16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਨਿਯਮ ਤੋੜਨ ਵਾਲਿਆਂ 'ਤੇ ਸਖ਼ਤੀ, ਪਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਹੀ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ <br/>

ਅਜੀਤ ਡੈਸਕ 21-05-2026
ਐੱਸ. ਏ. ਐੱਸ. ਨਗਰ, 20 ਮਈ (ਕਪਿਲ ਵਧਵਾ)-ਮੁਹਾਲੀ ਦੇ ਜ਼ਿਲ੍ਹਾ ਪ੍ਰਬੰਧਕੀ ਅਤੇ ਅਦਾਲਤੀ ਕੰਪਲੈਕਸ ਦੇ ਬਾਹਰ ਟ੍ਰੈਫਿਕ ਨਿਯਮਾਂ ਦੀ ਸਪੱਸ਼ਟ ਉਲੰਘਣਾ ਵੇਖਣ ਨੂੰ ਮਿਲ ਰਹੀ ਹੈ | ਕੰਪਲੈਕਸ ਅਤੇ ਡੇਰਾ ਰਾਧਾ ਸੁਆਮੀ ਬਿਆਸ ਦੇ ਸਤਿਸੰਗ ਘਰ ਦੇ ਬਾਹਰ ਸੋਹਾਣਾ ਵੱਲ ਜਾਂਦੀ ਮੁੱਖ ਸੜਕ 'ਤੇ ਲੋਕ ਅਕਸਰ ਆਪਣੀਆਂ ਗੱਡੀਆਂ ਅਤੇ ਮੋਟਰਸਾਈਕਲ ਸੜਕ ਕਿਨਾਰੇ ਖੜ੍ਹੇ ਕਰ ਜਾਂਦੇ ਹਨ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ ਅਤੇ ਨੇੜਲੇ ਇਲਾਕਿਆਂ ਦੇ ਰਹਿਣ ਵਾਲੇ ਨਿਵਾਸੀਆਂ ਨੂੰ ਵੀ ਪਰੇਸ਼ਾਨੀ ਝੱਲਣੀ ਪੈ ਰਹੀ ਹੈ | ਇਹੀ ਹਾਲ ਕੰਪਲੈਕਸ ਦੇ ਆਲੇ-ਦੁਆਲੇ ਦੀਆਂ ਹੋਰ ਸੜਕਾਂ ਦਾ ਵੀ ਹੈ, ਜਿਨ੍ਹਾਂ 'ਚੋਂ ਇਕ ਰਸਤਾ ਡੀ. ਆਈ. ਜੀ. ਰੂਪਨਗਰ ਰੇਂਜ, ਐਸ. ਐਸ. ਪੀ. ਮੁਹਾਲੀ ਦੇ ਦਫ਼ਤਰਾਂ ਵੱਲ ਜਾਂਦਾ ਹੈ, ਜਦਕਿ ਪਿਛਲੇ ਪਾਸੇ ਤੋਂ ਜ਼ਿਲ੍ਹਾ ਅਦਾਲਤ ਵੱਲ ਜਾਣ ਵਾਲੇ ਰਸਤੇ 'ਤੇ ਵੀ ਵਰਕਿੰਗ ਦਿਨਾਂ ਦੌਰਾਨ ਭਾਰੀ ਟ੍ਰੈਫ਼ਿਕ ਅਤੇ ਭੀੜ ਰਹਿੰਦੀ ਹੈ | ਗਰਮੀ ਵਧਣ ਕਾਰਨ ਸਰਕਾਰੀ ਤੇ ਨਿੱਜੀ ਕੰਮਾਂ ਲਈ ਆਉਣ ਵਾਲੇ ਜ਼ਿਆਦਾਤਰ ਲੋਕ ਵਾਹਨਾਂ ਨੂੰ ਤਰਜੀਹ ਦੇ ਰਹੇ ਹਨ, ਜਿਸ ਨਾਲ ਪਾਰਕਿੰਗ ਦੀ ਸਮੱਸਿਆ ਹੋਰ ਗੰਭੀਰ ਹੋ ਗਈ ਹੈ |
