20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਪੈੱਕ ਚੰਡੀਗੜ੍ਹ ਦੀ ਟੀਮ ਨੇ ਏ. ਆਈ. ਇਨੋਵੇਸ਼ਨ ਚੈਂਲੰਜ ਕੱਪ 'ਚ ਰਨਰ-ਅਪ ਸਥਾਨ ਕੀਤਾ ਹਾਸਿਲ <br/>

ਅਜੀਤ ਡੈਸਕ 18-02-2026
ਚੰਡੀਗੜ੍ਹ,17 ਫਰਵਰੀ (ਮਾਰਕੰਡਾ)-ਪੰਜਾਬ ਇੰਜੀਨੀਅਰਿੰਗ ਕਾਲਜ ਪਹਿਲੇ ਸਾਲ ਦੇ ਵਿਦਿਆਰਥੀਆਂ ਦੀ ਇਕ ਪ੍ਰਤਿਭਾਸ਼ਾਲੀ ਟੀਮ ਨੇ ਥਾਪਰ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਵਿਖੇ ਕਰਵਾਏ ਏ.ਆਈ. ਇਨੋਵੇਸ਼ਨ ਚੈਂਲੇਂਜ (ਟੀ.ਈ.ਆਈ.ਟੀ. ਸਭਕਾ-ਏਆਈ ਹੈਕਾਥੌਨ) ਕੱਪ ਵਿਚ ਰਨਰ-ਅਪ ਸਥਾਨ ਹਾਸਲ ਕਰਕੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ ਹੈ | ਇਨ੍ਹਾਂ ਮੁਕਾਬਲਿਆਂ ਵਿਚ ਵੱਖ-ਵੱਖ ਸਿੱਖਿਆ ਸੰਸਥਾਵਾਂ ਦੀਆਂ ਟੀਮਾਂ ਨੇ ਹਿੱਸਾ ਲਿਆ, ਜਿੱਥੇ ਆਰਟੀਫ਼ਿਸ਼ਿਅਲ ਆਧਾਰਿਤ ਨਵੇਂ ਹੱਲ ਪੇਸ਼ ਕੀਤੇ ਗਏ | ਕਈ ਕਠੋਰ ਮੁਲਾਂਕਣ ਪੱਧਰਾਂ ਤੋਂ ਬਾਅਦ ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਦੀ ਟੀਮ ਨੂੰ ਦੂਜਾ ਸਥਾਨ ਹਾਸਲ ਕੀਤਾ | ਟੀਮ ਨੂੰ 25,000 ਰੁਪਏ ਦੀ ਨਕਦ ਇਨਾਮ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ |
ਟੀਮ ਦੀ ਅਗਵਾਈ ਆਰੀੲਨ ਸਿੰਘ ਨੇ ਕੀਤੀ | ਟੀਮ ਦੇ ਹੋਰ ਮੈਂਬਰਾਂ ਵਿਚ ਰਹਾਨ ਅਭੀ, ਸਿਧਾਰਥ ਮਹਿਤਾ, ਕਨਿਸ਼ਕ ਸਿੰਘ ਅਤੇ ਅਨਨਯ ਦੂਬੇ ਸ਼ਾਮਲ ਸਨ | ਇਹ ਸਫ਼ਲਤਾ ਸੰਸਥਾ ਦੀ ਭਵਿੱਖ-ਤਿਆਰ ਤਕਨੀਕੀ ਪ੍ਰਤਿਭਾ ਵਿਕਸਿਤ ਕਰਨ ਦੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਦੀ ਹੈ | ਪ੍ਰੋ. ਰਾਜੇਸ਼ ਕੁਮਾਰ ਭਾਟੀਆ ਡਾਇਰੈਕਟਰ ਪੰਜਾਬ ਇੰਜੀਨੀਅਰਿੰਗ ਕਾਲਜ ਨੇ ਵਿਸ਼ੇਸ਼ ਤੌਰ 'ਤੇ ਟੀਮ ਦੀ ਪ੍ਰਸ਼ੰਸਾ ਕੀਤੀ |

ਪਿਛਲੀ ਖ਼ਬਰ ਗੁਰਸ਼ਰਨ ਸਿੰਘ ਛੀਨਾ ਨੇ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆ <br/> ਅਗਲੀ ਖ਼ਬਰ ਦੇਵ ਸਮਾਜ ਕਾਲਜ 'ਚ ਤਿੰਨ ਰੋਜ਼ਾ ਪੰਜਾਬ ਯੂਨੀਵਰਸਿਟੀ ਅੰਤਰ-ਕਾਲਜ ਸ਼ਤਰੰਜ ਮੁਕਾਬਲੇ ਦੀ ਹੋਈ ਸ਼ੁਰੂਆਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।