11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਕਮਿਊਨਿਟੀ ਹੈਲਥ ਆਫ਼ੀਸਰਜ਼ ਵਲੋਂ ਰੋਸ ਪ੍ਰਦਰਸ਼ਨ

ਡ ਚੰਡੀਗੜ੍ਹ, 10 ਅਗਸਤ (ਮਾਰਕੰਡਾ)- ਸਾਂਝਾ ਫ਼ਰੰਟ ਕਮਿਊਨਿਟੀ ਹੈਲਥ ਆਫ਼ੀਸਰਜ਼ ਪੰਜਾਬ ਦੇ ਸੱਦੇ ਤੇ ਸਮੂਹ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਵੱਡੀ ਗਿਣਤੀ ਵਿਚ ਕਮਿਊਨਿਟੀ ਹੈਲਥ ਆਫ਼ੀਸਰਜ਼ ਦਾ ਵਿਸ਼ਾਲ ਹਜੂਮ ਚੰਡੀਗੜ੍ਹ ਦੇ 38 ਸੈਕਟਰ ਸਥਿਤ ਐਨ. ਐਚ.

ਸਾਂਝਾ ਫ਼ਰੰਟ ਕਮਿਊਨਿਟੀ ਹੈਲਥ ਆਫ਼ੀਸਰਜ਼ ਪੰਜਾਬ ਦੇ ਸੱਦੇ ’ਤੇ ਆਪਣੀਆਂ ਮੰਗਾਂ ਸਬੰਧੀ ਤਖ਼ਤੀਆਂ ਫੜ ਕੇ ਤੇ ਰੋਸ ਪ੍ਰਦਰਸ਼ਨ ਕਰਦੇ ਹੋਏ ਵਰਕਰ। ਤਸਵੀਰ : ਗੁਰਿੰਦਰ ਸਿੰਘ 11-08-2026
ਡ ਚੰਡੀਗੜ੍ਹ, 10 ਅਗਸਤ (ਮਾਰਕੰਡਾ)- ਸਾਂਝਾ ਫ਼ਰੰਟ ਕਮਿਊਨਿਟੀ ਹੈਲਥ ਆਫ਼ੀਸਰਜ਼ ਪੰਜਾਬ ਦੇ ਸੱਦੇ ਤੇ ਸਮੂਹ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਵੱਡੀ ਗਿਣਤੀ ਵਿਚ ਕਮਿਊਨਿਟੀ ਹੈਲਥ ਆਫ਼ੀਸਰਜ਼ ਦਾ ਵਿਸ਼ਾਲ ਹਜੂਮ ਚੰਡੀਗੜ੍ਹ ਦੇ 38 ਸੈਕਟਰ ਸਥਿਤ ਐਨ. ਐਚ. ਐਮ. ਦਫ਼ਤਰ ਪ੍ਰਯਾਸ ਬਿਲਡਿੰਗ ਵਿਖੇ ਪਹੁੰਚਿਆ। ਜਿਥੇ ਸੀ.ਐਚ.ਓ ਨੇ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਦੇ ਹੱਕ ਵਿਚ ਜ਼ੋਰਦਾਰ ਆਵਾਜ਼ ਬੁਲੰਦ ਕਰਦਿਆਂ ਵਿਭਾਗ ਵਲੋਂ ਜਾਰੀ ਕੀਤੀਆਂ ਗਈਆਂ ਨਵੀਆਂ ਦਿਸ਼ਾ-ਨਿਰਦੇਸ਼ਾ ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ। ਰੋਸ ਪ੍ਰਦਰਸ਼ਨ ਮੌਕੇ ਮਿਸ਼ਨ ਡਾਇਰੈਕਟਰ ਐਨ.ਐਚ.ਐਮ ਪੰਜਾਬ ਨਾਲ ਸਾਂਝੇ ਫ਼ਰੰਟ ਦੇ ਨੁਮਾਇੰਦਿਆਂ ਦੀ ਅਹਿਮ ਮੀਟਿੰਗ ਹੋਈ। ਮੀਟਿੰਗ ਦੌਰਾਨ ਸੀ. ਐਚ. ਓ. ਦੀਆਂ ਸਮੂਹ ਮੁੱਖ ਮੰਗਾਂ ਅਤੇ ਵਿਭਾਗ ਵਲੋਂ ਹਾਲ ਹੀ ਵਿਚ ਜਾਰੀ ਕੀਤੀਆਂ ਦਿਸ਼ਾ ਨਿਰਦੇਸ਼ਾਂ ਸਬੰਧੀ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ। ਵਿਭਾਗ ਨੇ ਮੌਜੂਦਾ ਦਿਸਾ ਨਿਰਦੇਸ਼ਾਂ ਅਤੇ ਸੀ.ਐਚ.ਓ ਦੀਆਂ ਜ਼ਮੀਨੀ ਮੁਸ਼ਕਲਾਂ ਨੂੰ ਲੈ ਕੇ ਅਗਲੇ ਪੜਾਅ ਵਿਚ ਸਾਂਝੇ ਫ਼ਰੰਟ ਦੇ ਨੁਮਾਇੰਦਿਆਂ ਨਾਲ ਦੁਬਾਰਾ ਵਿਚਾਰ-ਵਟਾਂਦਰਾ ਕਰਨ ਲਈ ਕੱਲ੍ਹ 34 ਸੈਕਟਰ ਡੀ.ਐਚ.ਐਸ ਦਫ਼ਤਰ ਵਿਖੇ ਮੀਟਿੰਗ ਦਾ ਸਮਾਂ ਦਿੱਤਾ ਗਿਆ ਹੈ। ਸਾਂਝੇ ਫ਼ਰੰਟ ਵਲੋਂ ਸਪਸ਼ਟ ਕੀਤਾ ਗਿਆ ਹੈ ਕਿ ਜੇਕਰ ਕੱਲ੍ਹ ਹੋਣ ਵਾਲੀ ਮੀਟਿੰਗ ਦੌਰਾਨ ਸੀ.ਐਚ.ਓ ਦੀਆਂ ਮੰਗਾਂ ਦਾ ਕੋਈ ਠੋਸ ਅਤੇ ਤਸੱਲੀਬਖ਼ਸ਼ ਹੱਲ ਨਹੀਂ ਨਿਕਲਦਾ, ਤਾਂ ਸਾਂਝਾ ਫ਼ਰੰਟ ਸੀ. ਐਚ. ਓ . ਪੰਜਾਬ ਵਲੋਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਹ ਸੰਘਰਸ਼ ਮੰਗਾਂ ਦੇ ਹੱਲ ਹੋਣ ਤੱਕ ਅਨਿਸ਼ਚਿਤ ਰੂਪ ਵਿਚ ਜਾਰੀ ਰਹੇਗਾ।
ਪਿਛਲੀ ਖ਼ਬਰ ਡੀ. ਸੀ. ਦੀ ਜਨ ਸੁਣਵਾਈ ’ਚ ਮਿਲੀਆਂ 223 ਸ਼ਿਕਾਇਤਾਂ, 98 ਦਾ ਕੀਤਾ ਨਿਪਟਾਰਾ, ਬਾਕੀ ਮਾਮਲਿਆਂ ਲਈ ਵਿਭਾਗਾਂ ਨੂੰ ਹਦਾਇਤਾ... ਅਗਲੀ ਖ਼ਬਰ ਨਿਵੇਸ਼ ਤੋਂ ਪਹਿਲਾਂ ਵਿੱਤੀ ਜੋਖ਼ਮਾਂ ਨੂੰ ਸਮਝਣਾ ਜ਼ਰੂਰੀ-ਨਿਗਮ ਕਮਿਸ਼ਨਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।