ਚੰਡੀਗੜ੍ਹ, 28 ਜਨਵਰੀ (ਮਾਰਕੰਡਾ)-ਪੀ. ਜੀ. ਆਈ. ਐੱਮ. ਈ. ਆਰ. ਚੰਡੀਗੜ੍ਹ ਵਿਖੇ ਸੁਰਿੰਦਰ ਸਿੰਘ ਪੁੱਤਰ ਸ਼ੇਰ ਸਿੰਘ ਉਮਰ 89 ਸਾਲ ਵਾਸੀ ਪੜੋਲ ਐੱਸ. ਏ. ਐੱਸ. ਨਗਰ (ਮੋਹਾਲੀ) ਦੀ ਪਿਛਲੇ ਦਿਨੀ ਮੌਤ ਹੋ ਗਈ | ਇਸ ਮੌਕੇ ਉਨ੍ਹਾਂ ਦੇ ਭਤੀਜੇ ਸੁਖਮਿੰਦਰ ਸਿੰਘ, ਪੋਤੇ ਦਿਲਪ੍ਰੀਤ ਸਿੰਘ ਅਤੇ ਬਾਕੀ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੀ ਦਿੱਲੀ ਇੱਛਾ ਮੁਤਾਬਿਕ ਦੇਹ ਨੂੰ ਪੀ. ਜੀ. ਆਈ. ਦੀ ਸਿਹਤ ਅਤੇ ਸਿੱਖਿਆ ਵਿਭਾਗ ਨੂੰ ਦਾਨ ਕਰ ਦਿੱਤੀ ਗਈ | ਵਿਭਾਗ ਇਸ ਨੇਕ ਕਾਰਜ ਲਈ ਪਰਿਵਾਰਕ ਮੈਂਬਰਾਂ ਦੀ ਪ੍ਰਸੰਸਾ ਕੀਤੀ |