02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਭਾਜਪਾ ਵਰਣਵੰਡ ਕਰਵਾ ਕੇ ਪੰਜਾਬ 'ਚ ਡੇਰਾਵਾਦ ਫੈਲਾ ਰਹੀ- ਕਾਮਰੇਡ ਸੇਖੋਂ

ਅਜੀਤ ਡੈਸਕ 27-03-2026
ਚੰਡੀਗੜ੍ਹ, 26 ਮਾਰਚ (ਅਜਾਇਬ ਸਿੰਘ ਔਜਲਾ)- ਪੰਜਾਬ ਵਿਧਾਨ ਸਭਾ ਦੀਆਂ 2027 ਦੀਆਂ ਚੋਣਾਂ ਭਾਜਪਾ ਨੇ ਅਕਾਲੀ ਦਲ ਨਾਲ ਗੱਠਜੋੜ ਕਰਨ ਦੀ ਬਜਾਏ ਇਕੱਲਿਆਂ ਹੀ ਲੜਨ ਦਾ ਐਲਾਨ ਕੀਤਾ ਹੈ¢ ਸੀ.ਪੀ.ਆਈ. (ਐਮ) ਪੰਜਾਬ ਦੇ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਗੱਲਬਾਤ ਕਰਦਿਆਂ ਇੰਕਸ਼ਾਫ਼ ਕੀਤਾ ਕਿ ਜੇ ਦੋਵੇਂ ਪਾਰਟੀਆਂ ਦਾ ਸਮਝÏਤਾ ਹੋਇਆ ਤਾਂ ਉਹ ਨਾ ਪੰਜਾਬ ਦੇ ਹਿੱਤ 'ਚ ਹੋਵੇਗਾ ਅਤੇ ਨਾ ਹੀ ਗੁਰੂ ਨਾਨਕ ਦੇ ਫ਼ਲਸਫ਼ੇ ਦੇ ਅਨੁਕੂਲ ਹੋਵੇਗਾ ¢ ਕਾਮਰੇਡ ਸੇਖੋਂ ਨੇ ਕਿਹਾ ਕਿ ਗੁਰੂ ਨਾਨਕ ਦਾ ਫ਼ਲਸਫ਼ਾ 'ਸਭੈ ਸਾਂਝੀਵਾਲ ਸਦਾਇਣ ਕੋਈ ਨਾ ਦਿਸੈ ਬਾਹਰਾ ਜੀਓ' ਵਾਲਾ ਹੈ, ਜਦੋਂ ਕਿ ਭਾਜਪਾ ਵਰਨਵੰਡ ਕਰਵਾ ਰਹੀ ਹੈ ਅਤੇ ਪੰਜਾਬ ਵਿਚ ਡੇਰਾਵਾਦ ਫੈਲਾ ਰਹੀ ਹੈ ¢ ਸੂਬਾ ਸਕੱਤਰ ਨੇ ਪੰਜਾਬ ਦੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਦੋਸ਼ ਲਾਇਆ ਕਿ ਉਸ ਨੇ ਚੋਣਾਂ ਤੋਂ ਪਹਿਲਾਂ ਕੀਤੇ ਕਿਸੇ ਵਾਅਦੇ ਨੂੰ ਵੀ ਪੂਰਾ ਨਹੀਂ ਕੀਤਾ, ਸਗੋਂ ਵਾਅਦੇ ਪੂਰੇ ਕਰਨ ਦਾ ਝੂਠਾ ਪ੍ਰਚਾਰ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ¢
ਪਿਛਲੀ ਖ਼ਬਰ ਪੀ.ਜੀ.ਜੀ.ਸੀ-11 ਵਿਖੇ ਪੁਲਿਸ ਦੀ ਪਾਠਸ਼ਾਲਾ : ਵਿਦਿਆਰਥੀਆਂ ਨੂੰ ਸਾਈਬਰ ਅਪਰਾਧਾਂ ਵਿਰੁੱਧ ਡਿਜੀਟਲ ਚੌਕਸੀ ਅਪਣਾਉਣ ਲਈ... ਅਗਲੀ ਖ਼ਬਰ ਮੁਹਾਲੀ ਦੀ ਬਰਬਾਦੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ : ਸਾਬਕਾ ਵਿਧਾਇਕ ਸ਼ਰਮਾ ਕਿਹਾ, ਮੁਹਾਲੀ 'ਚ ਏ. ਆਈ. ਡਾਟਾ ਸੈ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।