14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਸਵਰਾਜ ਇਨਕਲੇਵ ਵਿਖੇ ਤੀਆਂ ਮੌਕੇ ਲੱਗੀਆਂ ਰੌਣਕਾਂ

ਖਰੜ, 13 ਅਗਸਤ (ਜੰਡਪੁਰੀ)- ਸਵਰਾਜ ਇਨਕਲੇਵ ਵੂਮੈਨ ਵੈੱਲਫ਼ੇਅਰ ਸੁਸਾਇਟੀ ਵਲੋਂ ਸਵਰਾਜ ਇਨਕਲੇਵ (ਨਿੱਝਰ ਰੋਡ) ਸੈਕਟਰ-126 ਖਰੜ ਵਿਖੇ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸੁਸਾਇਟੀ ਦੀ ਪ੍ਰਧਾਨ ਸੁਨੀਤਾ ਸ਼ਰਮਾ, ਜਨਰਲ ਸਕੱਤਰ ਰਿੰਕੂ ਕੁਮਾਰੀ ਅਤੇ ਸੀਨੀਅਰ ਮੀਤ ਪ੍ਰਧਾਨ ਕੁਸਮ ਰਾਣਾ ਨੇ ਦੱਸਿਆ ਕਿ ਉਨ੍ਹਾਂ ਵਲੋਂ ਹਰ ਸਾਲ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾਂਦਾ ਹੈ।

ਸਵਰਾਜ ਇਨਕਲੇਵ ਵਿਖੇ ਤੀਆਂ ਦਾ ਤਿਉਹਾਰ ਮਨਾਉਣ ਲਈ ਇਕੱਤਰ ਹੋਈਆਂ ਮਹਿਲਾਵਾਂ। ਤਸਵੀਰ : ਜੰਡਪੁਰੀ 14-08-2026
ਖਰੜ, 13 ਅਗਸਤ (ਜੰਡਪੁਰੀ)- ਸਵਰਾਜ ਇਨਕਲੇਵ ਵੂਮੈਨ ਵੈੱਲਫ਼ੇਅਰ ਸੁਸਾਇਟੀ ਵਲੋਂ ਸਵਰਾਜ ਇਨਕਲੇਵ (ਨਿੱਝਰ ਰੋਡ) ਸੈਕਟਰ-126 ਖਰੜ ਵਿਖੇ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸੁਸਾਇਟੀ ਦੀ ਪ੍ਰਧਾਨ ਸੁਨੀਤਾ ਸ਼ਰਮਾ, ਜਨਰਲ ਸਕੱਤਰ ਰਿੰਕੂ ਕੁਮਾਰੀ ਅਤੇ ਸੀਨੀਅਰ ਮੀਤ ਪ੍ਰਧਾਨ ਕੁਸਮ ਰਾਣਾ ਨੇ ਦੱਸਿਆ ਕਿ ਉਨ੍ਹਾਂ ਵਲੋਂ ਹਰ ਸਾਲ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਤੀਆਂ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹਨ ਅਤੇ ਸਾਨੂੰ ਸਾਰਿਆਂ ਨੂੰ ਇਹ ਤਿਉਹਾਰ ਰਲ ਮਿਲ ਕੇ ਮਨਾਉਣਾ ਚਾਹੀਦਾ ਹੈ ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਵੀ ਪੰਜਾਬੀ ਸੱਭਿਆਚਾਰ ਨਾਲ ਜੁੜ ਸਕੇ। ਇਸੇ ਦੌਰਾਨ ਪ੍ਰਧਾਨ ਸੁਨੀਤਾ ਸ਼ਰਮਾ ਵਲੋਂ ਪ੍ਰੋਗਰਾਮ ਦੀ ਸ਼ਾਨ ਵਧਾਉਣ ਅਤੇ ਖ਼ੁਦ ਲਈ ਕੀਤੇ ਗਏ ਉਪਰਾਲੇ ਲਈ ਸਾਰੀਆਂ ਮਹਿਲਾਵਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸਲਾਹਕਾਰ ਪਰਮਜੀਤ ਕੌਰ, ਸਤਵਿੰਦਰ ਕੌਰ ਪੌਲ, ਪੂਜਾ ਸ਼ਰਮਾ, ਸ਼ੈਫਾਲੀ ਸ਼ਰਮਾ, ਸੀਮਾ ਠਾਕੁਰ, ਨੀਰੂ ਸ਼ਰਮਾ, ਕਵਿਤਾ, ਸ਼ਾਲੂ ਸਾਗਰ, ਪੂਜਾ ਸਾਗਰ, ਪਰਮਿੰਦਰ ਕੌਰ, ਪ੍ਰਿਅੰਕਾ ਚੋਪੜਾ, ਨੈਨਸੀ, ਜੱਸੀ, ਅੰਨੂ ਵਰਮਾ, ਸਵਿਤਾ ਧੀਮਾਨ, ਸੋਨੂੰ, ਕੁਲਵਿੰਦਰ ਕੌਰ, ਸ਼ਿਵਾਨੀ ਪੁਨੀ, ਮੋਨਾ, ਪੂਜਾ ਬਹਿਲ, ਸਵਿਤਾ ਸ਼ਰਮਾ, ਨਿਧੀ ਸ਼ਰਮਾ, ਤਮੰਨਾ, ਅਮਨ, ਮਨਜੀਤ ਕੌਰ, ਪਿੰਕੀ, ਸਾਬਕਾ ਪ੍ਰਧਾਨ ਦਿਨੇਸ਼ ਸ਼ਰਮਾ ਤੇ ਸਾਬਕਾ ਪ੍ਰਧਾਨ ਸਰਦੇਵ ਸਾਹਦੜਾ ਸਮੇਤ ਸੁਸਾਇਟੀ ਦੀਆਂ ਵੱਡੀ ਗਿਣਤੀ ਮਹਿਲਾਵਾਂ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਦੋ ਮਹੀਨਿਆਂ ਤੱਕ ਚਾਲੂ ਹੋ ਜਾਵੇਗਾ ਦਿਆਲਪੁਰਾ ਦਾ ਆਯੂਸ਼ ਹਸਪਤਾਲ ਅਗਲੀ ਖ਼ਬਰ ਖਿਜ਼ਰਾਬਾਦ-ਚਟੌਲੀ ਸੜਕ ਦਾ ਵਿਧਾਇਕਾ ਅਨਮੋਲ ਗਗਨ ਮਾਨ ਨੇ ਕੀਤਾ ਉਤਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।