28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਅਦਿੱਤਿਆ ਬਿਰਲਾ ਹਾਊਸਿੰਗ ਫਾਈਨਾਂਸ ਨੇ ਖਰੜ 'ਚ ਨਵੀਂ ਬਰਾਂਚ ਖੋਲ੍ਹੀ <br/>

ਅਜੀਤ ਡੈਸਕ 22-05-2026
ਚੰਡੀਗੜ੍ਹ, 21 ਮਈ (ਅ.ਬ.)- ਅਦਿੱਤਿਆ ਬਿਰਲਾ ਹਾਊਸਿੰਗ ਫਾਈਨਾਂਸ ਲਿਮਟਿਡ ਨੇ ਖਰੜ ਵਿਚ ਇੱਕ ਨਵੀਂ ਸ਼ਾਖਾ ਦੀ ਸ਼ੁਰੂਆਤ ਨਾਲ ਪੰਜਾਬ ਵਿਚ ਮੌਜੂਦਗੀ ਦਾ ਵਿਸਤਾਰ ਕੀਤਾ ਹੈ | ਇਹ ਕਦਮ ਦੇਸ਼ ਭਰ ਵਿਚ ਆਪਣਾ ਡਿਸਟ੍ਰੀਬਿਊਸ਼ਨ ਨੈੱਟਵਰਕ ਵਧਾਉਣ ਦੀ ਕੰਪਨੀ ਦੀ ਯੋਜਨਾ ਦਾ ਹਿੱਸਾ ਹੈ | ਇਸ ਨਵੀਂ ਬਰਾਂਚ ਨਾਲ ਪੰਜਾਬ ਵਿਚ ਏ.ਬੀ.ਐਚ.ਐਫ.ਐਲ. ਦੀਆਂ ਕੁੱਲ ਬਰਾਂਚਾਂ ਦੀ ਗਿਣਤੀ 7 ਹੋ ਗਈ ਹੈ, ਜਿਸ ਨਾਲ ਉੱਚ ਵਿਕਾਸ ਵਾਲੇ ਬਾਜ਼ਾਰਾਂ ਵਿਚ ਕੰਪਨੀ ਦੀ ਪਹੁੰਚ ਵਧੇਗੀ ਤੇ ਗਾਹਕਾਂ ਨੂੰ ਵਧੇਰੇ ਸਹੂਲਤ ਹੋਵੇਗੀ | ਚੰਡੀਗੜ੍ਹ ਦੇ ਨੇੜੇ ਹੋਣ ਕਾਰਨ ਤੇ ਤੇਜ਼ੀ ਨਾਲ ਵਿਕਸਤ ਹੋ ਰਹੇ ਇਨਫ੍ਰਾਸਟਰਕਚਰ ਕਾਰਨ ਖਰੜ ਇੱਕ ਤੇਜ਼ੀ ਨਾਲ ਵਧਦਾ ਰਿਹਾਇਸ਼ੀ ਇਲਾਕਾ ਬਣ ਰਿਹਾ ਹੈ | ਇੱਥੇ ਨੌਜਵਾਨ ਪਰਿਵਾਰਾਂ ਤੇ ਪਹਿਲੀ ਵਾਰ ਘਰ ਖ਼ਰੀਦਣ ਵਾਲਿਆਂ ਵੱਲੋਂ ਕਿਫ਼ਾਇਤੀ ਰਿਹਾਇਸ਼ੀ ਵਿਕਲਪਾਂ ਦੀ ਭਾਲ ਵਿਚ ਵਧਦੀ ਮੰਗ ਦੇਖਣ ਨੂੰ ਮਿਲ ਰਹੀ ਹੈ | ਇਹ ਨਵੀਂ ਬਰਾਂਚ ਇਲਾਕੇ ਵਿਚ ਸਹਿਜ ਤੇ ਗਾਹਕਾਂ ਦੀ ਲੋੜ ਅਨੁਸਾਰ ਹਾਊਸਿੰਗ ਫਾਈਨੈਂਸ ਸੇਵਾਵਾਂ ਦੀ ਪਹੁੰਚ ਹੋਰ ਮਜ਼ਬੂਤ ਕਰੇਗੀ | ਅਦਿੱਤਿਆ ਬਿਰਲਾ ਹਾਊਸਿੰਗ ਫਾਈਨੈਂਸ ਲਿਮਟਿਡ ਦੇ ਐਮ.ਡੀ. ਅਤੇ ਸੀ.ਈ.ਓ. ਸ਼੍ਰੀ ਪੰਕਜ ਗਾਡਗਿਲ ਨੇ ਕਿਹਾ ਕਿ ਪੰਜਾਬ ਸਾਡੇ ਲਈ ਇੱਕ ਮੁੱਖ ਵਿਕਾਸਸ਼ੀਲ ਬਾਜ਼ਾਰ ਹੈ | ਵੱਧ ਰਹੀ ਡਿਮਾਂਡ ਤੇ ਬਦਲ ਰਹੀਆਂ ਜ਼ਰੂਰਤਾਂ ਅਨੁਸਾਰ ਅਸੀਂ ਗਾਹਕਾਂ ਦੀ ਸ਼ਮੂਲੀਅਤ ਨੂੰ ਹੋਰ ਵਧਾਉਣ ਲਈ ਆਪਣੀ ਖੇਤਰੀ ਮÏਜੂਦਗੀ ਨੂੰ ਵਧਾ ਰਹੇ ਹਾਂ | ਆਪਣੀ ਵੱਧ ਰਹੇ ਬਰਾਂਚ ਨੈੱਟਵਰਕ ਅਤੇ ਮਜ਼ਬੂਤ ਡਿਜ਼ਿਟਲ ਸਮਰੱਥਾ ਨਾਲ ਅਸੀਂ ਗਾਹਕਾਂ ਲਈ ਘਰ ਖ਼ਰੀਦਣ ਦੀ ਯਾਤਰਾ ਨੂੰ ਹੋਰ ਆਸਾਨ, ਤੇਜ਼ ਤੇ ਬਿਨਾ ਝੰਜਟ ਬਣਾਉਣਾ ਚਾਹੁੰਦੇ ਹਾਂ |

ਪਿਛਲੀ ਖ਼ਬਰ ਜ਼ੀਰਕਪੁਰ ਦੇ ਵਾਰਡ ਨੰਬਰ 18 ਤੋਂ ਕਾਂਗਰਸੀ ਉਮੀਦਵਾਰ ਨੇ 'ਆਪ' ਉਮੀਦਵਾਰ ਨੂੰ ਦਿੱਤਾ ਸਮਰਥਨ ਅਗਲੀ ਖ਼ਬਰ ਏਅਰਟੈੱਲ ਨੇ ਪ੍ਰਾਇਓਰਿਟੀ ਪੋਸਟਪੇਡ ਸੇਵਾ ਕੀਤੀ ਸ਼ੁਰੂ, ਗਾਹਕਾਂ ਨੂੰ ਮਿਲੇਗਾ ਬਿਹਤਰ ਨੈੱਟਵਰਕ ਅਨੁਭਵ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।