ਚੰਡੀਗੜ੍ਹ, 1 ਮਾਰਚ (ਅਜਾਇਬ ਸਿੰਘ ਔਜਲਾ) - ਅਮਰੀਕਾ ਅਤੇ ਇਜ਼ਰਾਈਲ ਵਲੋਂ ਈਰਾਨ ਤੇ ਕੀਤਾ ਹਮਲਾ ਦੁਨੀਆਂ ਦੇ ਵਿਨਾਸ਼ ਵੱਲ ਵਧਾਇਆ ਕਦਮ ਹੈ¢ ਅਮਰੀਕਾ ਤੇ ਈਰਾਨ ਦÏਰਾਨ ਪ੍ਰਮਾਣੂ ਸਮਝÏਤੇ ਦੀ ਗੱਲਬਾਤ ਦੇ ਚਲਦਿਆਂ ਅਜਿਹਾ ਹਮਲਾ ਕਰਨ 'ਚੋਂ ਹੰਕਾਰ ਦੀ ਬੋਅ ਆਉਂਦੀ ਹੈ ਅਤੇ ਇਸ ਅਪਰੇਸ਼ਨ ਦੇ ਨਾਂਅ 'ਅਪਰੇਸ਼ਨ ਲਾਇਨਜ਼ ਰੋਰ' ਭਾਵ ਸ਼ੇਰ ਦੀ ਦਹਾੜ ਨੇ ਹੀ ਹੰਕਾਰੀ ਪ੍ਰਵਿਰਤੀ ਜੱਗ ਜ਼ਾਹਿਰ ਕੀਤੀ ਹੈ ¢ ਇਹ ਵਿਚਾਰ ਪ੍ਰਗਟ ਕਰਦਿਆਂ ਸੀ.ਪੀ.ਆਈ ਐਮ ਪੰਜਾਬ ਦੇ ਸਕੱਤਰ ਕਾ: ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਤੁਰੰਤ ਜੰਗਬੰਦੀ ਕਰਕੇ ਕੌਮਾਂਤਰੀ ਝਗੜਿਆਂ ਦਾ ਗੱਲਬਾਤ ਰਾਹੀਂ ਹੱਲ ਕੱਢਣਾ ਚਾਹੀਦਾ ਹੈ ¢ ਕਾ. ਸੇਖੋਂ ਨੇ ਕਿਹਾ ਕਿ ਜੰਗ ਕਿਤੇ ਵੀ ਲੜੀ ਜਾਵੇ, ਉਸ ਦਾ ਦੁੱਖ ਸਮੁੱਚੀ ਮਨੁੱਖਤਾ ਨੂੰ ਹੰਢਾਉਣਾ ਪੈਂਦਾ ਹੈ ¢ ਅਮਰੀਕਾ, ਇਜ਼ਰਾਈਲ ਦੀ ਇਸ ਧੱਕੇਸ਼ਾਹੀ ਵਾਲੀ ਕਾਰਵਾਈ ਨਾਲ ਸੰਸਾਰ ਦੀ ਅਰਥ ਵਿਵਸਥਾ 'ਤੇ ਬੁਰਾ ਪ੍ਰਭਾਵ ਪਵੇਗਾ¢ ਉਨ੍ਹਾਂ ਕਿਹਾ ਕਿ ਅਮਰੀਕਾ ਨੇ ਕੁੱਝ ਮਹੀਨੇ ਪਹਿਲਾਂ ਭਾਰਤ ਪਾਕਿਸਤਾਨ ਦਰਮਿਆਨ ਹੋਏ ਮਿਜ਼ਾਇਲੀ ਹਮਲਿਆਂ ਦÏਰਾਨ ਵੀ ਬੇਲੋੜੀ ਦਖ਼ਲ ਅੰਦਾਜ਼ੀ ਕੀਤੀ, ਵੈਨਜ਼ੁਏਲਾ ਵਿਚ ਵੀ ਸ਼ਰੇਆਮ ਧੱਕਾ ਕੀਤਾ ਗਿਆ, ਕਿਊਬਾ ਨੂੰ ਧਮਕੀਆਂ ਦਿੱਤੀਆਂ ਗਈਆਂ, ਹੁਣ ਇਜ਼ਰਾਈਲ ਨਾਲ ਰਲ ਕੇ ਈਰਾਨ 'ਤੇ ਹਮਲਾ ਕੀਤਾ ਗਿਆ ਹੈ¢ ਉਨ੍ਹਾਂ ਕਿਹਾ ਕਿ ਇਹ ਕਾਰਵਾਈਆਂ ਅੰਤਰ ਰਾਸ਼ਟਰੀ ਕਾਨੂੰਨ ਦੀ ਉਲੰਘਣਾ ਹਨ ਅਤੇ ਸੰਯੁਕਤ ਰਾਸ਼ਟਰ ਦੇ ਸਿਧਾਤਾਂ ਦੇ ਵਿਰੁੱਧ ਹਨ ¢ ਉਨ੍ਹਾਂ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨੇ ਕੁੱਝ ਸਮਾਂ ਪਹਿਲਾਂ ਅਮਰੀਕਾ ਨਾਲ ਲੋਕ ਵਿਰੋਧੀ ਸਮਝÏਤਾ ਕਰਕੇ ਉਸ ਨਾਲ ਨੇੜਤਾ ਪ੍ਰਗਟ ਕੀਤੀ ਸੀ ਅਤੇ ਉਸ ਤੋਂ ਬਾਅਦ ਇਜ਼ਰਾਈਲ ਦਾ ਦÏਰਾ ਕਰਕੇ ਹੋਰ ਦੇਸ਼ਾਂ ਨਾਲ ਸਾਂਝ ਪੈਦਾ ਕਰਨ ਦਾ ਵਿਖਾਵਾ ਕੀਤਾ ਸੀ ¢ ਕਾ: ਸੇਖੋਂ ਨੇ ਕਿਹਾ ਕਿ ਹੁਣ ਜਦ ਅਮਰੀਕਾ ਤੇ ਇਜ਼ਰਾਈਲ ਨੇ ਈਰਾਨ 'ਤੇ ਹਮਲਾ ਕਰ ਦਿੱਤਾ ਹੈ ਤਾਂ ਪ੍ਰਧਾਨ ਮੰਤਰੀ ਇਸ ਯੁੱਧ ਬਾਰੇ ਵੀ ਦੇਸ਼ ਦੀ ਸਥਿਤੀ ਸਪਸ਼ਟ ਕਰਨ ¢