ਟਰਾਲੇ ’ਚੋਂ ਰਿੰਮਾਂ ਸਮੇਤ 8 ਟਾਇਰ ਚੋਰੀ
ਲਾਲੜੂ, 11 ਅਗਸਤ (ਰਾਜਬੀਰ ਸਿੰਘ)-ਧਰਮਗੜ੍ਹ ਰੋਡ ‘ਤੇ ਸਥਿਤ ਸ਼ਿਵਜੋਤ ਕਾਲੋਨੀ ਵਿਖੇ ਚੋਰਾਂ ਨੇ ਰਾਤ ਸਮੇਂ ਇਕ ਟਰਾਲੇ ਨੂੰ ਨਿਸ਼ਾਨਾ ਬਣਾਉਂਦਿਆਂ ਰਿੰਮਾਂ ਸਮੇਤ 8 ਟਾਇਰ ਚੋਰੀ ਕਰ ਲਏ। ਪੁਲਿਸ ਨੇ ਟਰਾਲਾ ਚਾਲਕ ਦੀ ਸ਼ਿਕਾਇਤ ਦੇ ਆਧਾਰ ‘ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਅਜੀਤ ਡੈਸਕ
12-08-2026