15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਵਿਸ਼ੇਸ਼ ਯੋਗਦਾਨ ਲਈ ਰਾਣਾ ਕੁਸ਼ਲਪਾਲ ਦਾ ਸਨਮਾਨ <br/>

ਅਜੀਤ ਡੈਸਕ 17-05-2026
ਮਾਜਰੀ, 16 ਮਈ (ਕੁਲਵੰਤ ਸਿੰਘ ਧੀਮਾਨ)- ਪਿੰਡ ਖਿਜ਼ਰਾਬਾਦ ਸਥਿਤ ਰਾਧੇ ਕਿ੍ਸ਼ਨ ਮੰਦਰ ਅਤੇ ਮਹਾਰਾਣਾ ਆਸ਼ਰਮ ਧਰਮਸ਼ਾਲਾ ਦੇ ਨਿਰਮਾਣ ਕਾਰਜਾਂ ਦੌਰਾਨ ਯੋਗਦਾਨ ਪਾਉਣ ਤੇ ਸੁਚੱਜੇ ਢੰਗ ਨਾਲ ਸੇਵਾਵਾਂ ਨਿਭਾਉਣ ਬਦਲੇ ਖਿਜ਼ਰਾਬਾਦ ਦੀ ਸਮੁੱਚੀ ਰਾਜਪੂਤ ਬਰਾਦਰੀ ਵਲੋਂ ਰਾਣਾ ਕੁਸ਼ਲਪਾਲ ਦਾ ਉਚੇਚੇ ਤੌਰ 'ਤੇ ਸਨਮਾਨ ਕੀਤਾ ਗਿਆ | ਇਸ ਮੌਕੇ ਰਾਣਾ ਕੁਸ਼ਲਪਾਲ ਨੇ ਇਸ ਸਨਮਾਨ ਬਦਲੇ ਆਪਣੀ ਸਮੁੱਚੀ ਬਰਾਦਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਮੁੱਚੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਹੀ ਮੰਦਰ ਦੇ ਕਾਰਜ ਨੇਪਰੇ ਚੜੇ੍ਹ ਹਨ ਤੇ ਭਵਿੱਖ 'ਚ ਵੀ ਪਹਿਲ ਦੇ ਆਧਾਰ 'ਤੇ ਲੋਕ ਹਿੱਤ ਦੇ ਕੰਮਾਂ ਨੂੰ ਤਰਜ਼ੀਹ ਦਿੱਤੀ ਜਾਵੇਗੀ | ਇਸ ਮੌਕੇ ਸਰਪੰਚ ਨਿਰਪਾਲ ਸਿੰਘ ਰਾਣਾ, ਨੰਬਰਦਾਰ ਕੁਲਦੀਪ ਸਿੰਘ, ਸੰਦੀਪ ਰਾਣਾ ਨੰਬਰਦਾਰ, ਰਣਜੀਤ ਰਾਣਾ ਪੰਚ, ਪ੍ਰਹਿਲਾਦ ਸਿੰਘ, ਮੋਹਣ ਸਿੰਘ, ਸਾਹਿਲ ਰਾਣਾ, ਬਿੰਦਰ ਰਾਣਾ, ਲੱਕੀ ਰਾਣਾ, ਕਰਮਦੀਪ ਰਾਣਾ, ਮੁਲਤਾਨ ਰਾਣਾ ਤੇ ਸ਼ਮਸ਼ੇਰ ਨੰਬਰਦਾਰ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਕੁਰਾਲੀ ਦਾ 10ਵੀਂ ਤੇ 12ਵੀਂ ਸ਼ੇ੍ਰਣੀ ਦਾ ਨਤੀਜਾ ਸ਼ਾਨਦਾਰ ਰਿਹਾ <br/> ਅਗਲੀ ਖ਼ਬਰ ਖਰੜ ਸ਼ਹਿਰ ਦੇ ਹਾਲਾਤ ਖੋਲ੍ਹ ਰਹੇ ਨੇ ਸਰਕਾਰ ਦੇ ਵਿਕਾਸ ਦੇ ਦਾਅਵਿਆਂ ਦੀ ਪੋਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।