14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਖਿਜ਼ਰਾਬਾਦ-ਚਟੌਲੀ ਸੜਕ ਦਾ ਵਿਧਾਇਕਾ ਅਨਮੋਲ ਗਗਨ ਮਾਨ ਨੇ ਕੀਤਾ ਉਤਘਾਟਨ

ਮਾਜਰੀ, 13 ਅਗਸਤ (ਕੁਲਵੰਤ ਸਿੰਘ ਧੀਮਾਨ)-ਪਿਛਲੇ 4 ਸਾਲਾਂ ਤੋਂ ਖਿਜ਼ਰਾਬਾਦ-ਚਟੌਲੀ ਸੜਕ ਦਾ ਨਿਰਮਾਣ ਨਾ ਹੋਣ ਕਰਕੇ ਖੇਤਰ ਦੇ ਵਸਨੀਕ ਨਰਕ ਵਰਗੀ ਜ਼ਿੰਦਗੀ ਜਿਊਣ ਲਈ ਮਜ਼ਬੂਰ ਹੋ ਗਏ ਸਨ, ਪਰ ਸੜਕ ਦੇ ਉਦਘਾਟਨ ਨਾਲ ਉਨ੍ਹਾਂ ਨੂੰ ਆਸ ਦੀ ਕਿਰਨ ਜਾਗੀ ਹੈ। ਸੜਕ ਦੇ ਨਿਰਮਾਣ ਕਾਰਜਾਂ ਸੰਬੰਧੀ ਖੇਤਰ ਦੇ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਆਗੂ ਪਰਮਿੰਦਰ ਸਿੰਘ ਗੋਲਡੀ ਵਲੋਂ ਚਟੌਲੀ ਵਿਖੇ ਅਤੇ ਵਿਧਾਇਕਾ ਅਨਮੋਲ ਗਗਨ ਮਾਨ ਵਲੋਂ ਖਿਜ਼ਰਾਬਾਦ ਵਿਖੇ ਰਸਮੀ ਪੱਥਰ ਲਗਾ ਕੇ ਉਦਘਾਟਨ ਕੀਤਾ ਗਿਆ।

ਅਜੀਤ ਡੈਸਕ 14-08-2026
ਮਾਜਰੀ, 13 ਅਗਸਤ (ਕੁਲਵੰਤ ਸਿੰਘ ਧੀਮਾਨ)-ਪਿਛਲੇ 4 ਸਾਲਾਂ ਤੋਂ ਖਿਜ਼ਰਾਬਾਦ-ਚਟੌਲੀ ਸੜਕ ਦਾ ਨਿਰਮਾਣ ਨਾ ਹੋਣ ਕਰਕੇ ਖੇਤਰ ਦੇ ਵਸਨੀਕ ਨਰਕ ਵਰਗੀ ਜ਼ਿੰਦਗੀ ਜਿਊਣ ਲਈ ਮਜ਼ਬੂਰ ਹੋ ਗਏ ਸਨ, ਪਰ ਸੜਕ ਦੇ ਉਦਘਾਟਨ ਨਾਲ ਉਨ੍ਹਾਂ ਨੂੰ ਆਸ ਦੀ ਕਿਰਨ ਜਾਗੀ ਹੈ। ਸੜਕ ਦੇ ਨਿਰਮਾਣ ਕਾਰਜਾਂ ਸੰਬੰਧੀ ਖੇਤਰ ਦੇ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਆਗੂ ਪਰਮਿੰਦਰ ਸਿੰਘ ਗੋਲਡੀ ਵਲੋਂ ਚਟੌਲੀ ਵਿਖੇ ਅਤੇ ਵਿਧਾਇਕਾ ਅਨਮੋਲ ਗਗਨ ਮਾਨ ਵਲੋਂ ਖਿਜ਼ਰਾਬਾਦ ਵਿਖੇ ਰਸਮੀ ਪੱਥਰ ਲਗਾ ਕੇ ਉਦਘਾਟਨ ਕੀਤਾ ਗਿਆ। ਇਸ ਸੰਬੰਧੀ ਖੇਤਰ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਇਸ ਮਾਮਲੇ ‘ਚ ‘ਦੇਰ ਆਏ ਦਰੁਸਤ ਆਏ’ ਦੀ ਕਹਾਵਤ ਪੂਰੀ ਤਰ੍ਹਾਂ ਢੁਕਦੀ ਹੈ। ਉਨ੍ਹਾਂ ਕਿਹਾ ਕਿ ਹੁਣ ਜਦੋਂ ਸੜਕ ਦੇ ਨਿਰਮਾਣ ਕਾਰਜ ਸਿਰੇ ਚੜ੍ਹਨਗੇ ਤਾਂ ਹੀ ਖੇਤਰ ਦੇ ਲੋਕ ਤੇ ਰਾਹਗੀਰਾਂ ਨੂੰ ਆਵਾਜਾਈ ਪੱਖੋਂ ਰਾਹਤ ਮਿਲੇਗੀ। 12 ਐਮਓਐਚ 15 ਵਿਧਾਇਕਾ ਅਨਮੋਲ ਗਗਨ ਮਾਨ ਪਿੰਡ ਖਿਜ਼ਰਾਬਾਦ ਵਿਖੇ ਸੜਕ ਦਾ ਨੀਂਹ ਪੱਥਰ ਰੱਖਣ ਉਪਰੰਤ ਲੋਕਾਂ ਨੂੰ ਸੰਬੋਧਨ ਕਰਦੇ ਹੋਏ। ਤਸਵੀਰ : ਕੁਲਵੰਤ ਸਿੰਘ ਧੀਮਾਨ
ਪਿਛਲੀ ਖ਼ਬਰ ਸਵਰਾਜ ਇਨਕਲੇਵ ਵਿਖੇ ਤੀਆਂ ਮੌਕੇ ਲੱਗੀਆਂ ਰੌਣਕਾਂ ਅਗਲੀ ਖ਼ਬਰ ਸਵ . ਮਾਨ ਸਿੰਘ ਮਨਹੇੜਾ ਦੀ ਬਰਸੀ 16 ਨੂੰ - ਦੇਵਪੁਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।