14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਨਗਰ ਕੌਂਸਲ ਚੋਣਾਂ ਦੀ ਵਾਰਡਬੰਦੀ 'ਚ ਘੱਟ ਹਿੱਸੇਦਾਰੀ ਮਿਲਣ 'ਤੇ ਜਤਾਇਆ ਵਿਰੋਧ <br/>

ਮੰਗ ਪੱਤਰ ਦੀ ਕਾਪੀ ਦਿਖਾਉਂਦੇ ਹੋਏ ਸੰਗਠਨ ਦੇ ਮੈਂਬਰ | ਤਸਵੀਰ : ਮਨਿੰਦਰ ਸਿੰਘ <br/> 20-04-2026
ਜ਼ੀਰਕਪੁਰ, 19 ਅਪ੍ਰੈਲ (ਮਨਿੰਦਰ ਸਿੰਘ)-ਨਗਰ ਕੌਂਸਲ ਚੋਣਾਂ ਲਈ ਕੀਤੀ ਵਾਰਡਬੰਦੀ ਵਿਚ ਅਨੁਸੂਚਿਤ ਜਾਤੀਆਂ ਲਈ ਕੀਤੇ ਰਾਖਵਾਂਕਰਨ ਦਾ ਅੱਜ ਬਲਟਾਣਾ ਵਿਖੇ ਅਨੁਸੂਚਿਤ ਜਾਤੀਆਂ, ਸ੍ਰੀ ਗੁਰੂ ਰਵਿਦਾਸ ਸਭਾਵਾਂ, ਭਗਵਾਨ ਵਾਲਮੀਕਿ ਸਭਾਵਾਂ ਤੇ ਬੁੱਧੀ ਜੀਵੀਆ ਨੇ ਇਕ ਮੀਟਿੰਗ ਦੌਰਾਨ ਆਪਣਾ ਵਿਰੋਧ ਦਰਜ ਕਰਵਾਇਆ | ਇਸ ਮੀਟਿੰਗ ਵਿਚ ਸ਼ਾਮਿਲ ਅਹੁਦੇਦਾਰਾਂ ਨੇ ਕਿਹਾ ਕਿ ਜ਼ੀਰਕਪੁਰ ਵਿਖੇ 31 ਵਾਰਡਾਂ ' ਅਨਸੂਚਿਤ ਜਾਤੀਆਂ ਲਈ ਸਿਰਫ਼ 3 ਵਾਰਡ ਰਾਖਵੇਂ ਕੀਤੇ ਗਏ ਹਨ ਤੇ ਉਨ੍ਹਾਂ ਵਿਚ ਵੀ 1/3 ਫ਼ੀਸਦੀ ਵਿਚ 2 ਸੀਟਾਂ ਔਰਤਾਂ ਲਈ ਰਾਖਵੀਂ ਕੀਤੀਆਂ ਗਈਆਂ ਹਨ | ਉਨ੍ਹਾਂ ਕਿਹਾ ਕਿ ਜ਼ੀਰਕਪੁਰ ਵਿਚ ਅਨਸੂਚਿਤ ਜਾਤੀਆਂ ਨਾਲ ਸਰੇਆਮ ਧੱਕਾ ਕੀਤਾ ਜਾ ਰਿਹਾ ਹੈ | ਇਸ ਸੰਬੰਧੀ ਅੱਜ ਦੀ ਮੀਟਿੰਗ ਵਿਚ ਸਰਬਸੰਮਤੀ ਨਾਲ ਮਤਾ ਪਾਇਆ ਗਿਆ ਕਿ ਜ਼ੀਰਕਪੁਰ ਨਗਰ ਕੌਂਸਲ ਦੇ 31 ਵਾਰਡਾਂ 'ਚੋਂ 10 ਵਾਰਡ ਅਨੁਸੂਚਿਤ ਜਾਤੀਆਂ ਲਈ ਰਾਖਵੇਂਕਰਨ ਦੇ ਦਾਇਰੇ ਵਿਚ ਆਉਣੇ ਚਾਹੀਦੇ ਹਨ, ਪਰ ਘੱਟ ਸੀਟਾਂ ਕਰਕੇ ਹੀ ਹਾਊਸ ਦੀ ਮੀਟਿੰਗ ਵਿਚ ਅਨੁਸੂਚਿਤ ਜਾਤੀਆਂ ਦੀ ਆਵਾਜ਼ ਬੁਲੰਦ ਨਹੀ ਹੋ ਪਾ ਰਹੀ ਹੈ | ਇਸ ਮੌਕੇ ਸੰਗਠਨ ਵਲੋਂ ਇਹ ਵੀ ਦੋਸ਼ ਲਗਾਇਆ ਗਿਆ ਕਿ ਉਕਤ ਵਾਰਡਬੰਦੀ ਅਨੂਸੂਚਿਤ ਜਾਤੀਆਂ ਨਾਲ ਧੋਖਾ ਹੈ, ਕਿਉਂਕਿ ਜਿਸ ਵਾਰਡ 'ਚ 30 ਤੋਂ 50 ਪ੍ਰਤੀਸ਼ਤ ਆਬਾਦੀ ਪੱਛੜੀ ਸ੍ਰੇਣੀਆਂ ਦੀ ਹੈ, ਉਸ ਨੂੰ ਜਨਰਲ ਕਰਕੇ ਸਿਆਸੀ ਲਾਹਾ ਲੈਣ ਲਈ ਰਿਜ਼ਰਵ ਕੀਤਾ ਗਿਆ ਹੈ | ਇਸ ਸੰਬੰਧੀ ਸਭਾ ਦੇ ਮੈਂਬਰਾਂ ਨੇ ਫੈਸਲਾ ਲਿਆ ਕਿ 20 ਅਪ੍ਰੈਲ ਨੂੰ ਇਸ ਸੰਬੰਧੀ ਇਕ ਮੰਗ ਪੱਤਰ ਸੰਬੰਧਿਤ ਅਧਿਕਾਰੀਆਂ ਨੂੰ ਦਿੱਤਾ ਜਾਵੇਗਾ |

ਪਿਛਲੀ ਖ਼ਬਰ ਸਿੱਖਿਆ ਵਿਭਾਗ (ਮੁੱਖ ਦਫ਼ਤਰ) ਦੀ ਮਨਿਸਟਰੀਅਲ ਸਟਾਫ਼ ਐਸੋਸੀਏਸ਼ਨ ਚੋਣਾਂ 'ਚ ਪੂਰੀ ਟੀਮ ਬਿਨਾਂ ਮੁਕਾਬਲੇ ਜੇਤੂ ਕਰਾਰ <... ਅਗਲੀ ਖ਼ਬਰ ਬਿਜਲੀ ਦੇ ਲੰਮੇ ਲੰਮੇ ਕੱਟਾਂ ਕਾਰਨ ਪਿੰਡਾਂ ਦੇ ਲੋਕ ਪ੍ਰੇਸ਼ਾਨ- ਹਰਕੇਸ਼ ਚੰਦ ਸ਼ਰਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।