ਚੰਡੀਗੜ੍ਹ, 28 ਜਨਵਰੀ (ਸੁਖਵਿੰਦਰ ਸਿੰਘ ਸ਼ਾਨ)-ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਭਾਵਨਾਤਮਕ ਅਤੇ ਮਾਨਸਿਕ ਤੰਦਰੁਸਤੀ ਲਈ 'ਸਾਥੀ' ਨਾਂਅ ਦੀ ਪ੍ਰਯੋਜਨਾ ਦੀ ਸ਼ੁਰੂਆਤ ਕੀਤੀ ਹੈ, ਤਾਂ ਜੋ ਕਿਸੇ ਵੀ ਭੈੜੀ ਪ੍ਰਸਥਿਤੀ ਦੇ ਚੱਲਦਿਆਂ ਵਿਦਿਆਰਥੀਆਂ ਨੂੰ ਖੁਦਕੁਸ਼ੀਆਂ ਕਰਨ ਤੋਂ ਰੋਕਿਆ ਜਾਵੇ | ਯੂ. ਟੀ. ਚੰਡੀਗੜ੍ਹ ਦੇ ਸਕੂਲ ਸਿੱਖਿਆ ਵਿਭਾਗ ਅਤੇ ਚੰਡੀਗੜ੍ਹ ਸਿਟੀਜਨਜ਼ ਫਾੳਾੂਡੇਸ਼ਨ ਦੀ ਸਾਂਝੀ ਪ੍ਰਯੋਜਨਾ 'ਸਾਥੀ' ਦੀ ਸ਼ੁਰੂਆਤ ਸੰਬੰਧੀ ਯੂ.ਟੀ. ਸਕੱਤਰ ਵਿਚ ਇਕ ਸਮਾਗਮ ਕਰਾਇਆ ਗਿਆ, ਜਿਸ ਵਿਚ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ | ਸਮਾਗਮ ਨੂੰ ਸੰਬੋਧਨ ਕਰਦਿਆਂ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਮਾਨਸਿਕ ਸਿਹਤ ਸੰਬੰਧੀ ਚੁਣੌਤੀਆਂ ਅੱਜ ਦੇ ਸਮੇਂ ਦੀ 'ਮੌਨ ਮਹਾਂਮਾਰੀ' ਹੈ, ਜੋ ਵਿਸ਼ੇਸ਼ ਰੂਪ 'ਚ ਬੱਚਿਆਂ ਅਤੇ ਨੌਜਵਾਨਾਂ ਨੂੰ ਪ੍ਰਭਾਵਿਤ ਕਰਦੀ ਹੈ | ਉਨ੍ਹਾਂ ਕਿਹਾ ਕਿ ਅੱਜ ਦੇ ਵਿਦਿਆਰਥੀ ਨੂੰ ਕੇਵਲ ਪੜ੍ਹਨ ਦਾ ਦਬਾਅ ਨਹੀਂ, ਸਗੋਂ ਭਾਵਨਾਤਮਕ ਅਣਦੇਖੀ, ਪਰਿਵਾਰਕ ਝਗੜੇ, ਇਕੱਲਾਪਣ, ਸਾਥੀਆਂ ਦਾ ਦਬਾਅ ਅਤੇ ਪ੍ਰੀਖਿਆਵਾਂ ਦੀ ਚਿੰਤਾ ਆਦਿ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ, ਜੋ ਅਣਦੇਖੀਆਂ ਰਹਿ ਜਾਂਦੀਆਂ ਹਨ | ਸ੍ਰੀ ਕਟਾਰੀਆ ਨੇ ਜ਼ੋਰ ਦੇ ਕੇ ਕਿਹਾ ਕਿ ਮਾਨਸਿਕ ਸਿਹਤ ਸੰਬੰਧੀ ਸਹਾਇਤਾ ਪ੍ਰਦਾਨ ਕਰਨ ਵਾਲੀਆਂ ਸੰਸਥਾਵਾਂ ਦੀ ਕੋਈ ਘਾਟ ਨਹੀਂ ਹੈ, ਪਰ ਸਮਾਜਿਕ ਕਲੰਕ ਸਭ ਤੋਂ ਵੱਡੀ ਰੁਕਾਵਟ ਹੈ | ਉਨ੍ਹਾਂ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਮਾਨਸਿਕ ਤੰਦਰੁਸਤੀ ਲਈ ਖੁੱਲ੍ਹੇ ਤੌਰ 'ਤੇ ਪੇਸ਼ੇਵਰ ਸਹਾਇਤਾ ਪ੍ਰਾਪਤ ਕਰਨ ਲਈ ਪ੍ਰੇਰਿਆ | ਸ੍ਰੀ ਕਟਾਰੀਆ ਨੇ ਵਿਸ਼ਵਾਸ ਪ੍ਰਗਟ ਕਰਦਿਆਂ ਕਿਹਾ ਕਿ 'ਸਾਥੀ' ਪ੍ਰਯੋਜਨਾ ਭਵਿੱਖ ਵਿਚ ਦੇਸ਼ ਭਰ ਦੇ ਸਕੂਲਾਂ ਲਈ ਇਕ ਮਾਡਲ ਵਜੋਂ ਸਾਹਮਣੇ ਆਵੇਗੀ | ਇਸ ਮੌਕੇ ਪੰਜਾਬ ਦੇ ਵਧੀਕ ਮੁੱਖ ਸਕੱਤਰ ਅਤੇ ਚੰਡੀਗੜ੍ਹ ਸਿਟੀਜ਼ਨ ਫਾੳਾੂਡੇਸ਼ਨ ਦੇ ਜਨਰਲ ਸਕੱਤਰ ਜੇ.ਐਮ. ਬਾਲਮੁਰੂਗਨ ਆਈ.ਏ.ਐਸ ਨੇ ਪ੍ਰਯੋਜਨਾ ਦੀ ਰੂਪਰੇਖਾ ਪੇਸ਼ ਕਰਦਿਆਂ ਦੱਸਿਆ ਕਿ ਕਿ ਸਾਥੀ ਪ੍ਰਯੋਜਨਾ ਜਮਾਤ 7ਵੀ, 8ਵੀ,9ਵੀ ਅਤੇ 11ਵੀਂ ਦੇ ਵਿਦਿਆਰਥੀਆਂ ਲਈ ਛੇ ਮਹੀਨੇ ਲਈ ਚੱਲੇਗੀ, ਜਿਸ ਦਾ ਉਦੇਸ਼ ਕਿਸ਼ੋਰਾਂ ਵਿਚ ਆਤਮ ਵਿਸ਼ਵਾਸ਼, ਸਹਿਣਸ਼ੀਲਤਾ ਅਤੇ ਸਿਹਤ ਤਣਾਅ ਹੱਲ ਕਾਰਨ ਦਾ ਹੁਨਰ ਪੈਦਾ ਕਰਨਾ ਹੈ | ਫਾੳਾੂਡੇਸ਼ਨ ਦੇ ਪ੍ਰਧਾਨ ਤੇ ਸੇਵਾ ਮੁਕਤ ਜਨਰਲ ਵੀ. ਪੀ. ਮਲਿਕ ਨੇ ਕਿਹਾ ਕਿ ਇਹ ਸੰਸਥਾ ਨਾਗਰਿਕਾਂ ਦੀ ਅਗਵਾਈ ਵਾਲੇ ਕੰਮਾਂ ਨਾਲ ਰਾਸ਼ਟਰ ਨਿਰਮਾਣ ਲਈ ਕੰਮ ਕਰ ਰਹੀ ਹੈ | ਇਸ ਮੌਕੇ ਚੰਡੀਗੜ੍ਹ ਪ੍ਰਸ਼ਾਸਨ ਦੇ ਮੁੱਖ ਸਕੱਤਰ ਐਚ. ਰਾਜੇਸ਼ ਪ੍ਰਸਾਦ, ਪੰਜਾਬ ਦੇ ਰਾਜਪਾਲ ਦੇ ਪ੍ਰਧਾਨ ਸਕੱਤਰ ਵੀ. ਪੀ. ਸਿੰਘ, ਗ੍ਰਹਿ ਸਕੱਤਰ ਮਨਦੀਪ ਸਿੰਘ ਬਰਾੜ, ਸਿੱਖਿਆ ਸਕੱਤਰ ਸ੍ਰੀਮਤੀ ਪ੍ਰੇਰਨਾ ਪੁਰੀ ਸਮੇਤ ਚੰਡੀਗੜ੍ਹ ਪ੍ਰਸ਼ਾਸਨ ਦੇ ਅਧਿਕਾਰੀ ਤੇ ਚੰਡੀਗੜ੍ਹ ਸਿਟੀਜ਼ਨ