18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਯੂ.ਟੀ. ਸਕੱਤਰੇਤ ਦੇ ਘਿਰਾਓ ਸੰਬੰਧੀ ਤਿਆਰੀਆਂ ਪੂਰੀਆਂ

ਅਜੀਤ ਡੈਸਕ 02-04-2026

ਮਜ਼ਦੂਰਾਂ ਨੂੰ ਸੜਕਾਂ 'ਤੇ ਆਉਣ ਦਾ ਦਿੱਤਾ ਸੱਦਾ- ਸਤਿੰਦਰ ਸਿੰਘ
ਚੰਡੀਗੜ੍ਹ, 1 ਅਪ੍ਰੈਲ (ਅਜਾਇਬ ਸਿੰਘ ਔਜਲਾ) – ਗੌਰਮਿੰਟ ਅਤੇ ਐਮ.ਸੀ ਕਰਮਚਾਰੀਆਂ ਅਤੇ ਵਰਕਰਾਂ ਦੀ ਤਾਲਮੇਲ ਕਮੇਟੀ, ਯੂ.ਟੀ. ਚੰਡੀਗੜ੍ਹ ਦੇ ਸੱਦੇ 'ਤੇ ਯੂ.ਟੀ. ਕਰਮਚਾਰੀਆਂ ਦੁਆਰਾ ਬਰਾਬਰ ਕੰਮ ਲਈ ਬਰਾਬਰ ਤਨਖਾਹ ਦੀ ਮੰਗ ਕਰਦੇ ਹੋਏ 2 ਅਪ੍ਰੈਲ ਨੂੰ ਯੂ.ਟੀ. ਸਕੱਤਰੇਤ ਦਾ ਘਿਰਾਓ ਕਰਨ ਦੀਆਂ ਤਿਆਰੀਆਂ ਕੀਤੀਆਂ ਹਨ | ਇਹ ਪ੍ਰਗਟਾਵਾ ਤਾਲਮੇਲ ਕਮੇਟੀ ਦੇ ਪ੍ਰਧਾਨ ਸਤਿੰਦਰ ਸਿੰਘ, ਜਨਰਲ ਸਕੱਤਰ ਰਾਕੇਸ਼ ਕੁਮਾਰ ਵਲੋਂ ਕੀਤਾ ਗਿਆ | ਉਨ੍ਹਾਂ ਕਿਹਾ ਕਿ ਅੱਜ ਸੈਕਟਰ 26, ਸੈਕਟਰ 04, ਸੈਕਟਰ ਵਿੱਚ ਪਬਲਿਕ ਹੈਲਥ ਅਤੇ ਵਾਟਰ ਸਪਲਾਈ ਵਰਕਰਾਂ ਦੀਆਂ ਮੀਟਿੰਗਾਂ ਹੋਈਆਂ, ਸੈਕਟਰ ਮੇਨਟੇਨੈਂਸ ਬੂਥ ਸੈਕਟਰ 35, ਜ਼ਿਲ੍ਹਾ ਕੋਰਟ ਸੈਕਟਰ 43, ਸਪੋਰਟਸ ਕੰਪਲੈਕਸ ਸੈਕਟਰ 42, ਸੈਕਟਰ 19, ਸੈਕਟਰ 7, ਜ਼ਿਲ੍ਹਾ ਕੋਰਟ ਸੈਕਟਰ 17, ਬੁੜੈਲ ਜੇਲ੍ਹ, ਐਮਐਲਏ ਹੋਸਟਲ ਸੈਕਟਰ 4, ਮਨੀਮਾਜਰਾ ਸਿਵਲ ਹਸਪਤਾਲ ਅਤੇ ਲਾਇਬ੍ਰੇਰੀ ਸੈਕਟਰ 34 ਵਿੱਚ ਬਿਜਲੀ ਅਤੇ ਸਿਵਲ ਵਰਕਰਾਂ ਦੀਆਂ ਮੀਟਿੰਗਾਂ ਹੋਈਆਂ, ਐਮ.