03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਚੈੱਕ ਬਾਊਾਸ ਦੇ ਮਾਮਲੇ 'ਚ 2 ਮਹੀਨਿਆਂ ਦੀ ਕੈਦ ਤੇ 2 ਲੱਖ ਰੁ. ਜੁਰਮਾਨੇ ਦੀ ਸਜ਼ਾ ਸੁਣਾਈ <br/>

ਅਜੀਤ ਡੈਸਕ 27-03-2026
ਡੇਰਾਬੱਸੀ, 26 ਮਾਰਚ (ਗੁਰਮੀਤ ਸਿੰਘ)-ਅਦਾਲਤ ਨੇ ਚੈੱਕ ਬਾਊਾਸ ਦੇ ਇਕ ਮਾਮਲੇ 'ਚ ਅਹਿਮ ਫ਼ੈਸਲਾ ਸੁਣਾਉਂਦੇ ਹੋਏ ਇਕ ਵਿਅਕਤੀ ਨੂੰ 2 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਹੈ | ਇਸ ਦੇ ਨਾਲ ਹੀ ਅਦਾਲਤ ਨੇ ਦੋਸ਼ੀ ਨੂੰ 2 ਲੱਖ ਰੁ. ਦਾ ਜੁਰਮਾਨਾ ਵੀ ਲਗਾਇਆ ਹੈ | ਸ਼ਿਕਾਇਤਕਰਤਾ ਧਿਰ ਦੇ ਵਕੀਲ ਜਸਬੀਰ ਚੌਹਾਨ ਦੇ ਅਨੁਸਾਰ ਧਾਰਾ 138 ਦੇ ਤਹਿਤ ਇਕ ਕੇਸ ਡੇਰਾਬੱਸੀ ਅਦਾਲਤ 'ਚ ਦਾਇਰ ਕੀਤਾ ਗਿਆ ਸੀ | ਸ਼ਿਕਾਇਤਕਰਤਾ ਹਰਵਿੰਦਰ ਕੌਰ ਪਤਨੀ ਹਜਾਰਾ ਸਿੰਘ ਵਾਸੀ ਡੇਰਾਬੱਸੀ ਨੇ ਅਦਾਲਤ ਨੂੰ ਦੱਸਿਆ ਸੀ ਕਿ ਉਸ ਨੇ ਮਹੇਸ਼ ਗਰਗ ਪੁੱਤਰ ਗੋਰਾ ਲਾਲ ਵਾਸੀ ਪੰਜਾਬੀ ਬਾਗ਼ ਡੇਰਾਬੱਸੀ ਨੂੰ ਪੈਸੇ ਉਧਾਰ ਦਿੱਤੇ ਸਨ, ਜਿਸ ਦੀ ਵਾਪਸੀ ਲਈ ਉਸ ਨੇ ਚੈੱਕ ਦਿੱਤਾ ਸੀ ਅਤੇ ਜਦੋਂ ਉਸ ਨੇ ਇਹ ਚੈੱਕ ਬੈਂਕ 'ਚ ਲਗਾਇਆ ਤਾਂ ਖਾਤੇ 'ਚ ਲੋੜੀਂਦੀ ਰਕਮ ਨਾ ਹੋਣ ਕਰਕੇ ਚੈੱਕ ਬਾਊਾਸ ਹੋ ਗਿਆ | ਇਸ ਮਾਮਲੇ ਦੀ ਸੁਣਵਾਈ ਦੌਰਾਨ ਸਿਵਲ ਜੱਜ ਜੂਨੀਅਰ ਡਵੀਜ਼ਨ ਡੋਫਿਨ ਗੋਤੜਾ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਪਾਇਆ ਕਿ ਦੋਸ਼ੀ ਆਪਣੀ ਦੇਣਦਾਰੀ ਨਿਭਾਉਣ 'ਚ ਅਸਫ਼ਲ ਰਿਹਾ ਹੈ, ਲਿਹਾਜ਼ਾ ਅਦਾਲਤ ਨੇ ਦੋਸ਼ੀ ਮਹੇਸ਼ ਗਰਗ ਨੂੰ 2 ਮਹੀਨਿਆਂ ਦੀ ਕੈਦ ਤੇ 2 ਲੱਖ ਰੁ. ਜੁਰਮਾਨੇ ਦੀ

ਪਿਛਲੀ ਖ਼ਬਰ ਟਾਇਲਾਂ ਦੀ ਭਰੀ ਟਰਾਲੀ ਪਲਟਣ ਕਾਰਨ 3 ਜ਼ਖ਼ਮੀ <br/> ਅਗਲੀ ਖ਼ਬਰ ਵਿਧਾਇਕ ਕੁਲਵੰਤ ਸਿੰਘ ਵਲੋਂ 60.93 ਲੱਖ ਰੁ. ਦੇ ਸੀਵਰੇਜ ਪ੍ਰਾਜੈਕਟ ਦੀ ਸ਼ੁਰੂਆਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।