13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਪਿੰਡ ਹੁਸ਼ਿਆਰਪੁਰ ਵਿਖੇ ਇਕ ਘਰ 'ਚੋਂ ਲੱਖਾਂ ਦੇ ਸੋਨੇ ਦੇ ਗਹਿਣੇ ਚੋਰੀ <br/>

ਪਿੰਡ ਹੁਸ਼ਿਆਰਪੁਰ ਵਿਖੇ ਘਰ ਦਾ ਬਾਹਰੀ ਦਿ੍ਸ਼, ਜਿੱਥੇ ਚੋਰਾਂ ਵਲੋਂ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ | ਤਸਵੀਰ : ਦਿਲਬਰ ਸਿੰਘ ਖੈਰਪੁਰ <br/> 03-04-2026
ਮੁੱਲਾਂਪੁਰ ਗਰੀਬਦਾਸ, 2 ਅਪ੍ਰੈਲ (ਦਿਲਬਰ ਸਿੰਘ ਖੈਰਪੁਰ)-ਨਿਊ ਚੰਡੀਗੜ੍ਹ ਦੇ ਪਿੰਡ ਹੁਸ਼ਿਆਰਪੁਰ 'ਚ ਜਿੱਥੇ ਇਕ ਪ੍ਰਾਪਰਟੀ ਡੀਲਰ ਦੇ ਘਰ 'ਤੇ ਗੋਲੀਬਾਰੀ ਹੋਈ, ਉੱਥੇ ਨਾਲ ਦੇ ਘਰ ਵਿਚ ਚੋਰਾਂ ਵਲੋਂ ਰਾਤੀਂ 3:30 ਵਜੇ ਦੇ ਕਰੀਬ ਚੋਰੀ ਕੀਤੀ ਗਈ ਹੈ | ਇਹ ਦੋਵੇਂ ਘਟਨਾਵਾਂ ਇਕੋ ਰਾਤ ਵਿਚ ਵਾਪਰੀਆਂ | ਇਸ ਸੰਬੰਧੀ ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਘਰ ਦੇ ਕੰਮ ਕਾਰ ਨਿਬੇੜ ਕੇ ਰਾਤ ਨੂੰ ਸੌਂ ਗਏ ਸਨ ਅਤੇ ਉਨ੍ਹਾਂ ਜਦੋਂ ਸਵੇਰੇ ਉਠ ਕੇ ਵੇਖਿਆ ਤਾਂ ਚੋਰ ਉਨ੍ਹਾਂ ਦੇ ਘਰ ਦੇ ਦਰਵਾਜ਼ਿਆਂ ਦੀਆਂ ਕੁੰਡੀਆਂ ਤੋੜ ਕੇ ਘਰ 'ਚ ਦਾਖ਼ਲ ਹੋਣ ਮਗਰੋਂ ਉਨ੍ਹਾਂ ਦੀ ਅਲਮਾਰੀ ਦੇ ਲਾਕਰ ਨੂੰ ਤੋੜ ਕੇ ਲੱਖਾਂ ਰੁ. ਦੇ ਸੋਨੇ ਦੇ ਗਹਿਣੇ ਚੋਰੀ ਕਰ ਲਏ ਗਏ ਸਨ | ਪਰਿਵਾਰ ਨੇ ਖਦਸ਼ਾ ਜਤਾਇਆ ਕਿ ਇੰਝ ਲੱਗਦਾ ਹੈ ਕਿ ਜਿਵੇਂ ਕਿਸੇ ਨੇ ਉਨ੍ਹਾਂ ਨੂੰ ਕੋਈ ਨਸ਼ੀਲੀ ਚੀਜ਼ ਸੁੰਘਾ ਕੇ ਜਾਂ ਪਿਲਾ ਕੇ ਬੇਹੋਸ਼ ਕੀਤਾ ਹੋਵੇ, ਜਿਸ ਤੋਂ ਬਾਅਦ ਪੂਰਾ ਪਰਿਵਾਰ ਗੂੜੀ ਨੀਂਦ ਸੌਂ ਗਿਆ, ਜਿਸ ਤੋਂ ਬਾਅਦ ਚੋਰਾਂ ਨੇ ਇਸ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ | ਪਰਿਵਾਰ ਨੇ ਐਮਰਜੈਂਸੀ ਨੰ. 112 'ਤੇ ਕਾਲ ਕਰਕੇ ਇਸ ਘਟਨਾ ਦੀ ਸੂਚਨਾ ਦਿੱਤੀ, ਜਿਸ ਮਗਰੋਂ ਮੌਕੇ 'ਤੇ ਪੀ. ਸੀ. ਆਰ. ਦੀ ਟੀਮ ਪੁੱਜੀ | ਪਰਿਵਾਰ ਵਲੋਂ ਇਸ ਚੋਰੀ ਸੰਬੰਧੀ ਲਿਖਤੀ ਸੂਚਨਾ ਥਾਣਾ ਮੁੱਲਾਂਪੁਰ ਗਰੀਬਦਾਸ ਵਿਖੇ ਦੇ ਦਿੱਤੀ ਗਈ ਹੈ |

ਪਿਛਲੀ ਖ਼ਬਰ ਲੰਬਿਤ ਪ੍ਰੋਜੈਕਟਾਂ 'ਤੇ ਮੇਅਰ ਸਖ਼ਤ ਨਿਗਮ ਅਧਿਕਾਰੀਆਂ ਨੂੰ ਸਾਰੇ ਕੰਮ ਸਾਲ ਦੇ ਅੰਦਰ ਮੁਕੰਮਲ ਕਰਨ ਦੇ ਦਿੱਤੇ ਨਿਰਦੇਸ਼... ਅਗਲੀ ਖ਼ਬਰ 'ਸਟ੍ਰੇਟ ਆਫ਼ ਹੋਰਮੁਜ਼' ਨੂੰ ਖੁਲ੍ਹਵਾਉਣ ਲਈ ਭਾਰਤ ਸਮੇਤ 60 ਦੇਸ਼ਾਂ ਵਲੋਂ ਚਰਚਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।