ਰੱਸੇ ਤੇ ਬੈਰੀਕੇਡ ਵੀ ਸਮੱਸਿਆ ਦਾ ਹੱਲ ਨਾ ਬਣੇ : ਇਸ ਸਮੱਸਿਆ ਨਾਲ ਨਜਿੱਠਣ ਲਈ ਪੁਲਿਸ ਪ੍ਰਸ਼ਾਸਨ ਵਲੋਂ ਸੜਕ ਦੇ ਨਾਲ-ਨਾਲ ਰੱਸਾ ਅਤੇ ਬੈਰੀਕੇਡ ਲਗਾਏ ਗਏ ਹਨ ਤਾਂ ਜੋ ਲੋਕ ਸੜਕ ਕਿਨਾਰੇ ਵਾਹਨ ਖੜ੍ਹੇ ਨਾ ਕਰਨ, ਪਰ ਇਸ ਦੇ ਉਲਟ ਲੋਕ ਹਾਸ਼ੀਏ ਨਾਲ ਹੀ ਵਾਹਨ ਖੜ੍ਹੇ ਕਰ ਰਹੇ ਹਨ, ਜਿਸ ਕਾਰਨ ਸੜਕ ਪਹਿਲਾਂ ਨਾਲੋਂ ਹੋਰ ਤੰਗ ਹੋ ਜਾਂਦੀ ਹੈ ਅਤੇ ਟ੍ਰੈਫ਼ਿਕ ਜਾਮ ਵਰਗੀ ਸਥਿਤੀ ਬਣੀ ਰਹਿੰਦੀ ਹੈ | ਜ਼ਿਕਰਯੋਗ ਹੈ ਕਿ ਮੁਹਾਲੀ ਪੁਲਿਸ ਵਲੋਂ ਜਿਥੇ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਭਾਰੀ ਜ਼ੁਰਮਾਨੇ ਵਾਲੇ ਚਲਾਨ ਕੱਟੇ ਜਾਂਦੇ ਹਨ, ਉਥੇ ਹੀ ਜ਼ਿਲ੍ਹਾ ਪ੍ਰਬੰਧਕੀ ਅਤੇ ਅਦਾਲਤੀ ਕੰਪਲੈਕਸ ਦੇ ਬਾਹਰ ਕਈ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਵਾਹਨ ਵੀ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਖੜ੍ਹੇ ਵੇਖੇ ਜਾਂਦੇ ਹਨ |
ਬੇਸਮੈਂਟ ਪਾਰਕਿੰਗ ਵੀ ਬਦਹਾਲ : ਕੰਪਲੈਕਸ ਦੀ ਬੇਸਮੈਂਟ ਪਾਰਕਿੰਗ ਵੀ ਬੇਹਾਲ ਦੱਸੀ ਜਾ ਰਹੀ ਹੈ, ਜਿਥੇ ਮੁਫ਼ਤ ਵਾਹਨ ਖੜ੍ਹੇ ਕਰਨ ਦੀ ਸਹੂਲਤ ਮੌਜੂਦ ਹੈ, ਉਥੇ ਕੁਝ ਲੋਕ ਇਸ ਦਾ ਨਾਜਾਇਜ਼ ਫਾਇਦਾ ਚੁੱਕਦੇ ਹੋਏ ਕਈ-ਕਈ ਦਿਨ ਤੱਕ ਆਪਣੇ ਵਾਹਨ ਉਥੇ ਹੀ ਖੜ੍ਹੇ ਛੱਡ ਜਾਂਦੇ ਹਨ | ਇਸ ਕਾਰਨ ਰੋਜ਼ਾਨਾ ਕੰਮ ਲਈ ਆਉਣ ਵਾਲੇ ਲੋਕਾਂ ਨੂੰ ਪਾਰਕਿੰਗ ਲਈ ਥਾਂ ਨਹੀਂ ਮਿਲਦੀ ਅਤੇ ਉਹ ਮਜਬੂਰਨ ਸੜਕ ਕਿਨਾਰੇ ਵਾਹਨ ਖੜ੍ਹੇ ਕਰਨ ਲਈ ਮਜਬੂਰ ਹੁੰਦੇ ਹਨ |

ਪਿਛਲੀ ਖ਼ਬਰ ਖਰੜ-ਚੰਡੀਗੜ੍ਹ ਹਾਈਵੇਅ 'ਤੇ ਹੀ ਬਣਿਆ ਲੇਬਰ ਚੌਕ, ਕਦੇ ਵੀ ਵਾਪਰ ਸਕਦੈ ਹਾਦਸਾ <br/> ਅਗਲੀ ਖ਼ਬਰ ਡੇਰਾਬੱਸੀ ਦੀ ਸੁਸ਼ਮਾ ਬਾਜਵਾ ਤੇ ਸੰਦੀਪ ਕੌਰ ਨੇ ਸੋਨੇ ਦੇ ਤਗ਼ਮੇ ਜਿੱਤ ਕੇ ਦੇਸ਼ ਦਾ ਨਾਂਅ ਚਮਕਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।