21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਪੁਲਿਸ ਵਲੋਂ ਦੋ ਔਰਤਾਂ ਖ਼ਿਲਾਫ਼ ਧੋਖਾਧੜੀ ਦਾ ਮੁਕੱਦਮਾ ਦਰਜ <br/>

ਅਜੀਤ ਡੈਸਕ 18-02-2026
ਮੋਰਿੰਡਾ, 17 ਫਰਵਰੀ (ਤਰਲੋਚਨ ਸਿੰਘ ਕੰਗ)-ਮੋਰਿੰਡਾ ਸਦਰ ਪੁਲਿਸ ਵਲੋਂ ਪਿੰਡ ਨਥਮਲਪੁਰ ਦੀਆਂ ਦੋ ਔਰਤਾਂ ਖ਼ਿਲਾਫ਼ ਧੋਖਾਧੜੀ ਦਾ ਮੁਕੱਦਮਾ ਦਰਜ ਕਰ ਲਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਸੋਹਨ ਲਾਲ ਨੇ ਦੱਸਿਆ ਕਿ ਸ਼ਿਕਾਇਤਕਰਤਾ ਸਮਸ਼ੇਰ ਸਿੰਘ ਪੁੱਤਰ ਰਣਧੀਰ ਸਿੰਘ ਵਾਸੀ ਵਾਰਡ ਨੰਬਰ 7 ਸ੍ਰੀ ਚਮਕੌਰ ਸਾਹਿਬ ਵਲੋਂ ਐਸ.ਐਸ.ਪੀ. ਰੂਪਨਗਰ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਵਲੋਂ ਕਮਲਜੀਤ ਕੌਰ ਪੁੱਤਰੀ ਸਵ. ਅਜਮੇਰ ਸਿੰਘ, ਹਾਲ ਪਤਨੀ ਜੋਗਿੰਦਰ ਸਿੰਘ ਨਿਵਾਸੀ ਛੋਟਾ ਸਮਾਣਾ ਅਤੇ ਉਸਦੀ ਭੈਣ ਮਨਦੀਪ ਕੌਰ ਪਤਨੀ ਰਵੀ ਕੁਮਾਰ ਵਾਸੀ ਮੋਰਿੰਡਾ ਨੇ ਪਿੰਡ ਮਾਣੇਮਾਜਰਾ ਦੇ ਹਰਦੀਪ ਸਿੰਘ ਪ੍ਰਾਪਰਟੀ ਡੀਲਰ ਰਾਹੀਂ ਫਰਵਰੀ 2024 ਵਿਚ ਪਿੰਡ ਨਥਮਲਪੁਰ ਵਿਖੇ ਇੱਕ ਏਕੜ ਜ਼ਮੀਨ ਦਾ ਸੌਦਾ 11 ਲੱਖ ਰੁਪਏ ਵਿਚ ਕਰਕੇ 4 ਲੱਖ ਰੁਪਏ ਦੇ ਕੇ ਇਕਰਾਰਨਾਮਾ ਲਿਖ ਲਿਆ ਸੀ | ਉਪਰੰਤ ਉਸ ਕੋਲੋਂ ਇੱਕ ਲੱਖ ਰੁਪਿਆ ਹੋਰ ਲੈ ਲਿਆ ਤੇ ਅਗਸਤ 2024 ਵਿਚ ਰਜਿਸਟਰੀ ਕਰਾਉਣ ਦਾ ਵਾਅਦਾ ਕਰਕੇ ਦੋਨਾਂ ਵਿੱਚੋਂ ਕੋਈ ਵੀ ਤਹਿਸੀਲਦਾਰ ਮੋਰਿੰਡਾ ਦੇ ਦਫ਼ਤਰ ਵਿਚ ਪੇਸ਼ ਨਹੀਂ ਹੋਇਆ | ਸ਼ਮਸ਼ੇਰ ਸਿੰਘ ਨੇ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਉਸਨੂੰ ਬਾਅਦ ਵਿਚ ਪਤਾ ਲੱਗਿਆ ਕਿ ਕਮਲਜੀਤ ਕੌਰ ਅਤੇ ਮਨਦੀਪ ਕੌਰ ਦੇ ਨਾਂਅ ਪਿੰਡ ਨਥਮਲਪੁਰ ਵਿਚ ਕੋਈ ਜ਼ਮੀਨ ਦਰਜ ਨਹੀਂ ਸੀ ਤੇ ਨਾ ਹੀ ਉਨ੍ਹਾਂ ਕੋਲ ਜ਼ਮੀਨ ਵੇਚਣ ਦਾ ਅਧਿਕਾਰ ਸੀ | ਸਬ ਇੰਸਪੈਕਟਰ ਸੋਹਨ ਲਾਲ ਨੇ ਦੱਸਿਆ ਕਿ ਸ਼ਿਕਾਇਤ ਦੀ ਪੜਤਾਲ ਡੀ. ਐੱਸ. ਪੀ. ਮੋਰਿੰਡਾ ਵਲੋਂ ਕੀਤੀ ਗਈ, ਜਿਨ੍ਹਾਂ ਦੀ ਰਿਪੋਰਟ ਅਤੇ ਪਿੰਡ ਨਥਮਲਪੁਰ ਦੇ ਪਟਵਾਰੀ ਦੀ ਰਿਪੋਰਟ ਅਨੁਸਾਰ ਕਮਲਜੀਤ ਕੌਰ ਅਤੇ ਮਨਦੀਪ ਕੌਰ ਦੇ ਨਾਂਅ ਪਿੰਡ ਨਥਮਲਪੁਰ ਵਿਚ ਕੋਈ ਜ਼ਮੀਨ ਨਹੀਂ ਹੈ | ਮੋਰਿੰਡਾ ਪੁਲਿਸ ਨੇ ਕਮਲਜੀਤ ਕੌਰ ਤੇ ਮਨਦੀਪ ਕੌਰ ਖਿਲਾਫ਼ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

ਪਿਛਲੀ ਖ਼ਬਰ 20 ਲੱਖ ਦਾ ਸਰੀਆ ਤੇ 18 ਟਾਇਰੀ ਟਰਾਲਾ ਲੁੱਟਣ ਵਾਲੇ 3 ਮੁਲਜ਼ਮ ਕਾਬੂ <br/> ਅਗਲੀ ਖ਼ਬਰ ਹੈਰੋਇਨ ਤੇ ਨਕਦੀ ਸਮੇਤ ਦੋ ਭਰਾ ਕਾਬੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।