02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਕਮਜ਼ੋਰ ਵਰਗਾਂ ਦੇ ਬੱਚਿਆਂ ਨੂੰ ਸਿੱਖਿਆ ਲਈ ਉਤਸ਼ਾਹਿਤ ਕਰਨਾ ਚੰਗਾ ਕਾਰਜ- ਡਾ. ਅਤੁੱਲ <br/>

ਅਜੀਤ ਡੈਸਕ 02-03-2026
ਚੰਡੀਗੜ੍ਹ, 1 ਮਾਰਚ (ਅਜੀਤ ਬਿਊਰੋ) - 'ਗੋਪਾ ਫਾਊਾਡੇਸ਼ਨ' ਸਵਰਗਵਾਸੀ ਬਿ੍ਜਿੰਦਰ ਦਰਗਨ (ਗੋਪਾ), ਸਾਬਕਾ ਐਸੋਸੀਏਟ ਪ੍ਰੋਫੈਸਰ ਅਤੇ ਮੁਖੀ, ਬੋਟਨੀ ਵਿਭਾਗ, ਐਸ.ਜੀ.ਜੀ.ਐਸ. ਕਾਲਜ, ਚੰਡੀਗੜ੍ਹ ਦੀ ਯਾਦ ਵਿਚ ਸਥਾਪਿਤ ਕੀਤੀ ਗਈ ਹੈ | ਫਾਊਾਡੇਸ਼ਨ ਦਾ ਮੁੱਖ ਉਦੇਸ਼ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਦੇ ਬੱਚਿਆਂ ਦੀ ਸਿੱਖਿਆ ਨੂੰ ਉਤਸ਼ਾਹਿਤ ਕਰਨਾ ਹੈ | ਡਾ. ਜੇ.ਐਸ. ਦਰਗਨ ਦੀ ਅਧਿਆਕਸ਼ਤਾ ਹੇਠ ਫਾਊਾਡੇਸ਼ਨ ਨੇ ਜੁਲਾਈ 2020 ਵਿਚ ਕੇਵਲ 20 ਬੱਚਿਆਂ ਨਾਲ ਆਪਣਾ ਕੰਮ ਸ਼ੁਰੂ ਕੀਤਾ ਸੀ, ਜੋ ਸਮਾਜ ਦੇ ਵੱਖ-ਵੱਖ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਨਾਲ ਸੰਬੰਧਿਤ ਸਨ | ਫਾਊਾਡੇਸ਼ਨ ਨਾਲ ਚੰਡੀਗੜ੍ਹ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਦੇ ਵੱਖ-ਵੱਖ ਸਕੂਲਾਂ ਦੇ 128 ਰਜਿਸਟਰਡ ਬੱਚੇ ਜੁੜੇ ਹੋਏ ਹਨ | ਅੱਜ ਫਾਊਾਡੇਸ਼ਨ ਦਾ 6ਵਾਂ ਵਰ੍ਹੇਗੰਢ ਸਮਾਰੋਹ ਮਨਾਇਆ ਗਿਆ | ਇਸ ਮੌਕੇ ਪਿ੍ੰਸੀਪਲ ਡਾਇਰੈਕਟਰ (ਗੈਸਟਰੋਐਂਟਰੋਲੋਜੀ) ਅਤੇ ਸਾਬਕਾ ਡਾਇਰੈਕਟਰ-ਪਿ੍ੰਸੀਪਲ, ਜੀ.ਐਮ.ਸੀ. ਚੰਡੀਗੜ੍ਹ, ਡਾ. ਅਤੁਲ ਸਚਦੇਵ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਯੂ.ਕੇ. ਦੇ ਡਾ. ਹਰਪਾਲ ਸਿੰਘ ਢੀਂਗਰਾ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਹੋਏ ਸਨ | ਇਸ ਮੌਕੇ ਡਾ. ਮੰਗਲਾ ਡੋਗਰਾ, ਡਾ. ਜੋਤਸਨਾ ਸਚਦੇਵ ਦੇ ਨਾਲ ਫਾਊਾਡੇਸ਼ਨ ਦੇ ਪ੍ਰਧਾਨ ਡਾ. ਜੇ.