ਸੀ ਰੋਡ ਵਰਕਰਜ਼ ਯੂਨੀਅਨ ਦੀ ਮੀਟਿੰਗ ਸੈਕਟਰ 16, ਸੈਕਟਰ 29, ਸੈਕਟਰ 28, ਸੈਕਟਰ 26 ਮਨੀਮਾਜਰਾ ਅਤੇ ਸੈਕਟਰ 46 ਵਿੱਚ ਹੋਈ, ਸੀਵਰ ਵਰਕਰਜ਼ ਦੀ ਮੀਟਿੰਗ ਸੈਕਟਰ 23 ਵਿਚ ਹੋਈ | ਬਾਗਬਾਨੀ ਯੂਨੀਅਨ ਦੀ ਮੀਟਿੰਗ ਸੈਕਟਰ 33, ਸੈਕਟਰ 34, ਸੈਕਟਰ 29, ਮਨੀਮਾਜਰਾ ਅਤੇ ਸੈਕਟਰ 23 'ਚ ਹੋਈ | ਵਰਕਰਾਂ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਪ੍ਰਸ਼ਾਸਨ ਕਰਮਚਾਰੀਆਂ ਦੀਆਂ ਮੰਗਾਂ ਪ੍ਰਤੀ ਗੈਰ-ਜ਼ਿੰਮੇਵਾਰਾਨਾ ਵਿਵਹਾਰ ਕਰ ਰਿਹਾ ਹੈ | ਇਸ ਲਈ, ਉਹ ਕਰਮਚਾਰੀ ਪ੍ਰਤੀਨਿਧੀਆਂ ਨਾਲ ਗੱਲ ਕਰਨ ਲਈ ਵੀ ਤਿਆਰ ਨਹੀਂ ਹਨ | ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਚੰਡੀਗੜ੍ਹ ਪ੍ਰਸ਼ਾਸਨ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਨਹੀਂ ਕਰਦਾ ਹੈ, ਤਾਂ 2 ਅਪ੍ਰੈਲ ਨੂੰ ਚੰਡੀਗੜ੍ਹ ਸਕੱਤਰੇਤ ਦਾ ਘਿਰਾਓ ਕੀਤਾ ਜਾਵੇਗਾ | ਇਸ ਮੌਕੇ ਕਨਵੀਨਰ ਰਘਬੀਰ ਚੰਦ, ਚੇਅਰਮੈਨ ਸੁਰੇਸ਼ ਕੁਮਾਰ, ਮੀਤ ਪ੍ਰਧਾਨ ਰਜਿੰਦਰ ਕੁਮਾਰ, ਕਿਸ਼ੋਰੀ ਲਾਲ, ਨਿਰਮਲ ਸਿੰਘ, ਰਜਿੰਦਰ ਸਿੰਘ, ਰਜਿੰਦਰਨ, ਸੁਖਵਿੰਦਰ ਸਿੰਘ, ਅਮਿਤ ਕੁਮਾਰ, ਰਾਮਦੁਲਾਰ, ਸੁਰਿੰਦਰ ਕੁਮਾਰ, ਮਨੂ ਰਾਮ, ਨਸੀਮ ਮੁਹੰਮਦ, ਵਰਿੰਦਰ ਕੁਮਾਰ, ਨਿਤਿੰਦਰ ਕੁਮਾਰ, ਬਿਸ਼ਟ ਤੇ ਹੋਰਨਾਂ ਨੇ ਵੀ ਸੰਬੋਧਨ ਕੀਤਾ |

ਪਿਛਲੀ ਖ਼ਬਰ ਖਰੜ ਵਿਖੇ ਗੁਟਕਾ ਸਾਹਿਬ ਅਤੇ ਹੋਰ ਧਾਰਮਿਕ ਸਾਹਿਤ ਦੀ ਹੋਈ ਬੇਅਦਬੀ ਅਗਲੀ ਖ਼ਬਰ ਖਿਜ਼ਰਾਬਾਦ ਵਿਖੇ ਅੱਜ ਮਨਾਇਆ ਜਾਵੇਗਾ ਭਗਵਾਨ ਹਨੂੰਮਾਨ ਦਾ ਜਨਮ ਉਤਸਵ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।