26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਜੂਆ ਖੇਡ ਰਹੇ ਤਿੰਨ ਵਿਅਕਤੀ ਗਿ੍ਫ਼ਤਾਰ

ਅਜੀਤ ਡੈਸਕ 30-01-2026
ਚੰਡੀਗੜ੍ਹ, 28 ਜਨਵਰੀ (ਕਪਿਲ ਵਧਵਾ)-ਚੰਡੀਗੜ੍ਹ ਪੁਲਿਸ ਨੇ ਜੂਆ ਅਤੇ ਸੱਟੇ ਖ਼ਿਲਾਫ਼ ਕਾਰਵਾਈ ਕਰਦਿਆਂ ਵੱਖ-ਵੱਖ ਥਾਵਾਂ ਤੋਂ ਤਿੰਨ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਪਹਿਲੇ ਮਾਮਲੇ ਵਿਚ ਪੁਲਿਸ ਨੇ 28 ਜਨਵਰੀ ਨੂੰ ਪਾਵਰ ਗਿ੍ਡ, ਹੱਲੋਮਾਜਰਾ (ਚੰਡੀਗੜ੍ਹ) ਨੇੜੇ ਜੂਆ ਖੇਡ ਰਹੇ ਬਾਬਲੂ ਵਾਸੀ ਹੱਲੋਮਾਜਰਾ ਅਤੇ ਧਰਮੇਦਰ ਵਾਸੀ ਹੱਲੋਮਾਜਰਾ ਨੂੰ ਕਾਬੂ ਕੀਤਾ | ਮੁਲਜ਼ਮਾਂ ਦੇ ਕਬਜ਼ੇ ਵਿਚੋਂ 640 ਰੁਪਏ ਨਕਦ ਅਤੇ ਤਾਸ਼ ਦੇ ਪੱਤੇ ਬਰਾਮਦ ਕੀਤੇ ਗਏ | ਇਸ ਸਬੰਧੀ ਥਾਣਾ ਸੈਕਟਰ-31 ਚੰਡੀਗੜ੍ਹ ਵਿਖੇ ਗੈਂਬਲਿੰਗ ਐਕਟ ਦੀ ਧਾਰਾ 13-3-67 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ | ਬਾਅਦ ਵਿਚ ਦੋਵੇਂ ਮੁਲਜ਼ਮ ਜ਼ਮਾਨਤ 'ਤੇ ਰਿਹਾਅ ਕਰ ਦਿੱਤੇ ਗਏ | ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ | ਦੂਜੇ ਮਾਮਲੇ ਵਿਚ ਚੰਡੀਗੜ੍ਹ ਪੁਲਿਸ ਨੇ ਬੁੱਧਵਾਰ ਨੂੰ ਹੀ ਟਿਊਬਵੈੱਲ, ਸੈਕਟਰ-45 (ਬੀ) ਚੰਡੀਗੜ੍ਹ ਤੋਂ ਸੱਟਾ ਖੇਡ ਰਹੇ ਵਿਕਰਮਜੀਤ ਸਿੰਘ ਵਾਸੀ ਪਿੰਡ ਬੁੜੈਲ ਨੂੰ ਗਿ੍ਫ਼ਤਾਰ ਕੀਤਾ | ਉਸ ਦੇ ਕਬਜ਼ੇ ਵਿਚੋਂ 2120 ਰੁਪਏ ਨਕਦ ਬਰਾਮਦ ਹੋਏ | ਇਸ ਸਬੰਧੀ ਥਾਣਾ ਸੈਕਟਰ-34 ਚੰਡੀਗੜ੍ਹ ਵਿਖੇ ਗੈਂਬਲਿੰਗ ਐਕਟ ਦੀ ਧਾਰਾ 13(ਏ)-3-67 ਤਹਿਤ ਮਾਮਲਾ ਦਰਜ ਕੀਤਾ ਗਿਆ |

ਪਿਛਲੀ ਖ਼ਬਰ ਸੀਨੀਅਰ ਨਾਗਰਿਕਾਂ ਦਾ ਮਾਣ–ਸਨਮਾਨ ਤੇ ਸਰਗਰਮ ਜੀਵਨ ਸਮਾਜ ਦੀ ਸਾਂਝੀ ਜ਼ਿੰਮੇਦਾਰੀ- ਰਾਜਪਾਲ ਕਟਾਰੀਆ <br/> ਅਗਲੀ ਖ਼ਬਰ ਆਟੋ ਚਾਲਕ ਦਾ ਚਾਕੂ ਮਾਰ ਕੇ ਕਤਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।