੰਡੀਗੜ੍ਹ, 13 ਅਗਸਤ (ਕਪਿਲ ਵਧਵਾ)- ਸਮਾਲ ਫਲੈਟ ਸਕੀਮ ਤਹਿਤ ਫਰਜ਼ੀ ਤੇ ਜਾਅਲੀ ਦਸਤਾਵੇਜ਼ ਪੇਸ਼ ਕਰਕੇ ਫਲੈਟ ਦਾ ਅਲਾਟਮੈਂਟ ਕਰਵਾਉਣ ਦੇ ਦੋਸ਼ ਹੇਠ ਥਾਣਾ ਸੈਕਟਰ-3 ਦੀ ਪੁਲਿਸ ਨੇ ਰਮਾਨੰਦ ਅਤੇ ਰੀਟਾ ਦੇਵੀ ਵਾਸੀ ਸਮਾਲ ਫਲੈਟ, ਧਨਾਸ ਵਿਰੁੱਧ ਧਾਰਾ 420, 467, 468, 471 ਤੇ 120-ਬੀ ਆਈ.ਪੀ.ਸੀ. ਤਹਿਤ ਮਾਮਲਾ ਦਰਜ ਕੀਤਾ ਹੈ। ਐੱਫ.ਆਈ.ਆਰ. ਦੇ ਵੇਰਵਿਆਂ ਅਨੁਸਾਰ ਚੰਡੀਗੜ੍ਹ ਹਾਊਸਿੰਗ ਬੋਰਡ ਦੇ ਅਧਿਕਾਰੀ ਨੂੰ ਮਿਲੀ ਸ਼ਿਕਾਇਤ ਵਿਚ ਲਲਿਤਾ ਦੇਵੀ ਨੇ ਦੋਸ਼ ਲਾਇਆ ਸੀ ਕਿ ਫਲੈਟ ਨੰਬਰ 1419-ਏ, ਧਨਾਸ ਦਾ ਅਲਾਟਮੈਂਟ ਉਸ ਦੇ ਪਤੀ ਰਮਾਨੰਦ ਅਤੇ ਉਸ ਦੀ ਵੱਡੇ ਭਰਾ ਦੀ ਪਤਨੀ ਰੀਟਾ ਦੇਵੀ ਦੇ ਨਾਂਅ ‘ਤੇ ਕਰਵਾਇਆ ਗਿਆ। ਦੋਸ਼ ਹੈ ਕਿ ਰੀਟਾ ਦੇਵੀ ਨੂੰ ਰਾਮਾਨੰਦ ਦੀ ਪਤਨੀ ਦਰਸਾਉਂਦਿਆਂ ਕਥਿਤ ਤੌਰ ‘ਤੇ ਝੂਠੇ ਤੇ ਜਾਅਲੀ ਦਸਤਾਵੇਜ਼ ਪੇਸ਼ ਕੀਤੇ ਗਏ। ਚੰਡੀਗੜ੍ਹ ਹਾਊਸਿੰਗ ਬੋਰਡ ਵਲੋਂ ਕੀਤੀ ਭੌਤਿਕ ਜਾਂਚ ਦੌਰਾਨ ਵੀ ਰੀਟਾ ਦੇਵੀ ਨੂੰ ਉਕਤ ਫਲੈਟ ਵਿਚ ਪਰਿਵਾਰ ਸਮੇਤ ਰਹਿੰਦੇ ਹੋਏ ਪਾਇਆ ਗਿਆ। ਇਸ ਤੋਂ ਬਾਅਦ ਸ਼ਿਕਾਇਤ ’ਤੇ ਰਿਕਾਰਡ ਪੁਲਿਸ ਨੂੰ ਭੇਜੇ ਗਏ, ਜਿਸ ਦੇ ਆਧਾਰ ‘ਤੇ 12 ਅਗਸਤ 2026 ਨੂੰ ਮਾਮਲਾ ਦਰਜ ਕਰਕੇ ਏ.ਐੱਸ.ਆਈ. ਚੰਦਰਮਾ ਸਵਰੂਪ ਯਾਦਵ ਨੂੰ ਜਾਂਚ ਸੌਂਪੀ ਗਈ ਹੈ।
ਪਿਛਲੀ ਖ਼ਬਰ ਭਾਕਿਯੂ ਸਿੱਧੂਪੁਰ ਦਾ ਵਫ਼ਦ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਨੂੰ ਮਿਲਿਆ ਅਗਲੀ ਖ਼ਬਰ ਅਜੀਤ, ਜਲੰਧਰ ਭਾਰੀ ਵਾਹਨਾਂ ਦੀ ਆਵਾਜਾਈ ਤੋਂ ਸੈਕਟਰ -76 ਦੇ ਵਸਨੀਕ ਡਾਹਢੇ ਪ੍ਰੇਸ਼ਾਨ ਸੁਸਾਇਟੀਆਂ ਦੇ ਅਹੁਦੇਦਾਰਾਂ ਨੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।