14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਪੰਜਾਬ ਯੂਨੀਵਰਸਿਟੀ ਵਿਖੇ ਸੋਪੂ ਪ੍ਰਧਾਨ 'ਤੇ ਫਾਇਰਿੰਗ ਮਾਮਲੇ ਦੇ ਮੁੱਖ ਸ਼ੂਟਰ ਕਾਬੂ <br/>

ਅਜੀਤ ਡੈਸਕ 17-05-2026
ਚੰਡੀਗੜ•, 16 ਮਈ (ਕਪਿਲ ਵਧਵਾ)- ਚੰਡੀਗੜ• ਪੁਲਿਸ ਨੇ 17 ਮਾਰਚ ਨੂੰ ਪੰਜਾਬ ਯੂਨੀਵਰਸਿਟੀ ਵਿਖੇ ਹੋਈ ਫਾਇਰਿੰਗ ਮਾਮਲੇ ਵਿਚ ਚਾਰ ਨੌਜਵਾਨਾਂ ਨੂੰ ਗਿ੍ਫ਼ਤਾਰ ਕੀਤਾ ਹੈ | ਪੁਲਿਸ ਦਾ ਦਾਅਵਾ ਹੈ ਕਿ ਨੌਜਵਾਨਾਂ ਦੇ ਵਿਦੇਸ਼ ਬੈਠੇ ਨਾਮੀ ਗੈਂਗਸਟਰਾਂ ਨਾਲ ਸਿੱਧੇ ਸੰਪਰਕ ਸਨ | ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਗੌਰਵ ਉਰਫ਼ ਗੋਲਾ ਵਾਸੀ ਅੰਮਿ੍ਤਸਰ, ਰਜਤ ਉਰਫ਼ ਗੁੱਡਾ ਵਾਸੀ ਅੰਮਿ੍ਤਸਰ, ਰਵੀ ਨਿੱਝਰ ਉਰਫ਼ ਕਾਲੀ ਵਾਸੀ ਸਿਰਸਾ (ਹਰਿਆਣਾ) ਤੇ ਆਰੀਅਨ ਵਾਸੀ ਅੰਮਿ੍ਤਸਰ ਵਜੋਂ ਹੋਈ ਹੈ | ਮੁਲਜ਼ਮਾਂ ਕੋਲੋਂ 3 ਆਧੁਨਿਕ ਆਟੋਮੈਟਿਕ ਪਿਸਤੌਲਾਂ ਤੇ ਕੁੱਲ 16 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ | ਇਸ ਮਾਮਲੇ ਸੰਬੰਧੀ ਪ੍ਰੈੱਸ ਕਾਨਫ਼ਰੰਸ ਕਰਦਿਆਂ ਚੰਡੀਗੜ• ਦੇ ਐੱਸ. ਐੱਸ. ਪੀ. ਕੰਵਰਦੀਪ ਕੌਰ ਨੇ ਦੱਸਿਆ ਕਿ ਡੀ.ਜੀ.ਪੀ. ਚੰਡੀਗੜ• ਡਾ. ਸਾਗਰਪ੍ਰੀਤ ਹੁੱਡਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਇੰਸਪੈਕਟਰ ਹਰਿੰਦਰ ਸਿੰਘ ਸੇਖੋਂ ਅਤੇ ਇੰਸਪੈਕਟਰ ਸਤਵਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਇਨ•ਾਂ ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਹੈ | ਉਨ•ਾਂ ਕਿਹਾ ਕਿ ਇਨ•ਾਂ ਮੁਲਜ਼ਮਾਂ ਨੇ ਵਿਦੇਸ਼ ਬੈਠੇ ਗੈਂਗਸਟਰ ਸ਼ਗਨਪ੍ਰੀਤ ਸਿੰਘ ਦੇ ਕਹਿਣ 'ਤੇ ਪੰਜਾਬ ਯੂਨੀਵਰਸਿਟੀ 'ਚ ਐਸ.ਓ.ਪੀ.ਯੂ. (ਸੋਪੂ) ਦੇ ਪ੍ਰਧਾਨ ਜਸ਼ਨ ਜਵੰਦਾ 'ਤੇ ਹਮਲਾ ਕਰਨ ਦੀ ਯੋਜਨਾ ਬਣਾਈ ਸੀ ਜਿਸ ਤੋਂ ਬਾਅਦ ਆਪਣੇ ਇਕ ਹੋਰ ਸਾਥੀ ਜਸਪ੍ਰੀਤ ਸਿੰਘ (ਜੋ ਕਿ 26 ਮਾਰਚ ਨੂੰ ਏ. ਜੀ. ਟੀ. ਐੱਫ. ਵਲੋਂ ਮੁਕਾਬਲੇ ਦੌਰਾਨ ਗਿ੍ਫ਼ਤਾਰ ਹੋ ਚੁੱਕਿਆ ਹੈ) ਨਾਲ ਵਾਰਦਾਤ ਨੂੰ ਅੰਜਾਮ ਦੇਣ ਉਪਰੰਤ ਸਾਰੇ ਮੁਲਜ਼ਮ ਯੂਨੀਵਰਸਿਟੀ ਦੇ ਪਿਛਲੇ ਗੇਟ ਰਾਹੀਂ ਸਕੂਟਰ 'ਤੇ ਫ਼ਰਾਰ ਹੋਏ ਅਤੇ ਬਾਹਰ ਇਕ ਮੰਦਰ ਨੇੜੇ ਬੁਲੇਟ ਮੋਟਰਸਾਈਕਲ ਲੁੱਟ ਕੇ ਮੁਹਾਲੀ ਵੱਲ ਫ਼ਰਾਰ ਹੋ ਗਏ | ਪੁਲਿਸ ਅਧਿਕਾਰੀਆਂ ਅਨੁਸਾਰ ਉਕਤ ਮੁਲਜ਼ਮ ਵਿਦੇਸ਼ ਬੈਠੇ ਗੈਂਗਸਟਰ ਸ਼ਗਨਪ੍ਰੀਤ ਸਿੰਘ, ਡੋਨੀ ਬਲ, ਮੁਹੱਬਤ ਰੰਧਾਵਾ ਅਤੇ ਪ੍ਰਭ ਦੇਸੂਵਾਲ ਦੇ ਨਾਲ ਇਨਕਿ੍ਪਟਡ ਸੋਸ਼ਲ ਐਪਲੀਕੇਸ਼ਨਾਂ ਰਾਹੀਂ ਲਗਾਤਾਰ ਸੰਪਰਕ ਵਿਚ ਸਨ ਅਤੇ ਉਨ•ਾਂ ਨੂੰ ਕਿਊ.ਆਰ. ਕੋਡਾਂ ਰਾਹੀਂ ਪੈਸੇ ਹਾਸਲ ਕਰਦੇ ਰਹੇ |
ਗੋਪੀ ਨਿੱਝਰ ਤੇ ਅਮਰਜੋਤ ਹਤਿਆਕਾਂਡ ਵਿਚ ਵੀ ਸ਼ਮੂਲੀਅਤ
