02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਸਰਕਾਰ ਜ਼ਿੰਮੀਦਾਰਾਂ ਦੀ ਜ਼ਮੀਨ ਵੇਚ ਕੇ ਤੁਰੰਤ ਪੈਸਾ ਇਕੱਠਾ ਕਰਨਾ ਚਾਹੁੰਦੀ ਹੈ- ਸਿੱਧੂ ਕਿਹਾ, ਗਮਾਡਾ ਰਾਹੀਂ ਪੈਸਾ ਇਕੱਠਾ ਕਰ ਆਪਣੀਆਂ 'ਲੋਕ ਲੁਭਾਊ ਅਤੇ ਵੋਟਾਂ ਬਟੋਰੂ' ਸਕੀਮਾਂ 'ਤੇ ਖ਼ਰਚ ਕਰਨਾ ਚਾਹੁੰਦੀ ਹੈ ਸਰਕਾਰ

ਅਜੀਤ ਡੈਸਕ 02-03-2026
ਐੱਸ. ਏ. ਐੱਸ. ਨਗਰ, 1 ਮਾਰਚ (ਪ੍ਰੋ. ਅਵਤਾਰ ਸਿੰਘ)-ਸੀਨੀਅਰ ਕਾਂਗਰਸੀ ਆਗੂ ਤੇ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਵਲੋਂ ਏਅਰੋਟ੍ਰੋਪੋਲਿਸ ਦੀਆਂ ਛੇ ਨਵੀਆਂ ਪਾਕਿਟਾਂ ਵਸਾਉਣ ਲਈ ਅੱਠ ਪਿੰਡਾਂ ਦੀ ਤਕਰੀਬਨ 3550 ਏਕੜ ਜ਼ਮੀਨ ਐਕੁਆਇਰ ਕਰਨ 'ਤੇ ਇਤਰਾਜ਼ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰ ਬਿਨਾਂ ਕੁਝ ਦਿੱਤਿਆਂ ਜ਼ਿੰਮੀਦਾਰਾਂ ਤੋਂ ਜ਼ਮੀਨ ਹਥਿਆ ਕੇ ਲੋਕਾਂ ਨੂੰ ਵੇਚ ਕੇ ਪੈਸਾ ਇਕੱਠਾ ਕਰਨਾ ਚਾਹੁੰਦੀ ਹੈ | ਉਨ੍ਹਾਂ ਕਿਹਾ ਕਿ ਗਮਾਡਾ ਨੇ ਅਜੇ ਤੱਕ ਏਅਰੋ ਸਿਟੀ ਅਤੇ ਏਅਰੋਟ੍ਰੋਪੋਲਿਸ ਲਈ ਐਕੁਆਇਰ ਕੀਤੀ ਜ਼ਮੀਨ ਬਦਲੇ ਸਾਰੇ ਜ਼ਿਮੀਦਾਰਾਂ ਨੂੰ ਬਣਦੇ ਰਿਹਾਇਸ਼ੀ ਤੇ ਵਪਾਰਕ ਪਲਾਟ ਨਹੀਂ ਦਿੱਤੇ ਅਤੇ ਗਮਾਡਾ ਨੇ ਇਨ੍ਹਾਂ ਪ੍ਰਾਜੈਕਟਾਂ 'ਚ ਢੁਕਵੀਆਂ ਤੇ ਮੁਕਾਬਲਤਨ ਵੱਧ ਬਾਜ਼ਾਰੀ ਕੀਮਤ ਵਾਲੇ ਪਲਾਟ ਵੇਚ ਦਿੱਤੇ ਹਨ ਤੇ ਘੱਟ ਕੀਮਤ ਵਾਲੀਆਂ ਥਾਵਾਂ 'ਤੇ ਸਥਿਤ ਪਲਾਟ ਜ਼ਿਮੀਦਾਰਾਂ ਨੂੰ ਅਲਾਟ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਗਮਾਡਾ 'ਅੱਗਾ ਦੌੜ-ਪਿੱਛਾ ਚੌੜ' ਵਾਲਾ ਕੰਮ ਕਰ ਰਹੀ ਹੈ, ਕਿਉਂਕਿ ਏਅਰੋਟ੍ਰੋਪੋਲਿਸ ਦੀਆਂ ਪਹਿਲੀਆਂ ਚਾਰ ਪਾਕਿਟਾਂ ਵੀ ਅਜੇ ਵਿਕਸਿਤ ਨਹੀਂ ਕੀਤੀਆਂ ਜਾ ਸਕੀਆਂ | ਸਾਬਕਾ ਮੰਤਰੀ ਨੇ ਕਿਹਾ ਕਿ ਜਿਸ ਕਾਹਲੀ ਨਾਲ ਗਮਾਡਾ ਜ਼ਮੀਨ ਐਕੁਆਇਰ ਕਰਨ ਦੇ ਪਿੱਛੇ ਪਈ ਹੋਈ ਹੈ, ਉਸ ਤੋਂ ਸਪਸ਼ੱਟ ਹੈ ਕਿ ਸਰਕਾਰ ਗਮਾਡਾ ਰਾਹੀਂ ਛੇਤੀ ਤੋਂ ਛੇਤੀ ਪੈਸਾ ਇਕੱਠਾ ਕਰ ਕੇ ਆਪਣੀਆਂ 'ਲੋਕ ਲੁਭਾਊ ਅਤੇ ਵੋਟਾਂ ਬਟੋਰੂ' ਸਕੀਮਾਂ 'ਤੇ ਖ਼ਰਚ ਕਰਨਾ ਚਾਹੁੰਦੀ ਹੈ | ਉਨ੍ਹਾਂ ਕਿਹਾ ਕਿ ਸਰਕਾਰ ਦੀ ਇਸ ਸਕੀਮ ਨਾਲ ਇਸ ਇਲਾਕੇ ਦੇ 16 ਪਿੰਡ ਬਿਲਕੁੱਲ ਹੀ ਜ਼ਮੀਨ ਤੋਂ ਵਿਰਵੇ ਹੋ ਜਾਣਗੇ, ਜਿਸ ਦਾ ਇਨ੍ਹਾਂ ਪਿੰਡਾਂ ਦੀ ਆਰਥਿਕਤਾ ਦੇ ਨਾਲ-ਨਾਲ ਸਮਾਜਿਕ ਜੀਵਨ 'ਤੇ ਵੀ ਗੰਭੀਰ ਅਸਰ ਪੈਣ ਦੇ ਖ਼ਦਸ਼ੇ ਹਨ |
ਪਿਛਲੀ ਖ਼ਬਰ ਪਿੰਡ ਮਦਨਹੇੜੀ ਤੋਂ ਪੀਰ ਸੁਹਾਣਾ ਸੰਪਰਕ ਸੜਕ 'ਤੇ ਗਟਕਾ ਅਤੇ ਪ੍ਰੀਮਿਕਸ ਪਾਉਣ ਦੀ ਮੰਗ <br/> ਅਗਲੀ ਖ਼ਬਰ ਸਰਕਾਰ ਜ਼ਿੰਮੀਦਾਰਾਂ ਦੀ ਜ਼ਮੀਨ ਵੇਚ ਕੇ ਤੁਰੰਤ ਪੈਸਾ ਇਕੱਠਾ ਕਰਨਾ ਚਾਹੁੰਦੀ ਹੈ- ਸਿੱਧੂ ਕਿਹਾ, ਗਮਾਡਾ ਰਾਹੀਂ ਪੈਸਾ ਇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।