26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਸੀਨੀਅਰ ਨਾਗਰਿਕਾਂ ਦਾ ਮਾਣ–ਸਨਮਾਨ ਤੇ ਸਰਗਰਮ ਜੀਵਨ ਸਮਾਜ ਦੀ ਸਾਂਝੀ ਜ਼ਿੰਮੇਦਾਰੀ- ਰਾਜਪਾਲ ਕਟਾਰੀਆ <br/>

ਅਜੀਤ ਡੈਸਕ 30-01-2026
ਚੰਡੀਗੜ੍ਹ, 29 ਜਨਵਰੀ (ਸੰਦੀਪ ਕੁਮਾਰ ਮਾਹਨਾ)-ਪੰਜਾਬ ਦੇ ਰਾਜਪਾਲ ਅਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਕਿਹਾ ਹੈ ਕਿ ਸੀਨੀਅਰ ਨਾਗਰਿਕਾਂ ਦਾ ਮਾਣ-ਸਨਮਾਨ, ਸੁਰੱਖਿਆ ਅਤੇ ਸਰਗਰਮ ਜੀਵਨ ਸੁਨਿਸ਼ਚਿਤ ਕਰਨਾ ਪਰਿਵਾਰ, ਸਮਾਜ ਅਤੇ ਸਰਕਾਰੀ ਸੰਸਥਾਵਾਂ ਦੀ ਸਾਂਝੀ ਜ਼ਿੰਮੇਦਾਰੀ ਹੈ | ਰਾਜਪਾਲ ਕਟਾਰੀਆ ਅੰਤਰਰਾਸ਼ਟਰੀ ਬਜ਼ੁਰਗ ਦਿਵਸ ਦੇ ਮੌਕੇ ਚੰਡੀਗੜ੍ਹ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਵਲੋਂ ਕਰਵਾਏ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਸੰਬੋਧਨ ਕਰ ਰਹੇ ਸਨ |
ਰਾਜਪਾਲ ਕਟਾਰੀਆ ਨੇ ਸੀਨੀਅਰ ਨਾਗਰਿਕਾਂ ਦੀ ਚੰਗੀ ਸਿਹਤ ਅਤੇ ਲੰਬੀ ਉਮਰ ਦੀ ਕਾਮਨਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਤਜਰਬਾ ਅਤੇ ਸੁਝਾਅ ਰਾਸ਼ਟਰ ਅਤੇ ਸਮਾਜ ਨਿਰਮਾਣ 'ਚ ਹਮੇਸ਼ਾ ਅਹਿਮ ਭੂਮਿਕਾ ਨਿਭਾਉਂਦੇ ਆ ਰਹੇ ਹਨ | ਰਾਜਪਾਲ ਨੇ ਦੱਸਿਆ ਕਿ ਐਸੋਸੀਏਸ਼ਨ ਵਲੋਂ ਸੀਨੀਅਰ ਨਾਗਰਿਕਾਂ ਲਈ ਮੁਫ਼ਤ ਫਿਜ਼ੀਓਥੈਰੇਪੀ, ਯੋਗਾ, ਸਿਹਤ ਜਾਂਚਾਂ ਦੇ ਨਾਲ-ਨਾਲ ਕਈ ਸਮਾਜ ਭਲਾਈ ਗਤੀਵਿਧੀਆਂ ਚਲਾਈਆਂ ਜਾ ਰਹੀਆਂ ਹਨ | ਮੌਜੂਦਾ ਸਮਾਜਿਕ ਚੁਣੌਤੀਆਂ ਬਾਰੇ ਗੱਲ ਕਰਦੇ ਹੋਏ ਰਾਜਪਾਲ ਕਟਾਰੀਆ ਨੇ ਕਿਹਾ ਕਿ ਤੇਜ਼ ਸ਼ਹਿਰੀਕਰਣ, ਰੋਜ਼ਗਾਰ ਲਈ ਪ੍ਰਵਾਸ ਅਤੇ ਸੰਯੁਕਤ ਪਰਿਵਾਰ ਪ੍ਰਣਾਲੀ ਤੋਂ ਨਿਊਕਲੀਅਰ ਪਰਿਵਾਰਾਂ ਵੱਲ ਵਧ ਰਹੇ ਰੁਝਾਨ ਕਾਰਨ ਕਈ ਸੀਨੀਅਰ ਨਾਗਰਿਕ ਇਕੱਲੇਪਨ ਅਤੇ ਅਣਦੇਖੀ ਦਾ ਸਾਹਮਣਾ ਕਰ ਰਹੇ ਹਨ | ਇਸ ਕਾਰਨ ਉਨ੍ਹਾਂ ਦੀ ਭਲਾਈ ਲਈ ਸਮੂਹਿਕ ਜ਼ਿੰਮੇਦਾਰੀ ਹੋਰ ਵੀ ਜ਼ਰੂਰੀ ਬਣ ਜਾਂਦੀ ਹੈ | ਉਨ੍ਹਾਂ ਇਹ ਸੁਝਾਅ ਵੀ ਦਿੱਤਾ ਕਿ 'ਸੀਨੀਅਰ ਸਿਟੀਜ਼ਨਸ ਹੋਮ' ਸ਼ਬਦ ਦੀ ਥਾਂ ਕੋਈ ਹੋਰ ਸਕਾਰਾਤਮਕ ਅਤੇ ਸਨਮਾਨਜਨਕ ਨਾਮ ਰੱਖਿਆ ਜਾਣਾ ਚਾਹੀਦਾ ਹੈ ਤਾਂ ਜੋ ਬਜ਼ੁਰਗਾਂ ਦੀ ਗੌਰਵਮਈ ਪਛਾਣ ਨੂੰ ਹੋਰ ਮਜ਼ਬੂਤੀ ਮਿਲੇ | ਸਮਾਗਮ ਦੌਰਾਨ ਡਾਕਟਰੀ ਸੇਵਾਵਾਂ, ਸਾਹਿਤ, ਸਿੱਖਿਆ, ਸਮਾਜਿਕ ਕਾਰਜ, ਸੱਭਿਆਚਾਰ ਅਤੇ ਰੈੱਡ ਕਰਾਸ ਵਲੰਟੀਅਰਾਂ ਵਜੋਂ ਯੋਗਦਾਨ ਪਾਉਣ ਵਾਲੇ ਸੀਨੀਅਰ ਨਾਗਰਿਕਾਂ ਅਤੇ ਸੇਵਾਦਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ | ਰਾਜਪਾਲ ਨੇ ਸੀਨੀਅਰ ਨਾਗਰਿਕਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਪ੍ਰਸ਼ਾਸਨਿਕ ਸਹਿਯੋਗ ਦਾ ਭਰੋਸਾ ਦਿਵਾਇਆ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਨਿਪਟਾਰੇ ਲਈ ਹਰ ਬੁੱਧਵਾਰ ਲਗਾਏ ਜਾ ਰਹੇ ਜਨਤਾ ਦਰਬਾਰ ਜਾਂ ਜਨ ਸੁਣਵਾਈ ਦੌਰਾਨ ਮਿਲਣ ਲਈ ਸਮਾਂ ਲੈਣ ਦੀ ਅਪੀਲ ਕੀਤੀ |


ਪਿਛਲੀ ਖ਼ਬਰ ਵਿਸ਼ਵ ਪੱਧਰ ਤੇ ਪਹਿਲੀ ਵਾਰ, ਏਅਰਟੈੱਲ ਨੇ 360 ਮਿਲੀਅਨ ਭਾਰਤੀਆਂ ਨੂੰ ਅਡੋਬੀ ਐਕਸਪ੍ਰੈਸ ਪ੍ਰੀਮੀਅਮ ਮੁਫਤ ਵਿੱਚ ਉਪਲਬਧ... ਅਗਲੀ ਖ਼ਬਰ ਜੂਆ ਖੇਡ ਰਹੇ ਤਿੰਨ ਵਿਅਕਤੀ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।