ਐਸ. ਦਰਗਨ ਨੇ ਮਹਿਮਾਨਾਂ ਦਾ ਸਵਾਗਤ ਕੀਤਾ | ਫਾਊਾਡੇਸ਼ਨ ਦੀ ਸਕੱਤਰ ਸ਼ਵਿੰਦਰ ਕੌਰ ਨੇ ਸਵਰਗਵਾਸੀ ਬਿ੍ਜਿੰਦਰ ਦਰਗਨ (ਗੋਪਾ) ਦੀ ਪ੍ਰੇਰਣਾਦਾਇਕ ਵਿਰਾਸਤ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ | ਗੁਰੂ ਨਾਨਕ ਖਾਲਸਾ ਸਕੂਲ, ਸੈਕਟਰ 30, ਚੰਡੀਗੜ੍ਹ ਦੀ ਵਾਈਸ ਪਿ੍ੰਸੀਪਲ ਇੰਦਰਜੀਤ ਕੌਰ ਨੇ ਜ਼ਰੂਰਤਮੰਦ ਵਿਦਿਆਰਥੀਆਂ ਨੂੰ ਆਰਥਿਕ ਸਹਾਇਤਾ ਪ੍ਰਦਾਨ ਕਰਨ ਲਈ ਫਾਊਾਡੇਸ਼ਨ ਦੇ ਉਪਰਾਲਿਆਂ ਦੀ ਸਰਾਹਨਾ ਕੀਤੀ | ਮੁੱਖ ਮਹਿਮਾਨ ਵਲੋਂ 1.5 ਲੱਖ ਰੁਪਏ ਤੋਂ ਵੱਧ ਦੀ ਰਕਮ ਯੋਗ ਬੱਚਿਆਂ ਵਿਚ ਵੰਡ ਕੀਤੀ ਗਈ | ਚਾਰ ਹੋਣਹਾਰ ਵਿਦਿਆਰਥੀਆਂ ਨੂੰ ਕੰਪਿਊਟਰ ਟੈਬਲੈਟ ਵੀ ਪ੍ਰਦਾਨ ਕੀਤੇ ਗਏ | ਵੱਖ-ਵੱਖ ਕਲਾਸਾਂ ਦੇ 55 ਬੱਚੇ ਆਪਣੇ ਮਾਤਾ-ਪਿਤਾ ਸਮੇਤ ਇਸ ਸਮਾਰੋਹ ਵਿਚ ਸ਼ਾਮਿਲ ਹੋਏ | ਡਾ. ਅਤੁਲ ਸਚਦੇਵ ਨੇ ਟਰੱਸਟ ਵਲੋਂ ਵਾਂਝੇ ਬੱਚਿਆਂ ਦੀ ਸਹਾਇਤਾ ਲਈ ਕੀਤੇ ਜਾ ਰਹੇ ਕੰਮ ਦੀ ਭਰਪੂਰ ਪ੍ਰਸ਼ੰਸਾ ਕੀਤੀ | ਡਾ. ਹਰਪਾਲ ਸਿੰਘ, ਜੋ ਸਵਰਗਵਾਸੀ ਬਿ੍ਜਿੰਦਰ ਦਰਗਨ ਦੇ ਭਰਾ ਹਨ, ਨੇ ਆਪਣੀ ਭੈਣ ਨਾਲ ਬਿਤਾਏ ਦਿਨਾਂ ਦੀਆਂ ਕਈ ਯਾਦਾਂ ਸਾਂਝੀਆਂ ਕੀਤੀਆਂ | ਫਾਊਾਡੇਸ਼ਨ ਦੀ ਨੌਜਵਾਨ ਅਤੇ ਸਰਗਰਮ ਮੈਂਬਰ ਸਿਮਰਪ੍ਰੀਤ ਕੌਰ ਨੇ ਸਟੇਜ ਦਾ ਸੁਚੱਜੇ ਢੰਗ ਨਾਲ ਸੰਚਾਲਨ ਕੀਤਾ | ਫਾਊਾਡੇਸ਼ਨ ਦੇ ਟਰੱਸਟੀ ਬਿਪਿਨ ਕੌਸ਼ਲ ਨੇ ਸਭ ਦਾ ਧੰਨਵਾਦ ਕੀਤਾ |

ਪਿਛਲੀ ਖ਼ਬਰ ਆਪ੍ਰੇਸ਼ਨ 'ਸ਼ੇਰ ਦੀ ਦਹਾੜ' ਤੋਂ ਹੰਕਾਰੀ ਪ੍ਰਵਿਰਤੀ ਜੱਗ ਜ਼ਾਹਿਰ ਹੁੰਦੀ ਹੈ- ਕਾ. ਸੇਖੋਂ ਈਰਾਨ 'ਤੇ ਕੀਤੇ ਅਮਰੀਕਾ,... ਅਗਲੀ ਖ਼ਬਰ ਸੀ. ਜੀ. ਸੀ. ਯੂਨੀਵਰਸਿਟੀ ਮੁਹਾਲੀ ਵਿਖੇ ਸਾਲਾਨਾ ਖੇਡ ਮੇਲਾ ਸਮਾਪਤ ਦ੍ਰੋਣਾਚਾਰੀਆ ਐਵਾਰਡੀ ਜੀਵਨਜੋਤ ਸਿੰਘ ਤੇਜਾ ਅਤੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।