16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਗਰਮੀਆਂ ਤੋਂ ਪਹਿਲਾਂ ਪਾਵਰ ਸਿਸਟਮ ਨੂੰ ਮਜ਼ਬੂਤ ਕਰ ਰਿਹਾ ਬਿਜਲੀ ਵਿਭਾਗ- ਐਸ. ਈ. ਗਿੱਲ <br/>

ਜ਼ੀਰਕਪੁਰ ਸਰਕਲ ਦੇ ਐਸ. ਈ. ਅਮਨਦੀਪ ਸਿੰਘ ਗਿੱਲ | <br/> 06-03-2026
ਜ਼ੀਰਕਪੁਰ, 5 ਮਾਰਚ (ਮਨਿੰਦਰ ਸਿੰਘ)-ਬਿਜਲੀ ਵਿਭਾਗ ਨੇ ਗਰਮੀਆਂ ਦਾ ਮੌਸਮ ਆਉਣ ਤੋਂ ਪਹਿਲਾਂ ਬਿਜਲੀ ਸਪਲਾਈ ਨੂੰ ਮਜ਼ਬੂਤ ਬਣਾਉਣ ਲਈ ਜ਼ੀਰਕਪੁਰ, ਡੇਰਾਬੱਸੀ ਤੇ ਲਾਲੜੂ ਖੇਤਰ 'ਚ ਨਵੇਂ ਫੀਡਰ ਤੇ ਟ੍ਰਾਂਸਮਿਸ਼ਨ ਲਾਈਨਾਂ 'ਤੇ ਕਰੋੜਾਂ ਰੁ. ਦਾ ਨਿਵੇਸ਼ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬਿਜਲੀ ਵਿਭਾਗ ਡਵੀਜ਼ਨ ਜ਼ੀਰਕਪੁਰ ਦੇ ਐਸ. ਈ. ਅਮਨਦੀਪ ਸਿੰਘ ਗਿੱਲ ਨੇ ਦੱਸਿਆ ਕਿ ਸ਼ਹਿਰ ਵਾਸੀਆਂ ਨੂੰ ਬਿਹਤਰ ਬਿਜਲੀ ਸੇਵਾਵਾਂ ਮੁਹੱਈਆ ਕਰਵਾਉਣ ਲਈ ਜ਼ੀਰਕਪੁਰ ਨੂੰ ਨਵਾਂ ਸਰਕਲ ਬਣਾਇਆ ਗਿਆ ਹੈ, ਜਿਸ ਨਾਲ ਹੁਣ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਸਥਾਨਕ ਪੱਧਰ 'ਤੇ ਹੀ ਕੀਤਾ ਜਾ ਸਕੇਗਾ | ਬਿਜਲੀ ਬਿੱਲਾਂ ਸੰਬੰਧੀ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਵਿਭਾਗ ਵਲੋਂ ਹਾਲ ਹੀ 'ਚ ਨਵਾਂ ਬਿਲਿੰਗ ਸਾਫਟਵੇਅਰ ਸ਼ੁਰੂ ਕੀਤਾ ਗਿਆ ਸੀ, ਜਿਸ 'ਚ ਆ ਰਹੀਆਂ ਕੁਝ ਤਕਨੀਕੀ ਮੁਸ਼ਕਿਲਾਂ ਨੂੰ ਦੂਰ ਕੀਤਾ ਜਾ ਰਿਹਾ ਹੈ ਅਤੇ ਆਉਣ ਵਾਲੇ ਸਮੇਂ 'ਚ ਉਪਭੋਗਤਾਵਾਂ ਨੂੰ ਸਹੀ ਮੀਟਰ ਰੀਡਿੰਗ ਦੇ ਆਧਾਰ 'ਤੇ ਬਿੱਲ ਮਿਲਣਗੇ | ਉਨ੍ਹਾਂ ਕਿਹਾ ਕਿ ਪਿਛਲੇ ਸਾਲ ਗਰਮੀਆਂ ਦੌਰਾਨ ਆਈਆਂ ਬਿਜਲੀ ਸਪਲਾਈ ਦੀਆਂ ਮੁਸ਼ਕਿਲਾਂ ਨੂੰ ਦੇਖਦੇ ਹੋਏ ਇਸ ਵਾਰ ਪਹਿਲਾਂ ਹੀ ਵਿਸਥਾਰਪੂਰਕ ਯੋਜਨਾ ਤਿਆਰ ਕੀਤੀ ਗਈ ਹੈ | ਜ਼ੀਰਕਪੁਰ ਖੇਤਰ 'ਚ ਲਗਭਗ 6.5 ਕਰੋੜ ਰੁ. ਦੀ ਲਾਗਤ ਨਾਲ 27 ਨਵੇਂ ਫੀਡਰ ਲਗਾਏ ਗਏ ਹਨ, ਜਿਸ ਨਾਲ ਬਿਜਲੀ ਸਪਲਾਈ 'ਚ ਸੁਧਾਰ ਹੋਵੇਗਾ | ਇਸੇ ਤਰ੍ਹਾਂ ਲਾਲੜੂ ਖੇਤਰ 'ਚ ਵੀ 29 ਯੂ. ਐਲ. ਬੀ. ਫੀਡਰ ਸਥਾਪਿਤ ਕੀਤੇ ਗਏ ਹਨ | ਉਨ੍ਹਾਂ ਦੱਸਿਆ ਕਿ ਟ੍ਰਾਂਸਮਿਸ਼ਨ ਸਿਸਟਮ ਨੂੰ ਮਜ਼ਬੂਤ ਕਰਨ ਲਈ ਵੀ ਵੱਡੇ ਪੱਧਰ 'ਤੇ ਕੰਮ ਕੀਤਾ ਗਿਆ ਹੈ ਅਤੇ 66 ਕੇ. ਵੀ. ਭਬਾਤ-ਟੀ-2 ਅਤੇ 66 ਕੇ. ਵੀ. ਬਲਟਾਣਾ-ਟੀ-1 ਲਾਈਨ ਨੂੰ ਵੀ ਅਪਗ੍ਰੇਡ ਕੀਤਾ ਗਿਆ ਹੈ | ਇਸੇ ਤਰ੍ਹਾਂ 66 ਕੇ. ਵੀ. ਰਾਮਗੜ੍ਹ ਭੁੱਡਾ ਲਾਈਨ, 220 ਕੇ. ਵੀ. ਸੈਦਪੁਰਾ-ਮੁਬਾਰਿਕਪੁਰ (ਸਰਕਟ-1 ਤੇ 2) ਲਾਈਨ, 66 ਕੇ. ਵੀ. ਮੁਬਾਰਿਕਪੁਰ-ਢਕੌਲੀ ਲਾਈਨ ਤੇ 220 ਕੇ. ਵੀ. ਬਨੂੰੜ-ਭਬਾਤ (ਸਰਕਟ-1 ਤੇ 2) ਲਾਈਨ ਨੂੰ ਅਪਗ੍ਰੇਡ ਕੀਤਾ ਗਿਆ ਹੈ | ਇਸ ਤੋਂ ਇਲਾਵਾ ਢਕੌਲੀ ਗਿ੍ਡ ਦੀ ਸਮਰੱਥਾ ਨੂੰ ਵੀ ਵਧਾਇਆ ਗਿਆ ਹੈ |

ਪਿਛਲੀ ਖ਼ਬਰ 'ਆਪ' ਸਰਕਾਰ ਧੱਕੇ ਨਾਲ ਆਪਣਾ ਸੰਮਤੀ ਚੇਅਰਮੈਨ ਲਗਾਉਣਾ ਚਾਹੁੰਦੀ ਹੈ-ਚੰਨੀ <br/> ਅਗਲੀ ਖ਼ਬਰ ਸੀਵਰੇਜ ਟਰੈਕਟਰ ਹੇਠਾਂ ਆ ਕੇ 10 ਸਾਲਾ ਬੱਚੇ ਦੀ ਮੌਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।