15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

6 ਪਿੰਡਾਂ ਦੀ ਰਿੱਟ ਪਟੀਸ਼ਨ 'ਤੇ ਖਰੜ ਨਗਰ ਕੌਂਸਲ ਚੋਣ 'ਤੇ ਸਟੇਅ ਲੱਗਣਾ ਲੋਕਾਂ ਦੀ ਵੱਡੀ ਜਿੱਤ : ਪਵਨ ਮਨੋਚਾ

ਅਜੀਤ ਡੈਸਕ 17-05-2026
ਖਰੜ, 16 ਮਈ (ਗੁਰਮੁੱਖ ਸਿੰਘ ਮਾਨ)-ਨਗਰ ਕੌਂਸਲ ਖਰੜ ਦੀ ਹਦੂਦ ਵਿਚ ਪਹਿਲਾਂ ਸ਼ਾਮਿਲ ਕੀਤੇ ਗਏ 6 ਪਿੰਡਾਂ ਦੇ ਵਸਨੀਕਾਂ ਨੂੰ ਵੋਟ ਪਾਉਣ ਦੇ ਹੱਕ ਤੋਂ ਵਾਂਝੇ ਰੱਖਣ ਖ਼ਿਲਾਫ਼ ਪਿੰਡ ਵਾਸੀਆਂ ਵਲੋਂ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਦਾਖ਼ਲ ਕੀਤੀ ਗਈ ਰਿੱਟ ਪਟੀਸ਼ਨ ਦੇ ਚਲਦਿਆਂ ਕੌਂਸਲ ਚੋਣਾਂ 'ਤੇ ਸਟੇਅ ਲੱਗਣ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਭਾਜਪਾ ਆਗੂ ਪਵਨ ਮਨੋਚਾ ਨੇ ਕਿਹਾ ਕਿ ਇਹ 6 ਪਿੰਡਾਂ ਦੇ ਵਸਨੀਕਾਂ ਦੀ ਵੱਡੀ ਜਿੱਤ ਹੈ | ਉਨ੍ਹਾਂ ਕਿਹਾ ਕਿ ਸਟੇਅ ਕਾਰਨ ਭਾਵੇਂ ਨਗਰ ਕੌਂਸਲ ਖਰੜ ਦੀਆਂ ਚੋਣਾਂ ਮੁਲਤਵੀ ਹੋ ਗਈਆਂ ਹਨ, ਪਰ 6 ਪਿੰਡਾਂ ਦੇ ਵਸਨੀਕਾਂ ਨੂੰ ਨਵੀਂ ਵਾਰਡਬੰਦੀ ਬਣਨ ਨਾਲ ਇਨਸਾਫ਼ ਮਿਲਣ ਦੀ ਆਸ ਬੱਝ ਗਈ ਹੈ | ਉਨ੍ਹਾਂ ਪੰਜਾਬ ਦੀ 'ਆਪ' ਸਰਕਾਰ 'ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਸਰਕਾਰ ਵਲੋਂ ਜਦੋਂ ਨਗਰ ਕੌਂਸਲ ਖਰੜ ਵਿਚ 27 ਵਾਰਡਾਂ ਦੀ ਨਵੀ ਵਾਰਡਬੰਦੀ ਤਿਆਰ ਕੀਤੀ ਗਈ ਸੀ ਤਾਂ ਸਰਕਾਰ ਨੇ ਜਾਣ ਬੁੱਝ ਕੇ ਇਨ੍ਹਾਂ ਛੇ ਪਿੰਡਾਂ ਨੂੰ ਵਾਰਡਬੰਦੀ 'ਚ ਸ਼ਾਮਿਲ ਨਹੀਂ ਕੀਤਾ ਤਾਂ ਕਿ ਉਹ ਇਨ੍ਹਾਂ ਚੋਣਾਂ ਨੂੰ ਲੁੱਟ ਸਕੇ | ਉਨ੍ਹਾਂ ਕਿਹਾ ਕਿ ਪਿੰਡਾਂ ਦੇ ਵਸਨੀਕਾਂ ਵਲੋਂ ਹਾਈਕੋਰਟ 'ਚ ਪਟੀਸ਼ਨ ਦਾਇਰ ਕਰਨ ਤੋਂ ਬਾਅਦ ਕੌਂਸਲ ਚੋਣਾਂ 'ਤੇ ਲੱਗੇ ਸਟੇਅ ਲੋਕਾਂ ਦੀ ਵੱਡੀ ਜਿੱਤ ਹੈ | ਉਨ੍ਹਾਂ ਮੰਗ ਕੀਤੀ ਕਿ ਸਰਕਾਰ ਹੁਣ ਇਨ੍ਹਾਂ ਪਿੰਡਾਂ ਵਿਚ ਵਾਰਡਬੰਦੀ ਕਰਵਾਏ ਅਤੇ ਆਬਾਦੀ ਅਨੁਸਾਰ ਖਰੜ ਕੌਂਸਲ ਦੀਆਂ ਵਾਰਡਾਂ 'ਚ ਵਾਧਾ ਕਰੇ |
ਪਿਛਲੀ ਖ਼ਬਰ ਕੌਂਸਲ ਚੋਣਾਂ ਮੁਲਤਵੀ ਹੋਣ ਦੇ ਬਾਵਜੂਦ ਵੀ ਨਾਮਜ਼ਦਗੀਆਂ ਭਰਨ ਦੇ ਆਖ਼ਰੀ ਦਿਨ ਵੀ ਉਮੀਦਵਾਰਾਂ ਵਲੋਂ ਦਾਖ਼ਲ ਕੀਤੇ ਗਏ ਨਾਮ... ਅਗਲੀ ਖ਼ਬਰ 'ਆਪ' ਉਮੀਦਵਾਰਾਂ ਨੇ ਜ਼ੀਰਕਪੁਰ 'ਚ ਕੌਂਸਲ ਚੋਣਾਂ ਲਈ ਨਾਮਜ਼ਦਗੀ ਪੇਪਰ ਕੀਤੇ ਦਾਖ਼ਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।