ਐੱਸ. ਐੱਸ. ਪੀ. ਚੰਡੀਗੜ• ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਗੋਪੀ ਨਿੱਝਰ ਦੀ ਹੱਤਿਆ ਦੇ ਮਾਮਲੇ ਦੀ ਸਾਜ਼ਿਸ਼ ਦਾ ਵੀ ਖ਼ੁਲਾਸਾ ਹੋਇਆ ਹੈ | ਜਾਂਚ ਵਿਚ ਸਾਹਮਣੇ ਆਇਆ ਕਿ ਨਿੱਜਰ ਹੱਤਿਆਕਾਂਡ ਨੂੰ ਵੀ ਵਿਦੇਸ਼ੀ ਗੈਂਗਸਟਰਾਂ ਦੇ ਇਸ਼ਾਰੇ 'ਤੇ ਅੰਜਾਮ ਦਿੱਤਾ ਗਿਆ ਸੀ | ਇਸ ਤੋਂ ਇਲਾਵਾ ਅੰਮਿ੍ਤਸਰ ਦੇ ਮਹਿਤਾ ਚੌਂਕ ਇਲਾਕੇ ਵਿਚ 12ਵੀਂ ਜਮਾਤ ਦੇ ਵਿਦਿਆਰਥੀ ਅਮਰਜੋਤ ਸਿੰਘ ਦੇ ਹੱਤਿਆ ਮਾਮਲੇ ਵਿਚ ਵੀ ਗਿ੍ਫ਼ਤਾਰ ਮੁਲਜ਼ਮਾਂ ਦੀ ਸ਼ਮੂਲੀਅਤ ਸਾਹਮਣੇ ਆਈ ਹੈ | ਇਹ ਵੀ ਖ਼ੁਲਾਸਾ ਹੋਇਆ ਹੈ ਕਿ ਮੁਲਜ਼ਮ ਗੌਰਵ ਉਰਫ਼ ਗੋਲਾ ਅਤੇ ਉਸਦੇ ਸਾਥੀਆਂ ਨੇ ਖੰਨਾ ਦੀ ਮੰਡੀ ਵਿਚ ਇਕ ਆੜ•ਤੀ ਦੀ ਦੁਕਾਨ ਦੀ ਰੇਕੀ ਕਰਕੇ ਫਾਇਰਿੰਗ ਕੀਤੀ ਸੀ | ਇਹ ਕਾਰਵਾਈ ਵੀ ਗੈਂਗਸਟਰ ਸ਼ਗਨਪ੍ਰੀਤ ਦੇ ਨਿਰਦੇਸ਼ਾਂ 'ਤੇ ਕੀਤੀ ਗਈ ਸੀ | ਇਸ ਤੋਂ ਇਲਾਵਾ ਪੁਲਿਸ ਅਨੁਸਾਰ ਗਿ੍ਫ਼ਤਾਰ ਕੀਤਾ ਗਿਆ ਮੁਲਜ਼ਮ ਆਰੀਅਨ ਚੰਡੀਗੜ• ਵਿਚ ਇਕ ਅਪਰਾਧਿਕ ਵਾਰਦਾਤ ਨੂੰ ਅੰਜਾਮ ਦੇਣ ਲਈ ਆਇਆ ਹੋਇਆ ਸੀ | ਉਸ ਦੀ ਗਿ੍ਫ਼ਤਾਰੀ ਨਾਲ ਸ਼ਹਿਰ ਵਿਚ ਸੰਭਾਵਿਤ ਵਾਰਦਾਤ ਟਲ਼ ਗਈ ਹੈ | ਫ਼ਿਲਹਾਲ ਚਾਰੋਂ ਮੁਲਜ਼ਮ ਪੁਲਿਸ ਰਿਮਾਂਡ 'ਤੇ ਹਨ ਅਤੇ ਉਨ•ਾਂ ਤੋਂ ਪੁੱਛਗਿੱਛ ਜਾਰੀ ਹੈ |

ਪਿਛਲੀ ਖ਼ਬਰ ਅਮਰੀਕਾ ਦਾ ਵਰਕ ਵੀਜ਼ਾ ਲਗਵਾਉਣ ਦੇ ਨਾਂਅ 'ਤੇ 16 ਲੱਖ ਰੁਪਏ ਦੀ ਠੱਗੀ ਅਗਲੀ ਖ਼ਬਰ ਹਿਮਾਚਲੀ ਸੱਭਿਆਚਾਰਕ ਮੇਲੇ 'ਚ ਲੱਗੀਆਂ ਖ਼ੂਬ ਰੌਣਕਾਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।