28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਡੈਮੋਲਿਸ਼ਨ ਡਰਾਈਵ ਦੌਰਾਨ ਮਹਿਲਾ ਐੱਸ.ਡੀ.ਈ. ਦੀ ਗੱਡੀ 'ਤੇ ਪੱਥਰਾਅ, ਇਕ ਗਿ੍ਫ਼ਤਾਰ

ਅਜੀਤ ਡੈਸਕ 22-05-2026
ਚੰਡੀਗੜ੍ਹ, 21 ਮਈ (ਕਪਿਲ ਵਧਵਾ)- ਡਿਊਟੀ ਦੌਰਾਨ ਐਮ.ਸੀ. ਚੰਡੀਗੜ੍ਹ ਦੀ ਮਹਿਲਾ ਐੱਸ.ਡੀ.ਈ. ਪਿ੍ਯੰਕਾ ਦੀ ਗੱਡੀ 'ਤੇ ਪੱਥਰਾਅ ਕਰਨ ਦੇ ਮਾਮਲੇ ਵਿਚ ਸਾਰੰਗਪੁਰ ਥਾਣਾ ਪੁਲਿਸ ਨੇ ਇਕ ਨੌਜਵਾਨ ਸਮੇਤ ਹੋਰਨਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਵਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਅਧਾਰ 'ਤੇ ਐੱਫ.ਆਈ.ਆਰ ਦਰਜ ਕੀਤੀ ਗਈ ਹੈ | ਸ਼ਿਕਾਇਤਕਰਤਾ ਮਹਿਲਾ ਐੱਸ.ਡੀ.ਈ, ਐਮ.ਸੀ. ਚੰਡੀਗੜ੍ਹ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ 20 ਮਈ 2026 ਨੂੰ ਮਿਲਕ ਕਾਲੋਨੀ ਧਨਾਸ ਵਿਖੇ ਚੱਲ ਰਹੀ ਡੈਮੋਲਿਸ਼ਨ ਡਰਾਈਵ ਦੌਰਾਨ ਸਰਕਾਰੀ ਡਿਊਟੀ 'ਤੇ ਮੌਜੂਦ ਸੀ | ਇਸ ਦੌਰਾਨ ਵੰਸ਼ ਵਾਸੀ ਮਿਲਕ ਕਾਲੋਨੀ ਧਨਾਸ ਤੇ ਹੋਰਾਂ ਨੇ ਉਨ੍ਹਾਂ ਦੀ ਸਰਕਾਰੀ ਗੱਡੀ 'ਤੇ ਪੱਥਰਾਅ ਕੀਤਾ ਤੇ ਡਿਊਟੀ ਵਿਚ ਰੁਕਾਵਟ ਪੈਦਾ ਕੀਤੀ | ਪੁਲਿਸ ਨੇ ਕਾਰਵਾਈ ਕਰਦਿਆਂ ਮੁਖ ਮੁਲਜ਼ਮ ਵੰਸ਼ (22) ਨੂੰ ਗਿ੍ਫ਼ਤਾਰ ਕਰਕੇ ਵੀਰਵਾਰ ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਹੈ ਜਦਕਿ ਮਾਮਲੇ ਦੀ ਜਾਂਚ ਜਾਰੀ ਹੈ |
ਪਿਛਲੀ ਖ਼ਬਰ ਇਸੁਜ਼ੁ ਮੋਟਰਜ਼ ਨੇ ਇਸੁਜ਼ੁ ਡੀ-ਮੈਕਸ ਐਸ-ਕੈਬ ਲਈ ਲੀਜ਼ਿੰਗ ਸੁਵਿਧਾ ਸ਼ੁਰੂ ਕੀਤੀ <br/> ਅਗਲੀ ਖ਼ਬਰ ਦੁੱਧ ਸੈਂਪਲਿੰਗ ਮੁਹਿੰਮ ਤੋਂ ਬਾਅਦ, ਪੰਜਾਬ ਵਿੱਚ ਦੋ ਰੋਜ਼ਾ ਵਿਆਪਕ ਪਨੀਰ ਸੈਂਪਲਿੰਗ ਮੁਹਿੰਮ ਚਲਾਈ • ਦੁੱਧ ਦੇ ਇਕੱਤਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।