03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਜਵੈਲਰੀ ਸ਼ੋਅਰੂਮ 'ਚ ਦਿਨ-ਦਿਹਾੜੇ 16.6 ਤੋਲੇ ਸੋਨੇ ਦੇ ਸੈੱਟ ਚੋਰੀ

ਅਜੀਤ ਡੈਸਕ 27-03-2026
ਚੰਡੀਗੜ੍ਹ, 26 ਮਾਰਚ (ਕਪਿਲ ਵਧਵਾ) – ਸੈਕਟਰ-35 ਸਥਿਤ ਇਕ ਜਵੈਲਰੀ ਸ਼ੋਅਰੂਮ ਵਿਚ ਦਿਨ-ਦਿਹਾੜੇ ਚੋਰੀ ਦੀ ਘਟਨਾ ਸਾਹਮਣੇ ਆਈ ਹੈ | ਜਾਣਕਾਰੀ ਅਨੁਸਾਰ ਇਕ ਅÏਰਤ ਇਕ ਆਦਮੀ ਨਾਲ ਗਾਹਕ ਬਣ ਕੇ ਸ਼ੋਅਰੂਮ ਵਿਚ ਦਾਖਲ ਹੋਈ ਅਤੇ ਚਲਾਕੀ ਨਾਲ ਲਗਭਗ 166.200 ਗਰਾਮ ਦਾ 22 ਕੈਰਟ ਸੋਨੇ ਦਾ ਸੈੱਟ ਚੋਰੀ ਕਰਕੇ ਫਰਾਰ ਹੋ ਗਈ | ਇਹ ਘਟਨਾ ਬੁੱਧਵਾਰ ਦੁਪਹਿਰ ਕਰੀਬ 12:31 ਵਜੇ ਦੀ ਦੱਸੀ ਜਾ ਰਹੀ ਹੈ | ਦੋਵਾਂ ਨੇ ਸਟਾਫ ਨੂੰ ਗੱਲਾਂ ਵਿਚ ਉਲਝਾ ਕੇ ਗਹਿਣੇ ਵੇਖਣ ਦੇ ਬਹਾਨੇ ਧਿਆਨ ਭਟਕਾਇਆ ਅਤੇ ਮੌਕਾ ਦੇਖ ਕੇ ਸੈੱਟ ਡੱਬੇ ਸਮੇਤ ਚੁੱਕ ਲਿਆ | ਕਰੀਬ 12:42 ਵਜੇ ਦੋਵੇਂ ਬਿਨਾਂ ਕਿਸੇ ਸ਼ੱਕ ਦੇ ਸ਼ੋਅਰੂਮ ਤੋਂ ਨਿਕਲ ਗਏ | ਚੋਰੀ ਦਾ ਪਤਾ ਉਸ ਵੇਲੇ ਲੱਗਿਆ ਜਦੋਂ ਸ਼ਾਮ ਨੂੰ ਰੋਜ਼ਾਨਾ ਸਟਾਕ ਦੀ ਜਾਂਚ ਦੌਰਾਨ ਸੈੱਟ ਗਾਇਬ ਮਿਲਿਆ | ਬਾਅਦ ਵਿਚ ਸੀ.ਸੀ.ਟੀ.ਵੀ ਫੁਟੇਜ ਖੰਘਾਲਣ 'ਤੇ ਪੂਰੀ ਘਟਨਾ ਸਾਹਮਣੇ ਆ ਗਈ | ਜਿਸ ਤੋਂ ਬਾਅਦ ਸੈਕਟਰ-36 ਥਾਣਾ ਪੁਲਿਸ ਨੇ ਸ਼ੋਅਰੂਮ ਦੇ ਮੈਨੇਜਰ ਸੰਦੀਪ ਕਸ਼ਯਪ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਫੁਟੇਜ ਦੇ ਆਧਾਰ 'ਤੇ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ |

ਪਿਛਲੀ ਖ਼ਬਰ ਪੁਲਿਸ ਵਲੋਂ 1110 ਨਸ਼ੀਲੀ ਗੋਲੀਆਂ ਅਤੇ ਕੈਪਸੂਲ ਸਮੇਤ 2 ਨਸ਼ਾ ਤਸਕਰ ਕਾਬੂ <br/> ਅਗਲੀ ਖ਼ਬਰ ਏ. ਸੀ. ਬੀ. ਵਲੋਂ ਕੋਟਕ ਮਹਿੰਦਰਾ ਬੈਂਕ ਦਾ ਰਿਲੇਸ਼ਨਸ਼ਿਪ ਮੈਨੇਜਰ ਅਦਾਲਤ 'ਚ ਪੇਸ਼ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।