ਨਗਰ ਕੌਂਸਲ ਲਾਲੜੂ ਦੀਆਂ ਚੋਣਾਂ ਲਈ ਕੁੱਲ 131 ਨਾਮਜ਼ਦਗੀਆਂ ਦਾਖ਼ਲ
'ਆਪ' ਦੇ ਉਮੀਦਵਾਰ ਦੇ ਨਾਮਜ਼ਦਗੀ ਪੇਪਰ ਦਾਖ਼ਲ ਕਰਵਾਉਂਦੇ ਹੋਏ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ | (2) ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੇ ਨਾਮਜ਼ਦਗੀ ਪੇਪਰ ਦਾਖ਼ਲ ਕਰਵਾਉਂਦੇ ਹੋਏ ਸਾਬਕਾ ਵਿਧਾਇਕ ਐਨ. ਕੇ. ਸ਼ਰਮਾ | (3) ਭਾਜਪਾ ਦੇ ਉਮੀਦਵਾਰਾਂ ਦੇ ਨਾਮਜ਼ਦਗੀ ਪੇਪਰ ਦਾਖ਼ਲ ਕਰਵਾਉਂਦੇ ਹੋਏ ਸੁਸ਼ੀਲ ਰਾਣਾ | (4) ਨਗਰ ਕੌਂਸਲ ਲਾਲੜੂ ਵਿਖੇ ਕਾਂਗਰਸ ਦੇ ਉਮੀਦਵਾਰ ਨਾਮਜ਼ਦਗੀ ਪੇਪਰ ਦਾਖ਼ਲ ਕਰਦੇ ਹੋਏ | ਤਸਵੀਰਾਂ : ਰਾਜਬੀਰ ਸਿੰਘ
<br/>
17-05-2026
ਨਾਮਜ਼ਦਗੀਆਂ ਭਰਨ ਵਾਲੇ ਮੁੱਖ ਉਮੀਦਵਾਰ
ਆਮ ਆਦਮੀ ਪਾਰਟੀ ਵੱਲੋਂ ਵਾ. ਨੰ. 1 ਤੋਂ ਮਹਿਮਾ ਸ਼ਰਮਾ, 2 ਤੋਂ ਪ੍ਰਦੀਪ ਸਿੰਘ, 3 ਤੋਂ ਨਰੇਸ਼ ਕੁਮਾਰੀ, 4 ਤੋਂ ਅਮਨਦੀਪ ਰਾਣਾ, 5 ਤੋਂ ਅਨੀਤਾ ਰਾਣੀ, 6 ਤੋਂ ਜ਼ੋਰਾਵਰ ਸਿੰਘ, 7 ਤੋਂ ਨਛੱਤਰ ਕੌਰ, 8 ਤੋਂ ਹਰੀਸ਼ ਕੁਮਾਰ, 9 ਤੋਂ ਜਰਨੈਲ ਕੌਰ, 10 ਤੋਂ ਘਣੀਸ਼ਾਮ ਦਾਸ, 11 ਤੋਂ ਮਲਕੀਤ ਸਿੰਘ, 12 ਤੋਂ ਪਵਨ ਕੁਮਾਰ, 13 ਤੋਂ ਸੋਨੀਆ ਰਾਣੀ, 14 ਤੋਂ ਸਤੀਸ਼ ਕੁਮਾਰ, 15 ਤੋਂ ਰਣਦੀਪ ਕੌਰ, 16 ਤੋਂ ਸਵਰਨ ਸਿੰਘ ਤੇ 17 ਤੋਂ ਪੂਜਾ ਦੇਵੀ ਨੇ ਨਾਮਜ਼ਦਗੀ ਪੇਪਰ ਭਰੇ | ਇਸੇ ਪ੍ਰਕਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਾ. ਨੰ. 1 ਤੋਂ ਰਮਨਪ੍ਰੀਤ ਕੌਰ, 2 ਤੋਂ ਅਸ਼ੋਕ ਕੁਮਾਰ, 3 ਤੋਂ ਚਰਨਜੀਤ ਕੌਰ, 4 ਤੋਂ ਮਨਪ੍ਰੀਤ ਸਿੰਘ ਭੱਟੀ, 5 ਤੋਂ ਰਵੀਨਾ ਰਾਣਾ, 6 ਤੋਂ ਜਸਵਿੰਦਰ ਸਿੰਘ, 7 ਤੋਂ ਭੁਪਿੰਦਰ ਕੌਰ, 8 ਤੋਂ ਭੂਸ਼ਣ ਕੁਮਾਰ ਵਧਵਾ, 9 ਤੋਂ ਮਨਪ੍ਰੀਤ ਕੌਰ, 10 ਤੋਂ ਸੰਜੂ ਕੁਮਾਰ, 11 ਤੋਂ ਬਿਕਰਮਜੀਤ ਸਿੰਘ, 12 ਤੋਂ ਹਰਵਿੰਦਰ ਸਿੰਘ, 13 ਤੋਂ ਤਿ੍ਪਤਾ, 14 ਤੋਂ ਮਨੀਸ਼ ਕੁਮਾਰ, 15 ਤੋਂ ਸੱਤਿਆ ਦੇਵੀ, 16 ਤੋਂ ਕੁਲਵਿੰਦਰ ਸਿੰਘ ਤੇ 17 ਤੋਂ ਅਨੀਤਾ ਯਾਦਵ ਨੇ ਨਾਮਜ਼ਦਗੀ ਪੇਪਰ ਦਾਖ਼ਲ ਕੀਤੇ | ਇਸੇ ਪ੍ਰਕਾਰ ਕਾਂਗਰਸ ਵੱਲੋਂ ਵਾ. ਨੰ. 1 ਤੋਂ ਸੁਖਬੀਰ ਕੌਰ, 2 ਤੋਂ ਬਾਬੂ ਖਾਨ, 3 ਤੋਂ ਸਰਮਿਸਠਾ, 4 ਤੋਂ ਕਮਲਪ੍ਰੀਤ ਸਿੰਘ, 5 ਤੋਂ ਮੀਨੂੰ, 6 ਤੋਂ ਸੰਨੀ ਕੁਮਾਰ, 7 ਤੋਂ ਨਰਿੰਦਰ ਕੌਰ, 8 ਤੋਂ ਦਰਸ਼ਨ ਸਿੰਘ, 9 ਤੋਂ ਕਰਮਜੀਤ ਕੌਰ, 10 ਤੋਂ ਮਨੀਸ਼ ਕੁਮਾਰ ਰਾਣਾ, 11 ਤੋਂ ਲਲਿਤ ਕੁਮਾਰ, 12 ਤੋਂ ਮਨੀਸ਼ ਕੁਮਾਰ, 13 ਤੋਂ ਰੰਜੂ, 14 ਤੋਂ ਕੋਈ ਉਮੀਦਵਾਰ ਨਹੀਂ, 15 ਤੋਂ ਗੁਰਮੇਲ ਕੌਰ, 16 ਤੋਂ ਜਸਵੀਰ ਸਿੰਘ ਤੇ 17 ਤੋਂ ਮਾਇਆ ਦੇਵੀ ਨੇ ਨਾਮਜ਼ਦਗੀ ਫਾਰਮ ਭਰੇ, ਜਦਕਿ ਭਾਜਪਾ ਵੱਲੋਂ ਵਾ. ਨੰ. 1 ਤੋਂ ਮੁੰਨੀ ਉਪ੍ਰੀਤੀ, 2 ਤੋਂ ਪ੍ਰਮੋਦ ਕੁਮਾਰ ਗੁਪਤਾ, 3 ਤੋਂ ਰੇਖਾ ਰਾਣੀ, 4 ਤੋਂ ਸਤਵੀਰ ਸਿੰਘ, 5 ਤੋਂ ਅਮਨਪ੍ਰੀਤ ਕੌਰ, 6 ਤੋਂ ਮੁਖਵਿੰਦਰ ਸਿੰਘ, 7 ਤੋਂ ਮਨਪ੍ਰੀਤ ਕੌਰ, 8 ਤੋਂ ਹੇਮੰਤ ਕੁਮਾਰ, 9 ਤੋਂ ਸੁਖਜੀਤ ਕੌਰ, 10 ਤੋਂ ਵਿਕਾਸ ਕੁਮਾਰ, 11 ਤੋਂ ਗੁਰਮੇਲ, 12 ਤੋਂ ਮਲਕੀਤ ਸਿੰਘ, 13 ਤੋਂ ਰਜਨੀ ਦੇਵੀ, 14 ਤੋਂ ਪ੍ਰਦੀਪ ਕੁਮਾਰ, 15 ਤੋਂ ਮੀਨਾ ਰਾਣੀ, 16 ਤੋਂ ਹਰਭਜਨ ਸਿੰਘ ਤੇ 17 ਤੋਂ ਸਾਖਸ਼ੀ ਦੇਵੀ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ | ਕੌਂਸਲ ਚੋਣਾਂ 'ਚ 11 ਆਜ਼ਾਦ ਉਮੀਦਵਾਰ ਵੀ ਚੋਣ ਮੈਦਾਨ 'ਚ ਹਨ, ਜਿਸ 'ਚ ਆਮ ਆਦਮੀ ਪਾਰਟੀ ਦੇ ਨੌਜਵਾਨ ਆਗੂ ਸੰਦੀਪ ਕੁਮਾਰ ਦਾ ਨਾਂਅ ਪ੍ਰਮੁੱਖ ਹੈ, ਜੋ ਕਿ ਆਮ ਆਦਮੀ ਪਾਰਟੀ ਦੇ ਅਧਿਕਾਰਤ ਉਮੀਦਵਾਰ ਤੇ ਨਗਰ ਕੌਂਸਲ ਪ੍ਰਧਾਨ ਸਤੀਸ਼ ਰਾਣਾ ਦੇ ਖ਼ਿਲਾਫ਼ ਚੋਣ ਮੈਦਾਨ 'ਚ ਕੁੱਦੇ ਹਨ |