16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਸਵ. ਰਾਣਾ ਮਹੀਪਾਲ ਸਿੰਘ ਜ਼ੈਲਦਾਰ ਨੂੰ ਸ਼ਰਧਾਂਜਲੀਆਂ ਭੇਟ <br/>

ਅਜੀਤ ਡੈਸਕ 29-01-2026
ਲਾਲੜੂ, 28 ਜਨਵਰੀ (ਰਾਜਬੀਰ ਸਿੰਘ)-ਪੂਰੀ ਜ਼ਿੰਦਗੀ ਕਾਂਗਰਸ ਪਾਰਟੀ ਦੇ ਨਾਂਅ ਕਰ ਗਏ ਬਜ਼ੁਰਗ ਆਗੂ ਰਾਣਾ ਮਹੀਪਾਲ ਸਿੰਘ ਜੈਲਦਾਰ ਜਿਊਲੀ (98) ਨਮਿਤ ਸ਼ਰਧਾਂਜਲੀ ਸਮਾਗਮ 'ਚ ਵੱਖ-ਵੱਖ ਸਿਆਸੀ ਤੇ ਸਮਾਜਿਕ ਆਗੂਆਂ ਦੇ ਨਾਲ-ਨਾਲ ਪੱਤਰਕਾਰ ਭਾਈਚਾਰੇ ਤੇ ਧਾਰਮਿਕ ਨੁਮਾਇੰਦਿਆਂ ਵਲੋਂ ਪੁੱਜ ਕੇ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ | ਜ਼ਿਕਰਯੋਗ ਹੈ ਕਿ ਜੈਲਦਾਰ ਪਰਿਵਾਰ 'ਚ ਜਨਮੇ ਰਾਣਾ ਮਹੀਪਾਲ ਸਿੰਘ ਦੋ ਵਾਰ ਮਾਰਕੀਟ ਕਮੇਟੀ ਡੇਰਾਬੱਸੀ ਦੇ ਚੇਅਰਮੈਨ ਰਹਿ ਚੁੱਕੇ ਸਨ ਅਤੇ ਉਨ੍ਹਾਂ ਲਗਾਤਾਰ 40 ਸਾਲ ਪਿੰਡ ਦੇ ਸਰਪੰਚ ਵਜੋਂ ਸੇਵਾਵਾਂ ਦਿੱਤੀਆਂ ਸਨ | ਸ਼ਰਧਾਂਜਲੀ ਸਮਾਰੋਹ ਅੱਜ ਪਿੰਡ ਜਿਊਲੀ ਸਥਿਤ ਉਨ੍ਹਾਂ ਦੇ ਗ੍ਰਹਿ ਵਿਖੇ ਕਰਵਾਇਆ ਗਿਆ, ਜਿਸ ਦੌਰਾਨ ਕਾਂਗਰਸ ਦੇ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਚੌਧਰੀ ਰਾਣਾ ਮਾਹੀਪਾਲ ਸਿੰਘ ਜੈਲਦਾਰ ਦਾ ਕਾਂਗਰਸ ਪਾਰਟੀ 'ਚ ਚੰਗਾ ਰਸੂਖ ਸੀ ਅਤੇ ਪਿੰਡ ਪੱਧਰ 'ਤੇ ਸਰਪੰਚ ਰਹਿੰਦਿਆਂ ਉਨ੍ਹਾਂ ਸਮਾਜ 'ਚ ਵਧੀਆ ਸੇਵਾਵਾਂ ਦਿੱਤੀਆਂ ਹਨ, ਜਿਨ੍ਹਾਂ ਨੂੰ ਪਿੰਡ ਦੇ ਲੋਕ ਅੱਜ ਵੀ ਯਾਦ ਕਰਦੇ ਹਨ | ਉਨ੍ਹਾਂ ਕਿਹਾ ਕਿ ਹਲਕੇ 'ਚ ਕਾਂਗਰਸ ਦੀ ਮਜ਼ਬੂਤੀ 'ਚ ਪਾਏ ਗਏ ਜੈਲਦਾਰ ਮਾਹੀਪਾਲ ਸਿੰਘ ਦੇ ਯੋਗਦਾਨ ਨੂੰ ਵੀ ਕਦੇ ਭੁਲਾਇਆ ਨਹੀਂ ਜਾ ਸਕਦਾ | ਉਨ੍ਹਾਂ ਕਿਹਾ ਕਿ ਜੈਲਦਾਰ ਮਾਹੀਪਾਲ ਦੇ ਤੁਰ ਜਾਣ ਨਾਲ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ | ਉਨ੍ਹਾਂ ਪ੍ਰਮਾਤਮਾ ਅੱਗੇ ਵਿਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਅਤੇ ਪਿੱਛੇ ਰਹਿ ਗਏ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਕੀਤੀ | ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਵਿਨੋਦ ਸ਼ਰਮਾ, ਸੀਨੀਅਰ ਭਾਜਪਾ ਆਗੂ ਐੱਸ. ਐੱਸ. ਸੰਧੂ, ਗੁਰਦਰਸ਼ਨ ਸਿੰਘ ਸੈਣੀ, ਮਨਪ੍ਰੀਤ ਬੰਨੀ ਸੰਧੂ, ਸ਼ਿਵਾਲਿਕ ਬੋਰਡ ਪੰਚਕੂਲਾ ਦੇ ਚੇਅਰਮੈਨ ਓਮ ਪ੍ਰਕਾਸ਼ ਚੌਧਰੀ, 'ਆਪ' ਆਗੂ ਸੁਭਾਸ਼ ਸ਼ਰਮਾ, ਬਲਜੀਤ ਚੰਦ ਸ਼ਰਮਾ, ਜਸਮੇਰ ਰਾਣਾ, ਨਿਰਮੈਲ ਸਿੰਘ ਮਲਕਪੁਰ, ਕਰਨੈਲ ਸਿੰਘ ਹਮਾਂਯੂੰਪੁਰ, ਸੁਰਿੰਦਰ ਸਿੰਘ ਹਮਾਂਯੂੰਪੁਰ, ਚੰਦਰਪਾਲ ਅੱਤਰੀ, ਪਿ੍ਤਪਾਲ ਸਿੰਘ ਬਾਛਲ, ਮਲਕੀਤ ਸਿੰਘ ਮਲਕਪੁਰ ਸਮੇਤ ਵੱਖ-ਵੱਖ ਪਿੰਡਾਂ ਦੇ ਮੁਹਤਬਰ ਹਾਜ਼ਰ ਸਨ | ਅੰਤ 'ਚ ਪਰਿਵਾਰ ਵਲੋਂ ਜੈਲਦਾਰ ਸੁਰਿੰਦਰ ਰਾਣਾ, ਜੈਲਦਾਰ ਰਵਿੰਦਰ ਰਾਣਾ ਤੇ ਜੈਲਦਾਰ ਯੋਗਿੰਦਰ ਰਾਣਾ ਨੇ ਉਨ੍ਹਾਂ ਦੇ ਦੁੱਖ ਵਿਚ ਸ਼ਾਮਿਲ ਹੋਣ ਵਾਲੇ ਸਾਰੇ ਪਤਵੰਤਿਆਂ ਦਾ ਉਚੇਚੇ ਤੌਰ 'ਤੇ ਧੰਨਵਾਦ ਕੀਤਾ |

ਪਿਛਲੀ ਖ਼ਬਰ ਗੁਰੂ ਨਾਨਕ ਖ਼ਾਲਸਾ ਸਕੂਲ ਵਿਖੇ ਗਣਤੰਤਰ ਦਿਵਸ ਮਨਾਇਆ <br/> ਅਗਲੀ ਖ਼ਬਰ ਕੌਂਸਲਰਾਂ ਨੂੰ ਭਰੋਸੇ 'ਚ ਲਏ ਬਿਨਾਂ ਪਾਸ ਕੀਤੇ ਜਾ ਰਹੇ ਨੇ ਜਾਅਲੀ ਮਤੇ- ਐੱਨ. ਕੇ. ਸ਼ਰਮਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।