16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਫਰੂਡਨ ਬਰਗ ਸਾਂਝਾ ਮਜ਼ਦੂਰ ਮੋਰਚਾ ਦਾ ਸਰਬਸੰਮਤੀ ਨਾਲ ਗਠਨ ਹੋਇਆ <br/>

ਅਜੀਤ ਡੈਸਕ 17-05-2026
ਲਾਲੜੂ, 16 ਮਈ (ਰਾਜਬੀਰ ਸਿੰਘ)- ਲਾਲੜੂ ਸਥਿਤ ਏਟਕ ਦਫ਼ਤਰ ਵਿਖੇ ਫਰੂਡਨ ਬਰਗ ਪਲਾਂਟ-1 ਐਂਡ 2 ਯੂਨੀਅਨ (ਸੀਟੂ) ਅਤੇ ਐਫ. ਐਨ. ਆਈ. (ਕੰਟਰੈਕਟਰਜ਼) ਮਜ਼ਦੂਰ ਏਕਤਾ ਯੂਨੀਅਨ (ਏਟਕ) ਦੇ ਅਹੁਦੇਦਾਰਾਂ ਦੀ ਇਕ ਸਾਂਝੀ ਮੀਟਿੰਗ ਵਿਨੋਦ ਕੁਮਾਰ ਚੁੱਘ ਦੀ ਅਗਵਾਈ 'ਚ ਹੋਈ | ਮੀਟਿੰਗ ਦੌਰਾਨ ਸਰਬਸੰਮਤੀ ਨਾਲ ਫਰੂਡਨ ਬਰਗ ਸਾਂਝਾ ਮਜਦੂਰ ਮੋਰਚਾ ਦੇ ਗਠਨ ਦਾ ਐਲਾਨ ਕੀਤਾ ਗਿਆ | ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਚੁੱਘ ਨੇ ਪ੍ਰਬੰਧਕਾਂ ਦੀਆਂ ਮਨਮਾਨੀਆਂ 'ਤੇ ਤਿੱਖਾ ਤੰਜ ਕਸਦਿਆਂ ਦੋਸ਼ ਲਗਾਇਆ ਕਿ ਪ੍ਰਬੰਧਕਾਂ ਵਲੋਂ ਚੇਨੱਈ (ਤਾਮਿਲਨਾਡੂ) ਵਿਖੇ 'ਸੇਮ ਸੀਲ' ਬਣਾਉਣ ਦੀ ਇਕ ਨਵੀਂ ਫੈਕਟਰੀ ਲਗਾਈ ਗਈ ਹੈ ਤੇ ਹੁਣ ਇਥੋਂ ਦੀਆਂ ਮਸ਼ੀਨਾਂ ਨੂੰ ਨਾਜਾਇਜ਼ ਢੰਗ ਨਾਲ ਚੇਨਈ ਭੇਜਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਪਹਿਲਾਂ ਪੰਜਾਬ 'ਚ ਸਬਸਿਡੀਆਂ ਲੈ ਕੇ ਫੈਕਟਰੀਆਂ ਲਗਾਈਆਂ ਗਈਆਂ ਤੇ ਹੁਣ ਇਨ੍ਹਾਂ ਨੂੰ ਬੰਦ ਕਰਕੇ ਦੂਜੇ ਰਾਜਾਂ ਵਿਚ ਤਬਦੀਲ ਕਰਨ ਦੀ ਕਥਿਤ ਸਾਜ਼ਿਸ ਰਚੀ ਜਾ ਰਹੀ ਹੈ | ਸ੍ਰੀ ਚੁੱਘ ਨੇ ਚੇਤਾਵਨੀ ਦਿੱਤੀ ਕਿ ਇਸ ਫੈਕਟਰੀ ਨੂੰ ਕਿਸੇ ਵੀ ਕੀਮਤ 'ਤੇ ਬੰਦ ਨਹੀਂ ਹੋਣ ਦਿੱਤਾ ਜਾਵੇਗਾ ਤੇ ਨਾ ਹੀ ਬਿਨਾਂ ਪਰਮਿਸ਼ਨ ਦੇ ਕੋਈ ਮਸ਼ੀਨ ਜਾਂ ਸਾਮਾਨ ਬਾਹਰ ਜਾਣ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਪੰਜਾਬ ਏਟਕ ਮਜਦੂਰਾਂ ਦੇ ਹੱਕਾਂ ਲਈ ਡੱਟ ਕੇ ਖੜ੍ਹੀ ਹੈ | ਜੇਕਰ ਪੰਜਾਬ ਸਰਕਾਰ ਵਲੋਂ ਮਜਦੂਰਾਂ ਦੀਆਂ ਸ਼ਿਕਾਇਤਾਂ 'ਤੇ ਜਲਦੀ ਧਿਆਨ ਨਾ ਦਿੱਤਾ ਗਿਆ ਤਾਂ ਫਰੂਡਨ ਬਰਗ ਦੇ ਸਾਰੇ ਮਜਦੂਰ ਇਕੱਠੇ ਹੋ ਕੇ ਸਰਕਾਰ ਵਿਰੁੱਧ ਮੋਰਚਾ ਖੋਲ੍ਹਣਗੇ | ਇਸ ਮੌਕੇ ਮੋਰਚੇ ਦੀ ਸਮਝੌਤਾ ਕਮੇਟੀ 'ਚ ਗੁਲਜਾਰ ਸਿੰਘ, ਸਮੀਰ ਸ਼ਰਮਾ, ਈਸ਼ਵਰ ਰਾਮ, ਮੁਕੇਸ਼ ਸੈਣੀ, ਹਰਜਿੰਦਰ ਲਾਡੀ, ਗੁਰਦੀਪ ਸਿੰਘ ਜ਼ਿਲ੍ਹਾ ਪ੍ਰਧਾਨ ਸੀਟੂ ਮੁਹਾਲੀ, ਕਮਲਦੀਪ ਸੈਣੀ, ਸਤਨਾਮ ਸਿੰਘ, ਜਸਵਿੰਦਰ ਸਿੰਘ, ਮਨਪ੍ਰੀਤ ਸਿੰਘ ਗੁਰਵਿੰਦਰ ਸਿੰਘ ਤੇ ਵਿਨੋਦ ਚੁੱਘ ਨੂੰ ਸ਼ਾਮਿਲ ਕੀਤਾ ਗਿਆ ਹੈ |

ਪਿਛਲੀ ਖ਼ਬਰ ਗੰਨੇ ਦੀ ਫ਼ਸਲ 'ਚ ਖਾਦਾਂ ਦੀ ਸੰਤੁਲਿਤ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਮੁਹਿੰਮ ਵਿੱਢੀ <br/> ਅਗਲੀ ਖ਼ਬਰ ਵਿਧਾਇਕ ਕੁਲਵੰਤ ਸਿੰਘ ਵਲੋਂ ਪੰਚਾਇਤਾਂ ਨੂੰ 1.88 ਕਰੋੜ ਦੇ ਚੈੱਕ ਜਾਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।