28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਜ਼ੀਰਕਪੁਰ ਦੇ ਵਾਰਡ ਨੰਬਰ 18 ਤੋਂ ਕਾਂਗਰਸੀ ਉਮੀਦਵਾਰ ਨੇ 'ਆਪ' ਉਮੀਦਵਾਰ ਨੂੰ ਦਿੱਤਾ ਸਮਰਥਨ

ਅਜੀਤ ਡੈਸਕ 22-05-2026
ਜ਼ੀਰਕਪੁਰ, 21 ਮਈ (ਮਨਿੰਦਰ ਸਿੰਘ)-ਨਗਰ ਕੌਂਸਲ ਚੋਣਾਂ 'ਚ ਵਾ. ਨੰ. 18 ਦੀ ਰਾਜਨੀਤੀ 'ਚ ਉਸ ਸਮੇਂ ਨਵਾਂ ਮੋੜ ਆ ਗਿਆ, ਜਦੋਂ ਕਾਂਗਰਸੀ ਉਮੀਦਵਾਰ ਵੈਸ਼ਾਲੀ ਰੂਪਲ ਵਲੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਰੀਟਾ ਸੈਣੀ ਨੂੰ ਆਪਣਾ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ | ਕਾਂਗਰਸੀ ਉਮੀਦਵਾਰ ਦੇ ਚੋਣ ਮੈਦਾਨ 'ਚੋਂ ਹਟਣ ਤੋਂ ਬਾਅਦ ਹੁਣ ਵਾ. ਨੰ. 18 'ਚ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ ਦੀ ਰੀਟਾ ਸੈਣੀ, ਅਕਾਲੀ ਦਲ ਦੀ ਪਰਵਿੰਦਰ ਕੌਰ ਤੇ ਭਾਜਪਾ ਦੀ ਜਯੋਤਸਨਾ ਸ਼ਰਮਾ ਦੇ ਵਿਚਕਾਰ ਰਹਿ ਗਿਆ ਹੈ | ਇਸ ਮੌਕੇ ਵੈਸ਼ਾਲੀ ਰੂਪਲ ਨੇ ਕਿਹਾ ਕਿ ਵਾਰਡ ਦੇ ਵਿਕਾਸ ਤੇ ਜਨਤਾ ਦੀ ਭਲਾਈ ਨੂੰ ਧਿਆਨ 'ਚ ਰੱਖਦੇ ਹੋਏ ਇਹ ਫੈਸਲਾ ਲਿਆ ਹੈ | ਉਨ੍ਹਾਂ ਵਾਰਡ ਵਾਸੀਆਂ ਨੂੰ ਅਪੀਲ ਕੀਤੀ ਕਿ 26 ਮਈ ਨੂੰ ਰੀਟਾ ਸੈਣੀ ਨੂੰ ਭਾਰੀ ਵੋਟਾਂ ਨਾਲ ਜਿਤਾਇਆ ਜਾਵੇ |

ਪਿਛਲੀ ਖ਼ਬਰ ਬੇਦੀ ਨੇ ਭਿਆਨਕ ਗਰਮੀ ਦੇ ਮੱਦੇਨਜ਼ਰ ਵੋਟਿੰਗ ਦਾ ਸਮਾਂ ਸਵੇਰੇ 7 ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਕਰਨ ਦੀ ਕੀਤੀ ਮੰਗ... ਅਗਲੀ ਖ਼ਬਰ ਅਦਿੱਤਿਆ ਬਿਰਲਾ ਹਾਊਸਿੰਗ ਫਾਈਨਾਂਸ ਨੇ ਖਰੜ 'ਚ ਨਵੀਂ ਬਰਾਂਚ ਖੋਲ੍ਹੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।