ਵਿਆਹੁਤਾ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਮਾਮਲੇ 'ਚ ਸੱਸ ਬਰੀ <br/>
ਅਜੀਤ ਡੈਸਕ
17-05-2026
ਅਦਾਲਤ ਨੇ ਸਬੂਤਾਂ ਨੂੰ ਮੰਨਿਆ ਅਧੂਰਾ
ਅਦਾਲਤ ਨੇ ਆਪਣੇ ਫ਼ੈਸਲੇ ਵਿਚ ਕਿਹਾ ਕਿ ਮਿ੍ਤਕਾ ਵਲੋਂ ਵਿਆਹ ਤੋਂ ਬਾਅਦ ਤਿੰਨ ਸਾਲਾਂ ਦੌਰਾਨ ਕਦੇ ਵੀ ਕੋਈ ਲਿਖਤੀ ਸ਼ਿਕਾਇਤ ਨਹੀਂ ਦਿੱਤੀ ਗਈ ਅਤੇ ਨਾ ਹੀ ਕੋਈ ਸੁਸਾਈਡ ਨੋਟ ਬਰਾਮਦ ਹੋਇਆ | ਅਦਾਲਤ ਨੇ ਇਹ ਵੀ ਨੋਟ ਕੀਤਾ ਕਿ ਗਵਾਹਾਂ ਵਲੋਂ ਕਥਿਤ ਤੰਗ ਪ੍ਰੇਸ਼ਾਨੀ ਸੰਬੰਧੀ ਕੋਈ ਖ਼ਾਸ ਘਟਨਾ ਜਾਂ ਤਰੀਕ ਨਹੀਂ ਦੱਸੀ ਗਈ | ਫ਼ੈਸਲੇ ਦੌਰਾਨ ਅਦਾਲਤ ਨੇ ਕਿਹਾ ਕਿ ਸਿਰਫ਼ ਆਮ ਘਰੇਲੂ ਤਕਰਾਰ ਜਾਂ ਕਥਿਤ ਮਾਨਸਿਕ ਪ੍ਰੇਸ਼ਾਨੀ ਨੂੰ ਖ਼ੁਦਕੁਸ਼ੀ ਲਈ ਉਕਸਾਉਣਾ ਨਹੀਂ ਮੰਨਿਆ ਜਾ ਸਕਦਾ, ਜਦੋਂ ਤੱਕ ਇਸ ਸੰਬੰਧੀ ਕੋਈ ਸਿੱਧਾ ਤੇ ਢੁਕਵਾਂ ਸਬੂਤ ਮੌਜੂਦ ਨਾ ਹੋਵੇ | ਅਦਾਲਤ ਵਿਚ ਬਚਾਅ ਪੱਖ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਅਤੇ ਸੁਪਰੀਮ ਕੋਰਟ ਦੇ ਕਈ ਫ਼ੈਸਲਿਆਂ ਦਾ ਹਵਾਲਾ ਦਿੱਤਾ ਜਿਨਾਂ ਨੂੰ ਅਦਾਲਤ ਨੇ ਆਧਾਰ ਬਣਾਉਂਦੇ ਹੋਏ ਕਿਹਾ ਕਿ ਕੇਵਲ ਆਮ ਦੋਸ਼ਾਂ ਦੇ ਆਧਾਰ 'ਤੇ ਧਾਰਾ 306 ਤਹਿਤ ਦੋਸ਼ ਸਾਬਿਤ ਨਹੀਂ ਹੁੰਦੇ | ਅਦਾਲਤ ਨੇ ਆਿਖ਼ਰਕਾਰ ਕਿਹਾ ਕਿ ਸਰਕਾਰੀ ਪੱਖ ਵਲੋਂ ਪੇਸ਼ ਕੀਤੇ ਗਏ ਸਬੂਤ ਦੋਸ਼ ਸਾਬਿਤ ਕਰਨ ਲਈ ਨਾਕਾਫ਼ੀ ਹਨ ਜਿਸ ਕਾਰਨ ਮਿ੍ਤਕ ਲੜਕੀ ਦੀ ਸੱਸ ਨੂੰ ਬਰੀ ਕੀਤਾ ਜਾਂਦਾ ਹੈ |