12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਓਲਾ ਤੋਂ ਬਾਅਦ ਯੂ. ਟੀ. ਪ੍ਰਸ਼ਾਸਨ ਨੇ ਹੁਣ ਚੰਡੀਗੜ੍ਹ ’ਚ ਇਨਡ੍ਰਾਈਵ ’ਤੇ

ਵੀ ਲਗਾਈ 6 ਮਹੀਨਿਆਂ ਦੀ ਪਾਬੰਦੀ ਚੰਡੀਗੜ੍ਹ, 11 ਅਗਸਤ (ਸੰਦੀਪ ਕੁਮਾਰ ਮਾਹਨਾ)– ਚੰਡੀਗੜ੍ਹ ਯੂ. ਟੀ.

ਅਜੀਤ ਡੈਸਕ 12-08-2026
ਵੀ ਲਗਾਈ 6 ਮਹੀਨਿਆਂ ਦੀ ਪਾਬੰਦੀ ਚੰਡੀਗੜ੍ਹ, 11 ਅਗਸਤ (ਸੰਦੀਪ ਕੁਮਾਰ ਮਾਹਨਾ)– ਚੰਡੀਗੜ੍ਹ ਯੂ. ਟੀ. ਪ੍ਰਸ਼ਾਸਨ ਨੇ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਕੈਬ ਸੇਵਾ ਪਲੇਟਫਾਰਮ ਇਨਡ੍ਰਾਈਵ ਵਿਰੁੱਧ ਸਖ਼ਤ ਕਾਰਵਾਈ ਕਰਦਿਆਂ ਇਸ ਦਾ ਕੈਬ ਸੇਵਾ ਸੰਚਾਲਕ ਲਾਇਸੈਂਸ 6 ਮਹੀਨਿਆਂ ਲਈ ਮੁਅੱਤਲ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਜੂਨ 2026 ਵਿਚ ਪ੍ਰਸ਼ਾਸਨ ਵਲੋਂ ਓਲਾ ਕੈਬਜ਼ ’ਤੇ ਵੀ 6 ਮਹੀਨਿਆਂ ਲਈ ਪਾਬੰਦੀ ਲਗਾਈ ਗਈ ਸੀ। ਇਸ ਤਰ੍ਹਾਂ ਥੋੜ੍ਹੇ ਸਮੇਂ ਵਿਚ ਦੋ ਵੱਡੇ ਕੈਬ ਪਲੇਟਫਾਰਮਾਂ ਵਿਰੁੱਧ ਹੋਈ ਕਾਰਵਾਈ ਨਾਲ ਕੈਬ ਸੇਵਾ ਖੇਤਰ ਵਿਚ ਚਰਚਾ ਛਿੜ ਗਈ ਹੈ। ਯੂ. ਟੀ. ਪ੍ਰਸ਼ਾਸਨ ਅਨੁਸਾਰ ਇਨਡ੍ਰਾਈਵ ਵਲੋਂ ਚੰਡੀਗੜ੍ਹ ਮੋਟਰ ਵਹੀਕਲ ਐਗਰੀਗੇਟਰ ਨਿਯਮ, 2025 ਦੀਆਂ ਲਾਜ਼ਮੀ ਵਿਵਸਥਾਵਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਸੀ। ਕੰਪਨੀ ਨੂੰ ਡਰਾਈਵਰਾਂ ਲਈ ਲਾਜ਼ਮੀ ਸਿਹਤ ਬੀਮਾ, ਟਰਮ ਇੰਸ਼ੋਰੈਂਸ, ਡਿਜੀਟਲ ਸਿਖ਼ਲਾਈ ਤੇ ਨਿਰਧਾਰਿਤ ਕਿਰਾਇਆ ਪ੍ਰਣਾਲੀ ਸਮੇਤ ਹੋਰ ਲੋੜੀਂਦੀਆਂ ਸਹੂਲਤਾਂ ਯਕੀਨੀ ਬਣਾਉਣੀਆਂ ਸਨ, ਪਰ ਇਨ੍ਹਾਂ ਸ਼ਰਤਾਂ ਦੀ ਪਾਲਣਾ ਨਾ ਹੋਣ ਦੀ ਗੱਲ ਸਾਹਮਣੇ ਆਈ। ਦੱਸਿਆ ਗਿਆ ਹੈ ਕਿ ਪ੍ਰਸ਼ਾਸਨ ਵਲੋਂ ਕੰਪਨੀ ਨੂੰ ਨਿਯਮਾਂ ਦੀ ਪਾਲਣਾ ਕਰਨ ਅਤੇ ਕਥਿਤ ਕਮੀਆਂ ਦੂਰ ਕਰਨ ਲਈ ਕਈ ਵਾਰ ਨੋਟਿਸ ਜਾਰੀ ਕੀਤੇ ਗਏ ਸਨ। ਇਸ ਦੇ ਬਾਵਜੂਦ ਤਸੱਲੀਬਖ਼ਸ਼ ਸੁਧਾਰ ਨਾ ਹੋਣ ’ਤੇ ਚੰਡੀਗੜ੍ਹ ਸਟੇਟ ਟਰਾਂਸਪੋਰਟ ਅਥਾਰਟੀ (ਐਸਟੀਏ) ਵਲੋਂ ਇਨਡ੍ਰਾਈਵ ਦਾ ਲਾਇਸੈਂਸ 6 ਮਹੀਨਿਆਂ ਲਈ ਮੁਅੱਤਲ ਕਰਨ ਦਾ ਫ਼ੈਸਲਾ ਲਿਆ ਗਿਆ।
ਪਿਛਲੀ ਖ਼ਬਰ ਪੰਜਾਬ ’ਚ ਵੱਖ-ਵੱਖ ਥਾਵਾਂ ’ਤੇ ਪੈ ਰਹੇ ਮੀਂਹ ਕਾਰਨ ਦਿਨ ਦੇ ਪਾਰੇ ’ਚ 2.5 ਡਿਗਰੀ ਦੀ ਆਈ ਗਿਰਾਵਟ ਅਗਲੀ ਖ਼ਬਰ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਪੰਜਾਬ ’ਚ 1.39 ਕਰੋੜ ਰੁਪਏ ਦੀ ਲਾਗਤ ਨਾਲ ਪੀੜਤਾਂ ਨੂੰ 265 ਇਲਾਜ ਕੈਸ਼ਲੈੱਸ ਮੁਹੱਈਆ ਕਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।