19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਮਾਮਲਾ ਦੋ-ਪਹੀਆ ਵਾਹਨ ਚੋਰੀ ਕਰਨ ਦਾ ਚੋਰੀ ਦੇ ਵਾਹਨ ਤੋੜ ਕੇ ਪੁਰਜ਼ੇ ਵੇਚਣ ਵਾਲਾ ਮੁਲਜ਼ਮ ਪੁਲਿਸ ਰਿਮਾਂਡ 'ਤੇ <br/>

ਅਜੀਤ ਡੈਸਕ 23-01-2026
ਐੱਸ. ਏ. ਐੱਸ. ਨਗਰ, 22 ਜਨਵਰੀ (ਕਪਿਲ ਵਧਵਾ)-ਮੁਹਾਲੀ ਦੇ ਥਾਣਾ ਫੇਜ਼-11 ਦੀ ਪੁਲਿਸ ਨੇ ਦੋ-ਪਹੀਆ ਵਾਹਨ ਚੋਰੀ ਕਰਨ ਦੇ ਮਾਮਲੇ ਵਿਚ ਚੋਰੀ ਦੇ ਵਾਹਨ ਤੋੜ ਕੇ ਪੁਰਜ਼ੇ ਅੱਗੇ ਵੇਚਣ ਵਾਲੇ ਮੁੱਖ ਕਬਾੜੀਏ ਸੁਰੇਸ਼ ਕੁਮਾਰ, ਜੋ ਕਿ ਪਹਿਲਾਂ ਫ਼ਰਾਰ ਸੀ, ਨੂੰ ਬੁੱਧਵਾਰ ਦੇਰ ਰਾਤ ਗਿ੍ਫ਼ਤਾਰ ਕਰ ਲਿਆ | ਪੁਲਿਸ ਵਲੋਂ ਅੱਜ ਇਸ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ | ਇਸ ਮਾਮਲੇ 'ਚ ਪੁਲਿਸ ਵਲੋਂ ਪਹਿਲਾਂ ਗਿ੍ਫ਼ਤਾਰ ਕੀਤੇ ਗਏ ਚੋਰਾਂ ਦੀ ਪਛਾਣ ਪਿ੍ੰਸ ਕੁਮਾਰ ਮੂਲ ਵਾਸੀ ਹਰਿਆਣਾ ਤੇ ਹਾਲ ਵਾਸੀ ਪਿੰਡ ਬੜਮਾਜਰਾ ਅਤੇ ਸਾਹਿਲ ਮੂਲ ਵਾਸੀ ਜ਼ਿਲ੍ਹਾ ਸ਼ਾਮਲੀ (ਉੱਤਰ ਪ੍ਰਦੇਸ਼) ਤੇ ਹਾਲ ਵਾਸੀ ਪਿੰਡ ਕੁੰਭੜਾ ਵਜੋਂ ਹੋਈ ਸੀ | ਇਸ ਤੋਂ ਇਲਾਵਾ ਇਨ੍ਹਾਂ ਮੁਲਜ਼ਮਾਂ ਦੀ ਨਿਸ਼ਾਨਦੇਹੀ 'ਤੇ ਚੋਰੀ ਦੇ ਵਾਹਨ ਖ਼ਰੀਦਣ ਵਾਲੇ ਪਿੰਡ ਕੁੰਭੜਾ ਦੇ ਰਹਿਣ ਵਾਲੇ ਦੋ ਕਬਾੜੀਆਂ ਤੁਲਸੀ ਤੇ ਵਿਸ਼ਾਲ ਨੂੰ ਵੀ ਪੁਲਿਸ ਵਲੋਂ ਕਾਬੂ ਕੀਤਾ ਜਾ ਚੁੱਕਾ ਹੈ | ਵਿਸ਼ਾਲ ਦੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਸੀ ਕਿ ਉਹ ਚੋਰੀ ਦੇ ਵਾਹਨਾਂ ਨੂੰ ਅੱਗੇ ਸੁਰੇਸ਼ ਕੁਮਾਰ ਨੂੰ ਵੇਚਦਾ ਸੀ, ਜੋ ਕਿ ਵਾਹਨਾਂ ਦੇ ਪੁਰਜ਼ੇ ਖੋਲ੍ਹ ਕੇ ਵੱਖ-ਵੱਖ ਥਾਵਾਂ 'ਤੇ ਵੇਚਦਾ ਸੀ | ਪੁਲਿਸ ਅਨੁਸਾਰ ਸੁਰੇਸ਼ ਕੁਮਾਰ ਦੀ ਗਿ੍ਫ਼ਤਾਰੀ ਨਾਲ ਗਰੋਹ ਦੇ ਹੋਰਨਾਂ ਲਿੰਕਾਂ ਬਾਰੇ ਵੀ ਮਹੱਤਵਪੂਰਨ ਜਾਣਕਾਰੀ ਮਿਲਣ ਦੀ ਆਸ ਹੈ ਤੇ ਹੋਰ ਗਿ੍ਫ਼ਤਾਰੀਆਂ ਹੋਣ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ |

ਪਿਛਲੀ ਖ਼ਬਰ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ 28 ਨੂੰ ਮਨਾਇਆ ਜਾਵੇਗਾ ਦਸਮੀ ਦਾ ਦਿਹਾੜਾ ਅਗਲੀ ਖ਼ਬਰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵਲੋਂ ਸਰਕਾਰੀ ਸਕੂਲ ਮੁਰਾਦਪੁਰਾ ਜ਼ਿਲ੍ਹਾ ਅੰਮਿ੍ਤਸਰ ਦੀ ਪਿ੍ੰਸੀਪਲ ਨੂੰ ਮੁਅੱਤਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।