ਚੰਡੀਗੜ੍ਹ, 22 ਜਨਵਰੀ (ਅ. ਬ.)-ਹਰਿਆਣਾ ਦੇ ਗਵਰਨਰ ਪੋ. ਅਸ਼ੀਮ ਕੁਮਾਰ ਘੋਸ਼ ਵਲੋਂ ਲੋਕ ਭਵਨ ਹਰਿਆਣਾ ਵਿਖੇ ਗੁਰੂ ਨਾਨਕ ਖਾਲਸਾ ਕਾਲਜ ਯਮੁਨਾਨਗਰ (ਹਰਿਆਣਾ) ਦੇ ਪਿ੍ੰਸੀਪਲ ਡਾ. ਅਰਵਿੰਦਰ ਸਿੰਘ ਭੱਲਾ ਦੁਆਰਾ ਲਿਖੀ ਗਈ ਪੁਸਤਕ ਸ੍ਰੀ ਗੁਰੂ ਤੇਗ਼ ਬਹਾਦੁਰ ਦੇ ਸਲੋਕ: ਏ ਜਰਨੀ ਟੂ ਦਿ ਰੀਅਲਾਈਜ਼ੇਸ਼ਨ ਆਫ਼ ਇਨਫਿਨਾਈਟ ਰਿਆਲਿਟੀ ਨੂੰ ਰਿਲੀਜ਼ ਕੀਤਾ ਗਿਆ¢ ਰਾਜਪਾਲ ਪੋ. ਅਸ਼ੀਮ ਕੁਮਾਰ ਨੇ ਬੌਧਿਕ ਅਤੇ ਅਕਾਦਮਿਕ ਪੱਖ ਤੋਂ ਇਸ ਪੁਸਤਕ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਡਾ. ਅਰਵਿੰਦਰ ਸਿੰਘ ਭੱਲਾ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਲੋਕਾਂ ਉੱਪਰ ਆਧਾਰਿਤ ਇਹ ਪੁਸਤਕ ਨਿਸ਼ਚਤ ਤੌਰ 'ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਅਦੁੱਤੀ ਫ਼ਲਸਫ਼ੇ ਅਤੇ ਉਨ੍ਹਾਂ ਦੀ ਬਾਣੀ ਦੇ ਗਹਿਰੇ ਅਰਥਾਂ ਨੂੰ ਸਮਝਣ ਵੱਲ ਇਕ ਮਹੱਤਵਪੂਰਨ ਕਦਮ ਹੈ ¢ ਇਸ ਮੌਕੇ ਜਸਮੀਤ ਸਿੰਘ ਬੇਦੀ, ਮੈਂਬਰ ਹਰਿਆਣਾ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਤੇ ਸਾਬਕਾ ਵਧੀਕ ਐਡਵੋਕੇਟ ਜਨਰਲ, ਹਰਿਆਣਾ ਨੇ ਕਿਹਾ ਕਿ ਡਾ. ਅਰਵਿੰਦਰ ਸਿੰਘ ਭੱਲਾ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਰਵਵਿਆਪੀ ਉਪਦੇਸ਼ਾਂ ਨੂੰ ਗਹਿਰੇ ਅਧਿਐਨ ਤੋਂ ਬਾਅਦ ਦਰਸ਼ਨਿਕ ਤੇ ਅਕਾਦਮਿਕ ਦਿ੍ਸ਼ਟੀਕੋਣ ਤੋਂ ਬਾਖੂਬੀ ਪੇਸ਼ ਕੀਤਾ ਹੈ ¢ ਪਿ੍ੰਸੀਪਲ ਡਾ. ਅਰਵਿੰਦਰ ਸਿੰਘ ਭੱਲਾ ਨੇ ਆਪਣੀ ਪੁਸਤਕ ਬਾਰੇ ਦੱਸਦਿਆਂ ਕਿਹਾ ਕਿ ਇਸ ਪੁਸਤਕ ਦਾ ਮੁੱਖ ਉਦੇਸ਼ ਸ੍ਰੀ ਗੁਰੂ ਤੇਗ਼ ਬਹਾਦਰ ਦੇ ਸਲੋਕਾਂ ਦੀ ਦਾਰਸ਼ਨਿਕ ਤੇ ਬੌਧਿਕ ਵਿਆਖਿਆ ਰਾਹੀਂ ਮਨੁੱਖ ਨੂੰ ਆਤਮਿਕ ਬੁਲੰਦੀ, ਅੰਦਰੂਨੀ ਚੇਤਨਾ ਅਤੇ ਅਨੰਤਤਾ ਦੀ ਅਨੁਭੂਤੀ ਵੱਲ ਲੈ ਜਾਣਾ ਹੈ ¢