22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਜੀ.ਐਮ.ਸੀ.ਐਚ-32 ਦੇ ਸੰਯੁਕਤ ਡਾਇਰਕੈਟਰ ਦਾ ਅਹੁਦਾ ਪਾਲਿਕਾ ਅਰੋੜਾ ਨੇ ਸੰਭਾਲਿਆ

ਅਜੀਤ ਡੈਸਕ 21-04-2026
ਚੰਡੀਗੜ੍ਹ, 20 ਅਪ੍ਰੈਲ (ਮਾਰਕੰਡਾ)-ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ 32 ਚੰਡੀਗੜ੍ਹ ਵਿਖੇ ਸੰਯੁਕਤ ਡਾਇਰੈਕਟਰ ਦਾ ਅਹੁਦਾ ਪਾਲਿਕਾ ਅਰੋੜਾ ਨੇ ਸੰਭਾਲਿਆ | ਜਿਨ੍ਹਾਂ ਦਾ ਸਵਾਗਤ ਜੀ.ਐਮ.ਸੀ.ਐਚ-32 ਕੰਟਰੈਕਟ ਸੁਰੱਖਿਆ ਕਰਮਚਾਰੀ ਯੂਨੀਅਨ ਨੇ ਕੀਤਾ | ਜਿਨ੍ਹਾਂ ਨਾਲ ਪ੍ਰਧਾਨ ਜਗਜੀਤ ਸਿੰਘ, ਜਨਰਲ ਸਕੱਤਰ ਤਾਲਿਬ ਹੁਸੈਨ, ਸੀਨੀਅਰ ਉਪ-ਪ੍ਰਧਾਨ ਸੁਰੇਂਦਰ ਸਿੰਘ, ਉਪ-ਪ੍ਰਧਾਨ ਭੁਪੇਂਦਰ ਸਿੰਘ ਅਤੇ ਕਮੇਟੀ ਮੈਂਬਰ ਸੁਸ਼ੀਲ ਨੇ ਫੁੱਲਾਂ ਦਾ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ | ਯੂਨੀਅਨ ਦੇ ਅਧਿਕਾਰੀਆਂ ਨੇ ਉਮੀਦ ਪ੍ਰਗਟਾਈ ਕਿ ਪਾਲਿਕਾ ਅਰੋੜਾ ਦੀ ਅਗਵਾਈ ਹੇਠ ਹਸਪਤਾਲ ਦੇ ਕਰਮਚਾਰੀਆਂ ਦੇ ਹਿੱਤਾਂ, ਭਲਾਈ ਅਤੇ ਅਧਿਕਾਰਾਂ ਨੂੰ ਨਵੀਂ ਤਾਕਤ ਮਿਲੇਗੀ ਅਤੇ ਇੱਕ ਬਿਹਤਰ ਕਾਰਜ ਸਥਾਨ ਵਾਲਾ ਮਾਹੌਲ ਬਣਾਇਆ ਜਾਵੇਗਾ | ਕਰਮਚਾਰੀਆਂ ਨੂੰ ਨਵ-ਨਿਯੁਕਤ ਸੰਯੁਕਤ ਡਾਇਰੈਕਟਰ ਤੋਂ ਬਹੁਤ ਉਮੀਦਾਂ ਹਨ |
ਪਿਛਲੀ ਖ਼ਬਰ ਚੰਡੀਗੜ੍ਹ ਪੁਲਿਸ ਹੋਈ ਹੋਰ ਮਜ਼ਬੂਤ, ਸੜਕਾਂ 'ਤੇ ਵਧੇਗੀ ਚੌਕਸੀ <br/> ਅਗਲੀ ਖ਼ਬਰ ਪੀ.ਜੀ.ਆਈ. 'ਚ ਨਿਊਰੋਲੋਜੀ ਅਤੇ ਨਿਊਰੋਸਰਜਰੀ ਵਿਭਾਗਾਂ ਦੀ ਓ.ਪੀ.ਡੀ. ਦਾ ਡਰਾਈ ਰਨ ਰਿਹਾ ਕਾਮਯਾਬ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।