21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਨੌਜਵਾਨ ਵਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ 'ਚ ਇਕ ਔਰਤ ਗਿ੍ਫ਼ਤਾਰ

ਅਜੀਤ ਡੈਸਕ 21-01-2026

ਖਰੜ, 20 ਜਨਵਰੀ (ਜੰਡਪੁਰੀ)-ਕੁਝ ਦਿਨ ਪਹਿਲਾਂ ਪਿੰਡ ਖਾਨਪੁਰ ਦੀ ਸ਼ਮਸ਼ਾਨਘਾਟ ਨੇੜੇ ਇਕ 28 ਸਾਲਾ ਨੌਜਵਾਨ ਵਲੋਂ ਇਕ ਔਰਤ ਅਤੇ ਉਸ ਦੇ ਨਾਮਾਲੂਮ ਦੋਸਤ ਤੋਂ ਪ੍ਰੇਸ਼ਾਨ ਹੋ ਕੇ ਖ਼ੁਦਕੁਸ਼ੀ ਕਰ ਲਈ ਗਈ ਸੀ | ਇਸ ਮਾਮਲੇ 'ਚ ਪੁਲਿਸ ਵਲੋਂ ਦੀਪਾ ਨਾਮਕ ਔਰਤ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮਾਮਲੇ ਦੇ ਤਫ਼ਤੀਸ਼ੀ ਅਫ਼ਸਰ ਦਲਜੀਤ ਸਿੰਘ ਨੇ ਦੱਸਿਆ ਕਿ ਉਕਤ ਔਰਤ ਨੂੰ ਕਾਬੂ ਕਰਨ ਉਪਰੰਤ ਅੱਜ ਖਰੜ ਦੀ ਮਾਣਯੋਗ ਅਦਾਲਤ 'ਚ ਪੇਸ਼ ਕਰਕੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਗਈ ਤਾਂ ਜੋ ਉਸ ਕੋਲੋਂ ਉਸ ਦੇ ਨਾਮਾਲੂਮ ਦੋਸਤ ਬਾਰੇ ਪਤਾ ਕੀਤਾ ਜਾ ਸਕੇ, ਜਿਸ ਦੀ ਕਿ ਮਿ੍ਤਕ ਨੌਜਵਾਨ ਨੇ ਆਪਣੇ ਮੋਬਾਈਲ 'ਚ ਵੀਡੀਓ ਬਣਾਈ ਸੀ | ਉਨ੍ਹਾਂ ਦੱਸਿਆ ਕਿ ਮਾਣਯੋਗ ਅਦਾਲਤ ਨੇ ਉਕਤ ਔਰਤ ਨੂੰ ਇਕ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਣ ਦੇ ਹੁਕਮ ਸੁਣਾਏ ਹਨ | ਦੱਸਣਯੋਗ ਹੈ ਕਿ ਪਿੰਡ ਰਸੂਲਪੁਰ ਦੇ ਰਹਿਣ 28 ਸਾਲਾ ਨੌਜਵਾਨ ਪ੍ਰਦੀਪ ਸਿੰਘ ਜੋ ਕਿ ਟੂਰ ਐਂਡ ਟਰੈਵਲ ਦਾ ਕੰਮ ਕਰਦਾ ਹੈ, ਨੇ ਕੋਈ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਸੀ ਅਤੇ ਉਸ ਨੇ ਵੀਡੀਓ ਬਣਾ ਕੇ ਉਕਤ ਮਹਿਲਾ ਤੇ ਉਸ ਦੇ ਨਾਮਾਲੂਮ ਦੋਸਤ 'ਤੇ ਇਹ ਗੰਭੀਰ ਕਦਮ ਚੁੱਕਣ ਵਾਸਤੇ ਉਸ ਨੂੰ ਮਜ਼ਬੂਰ ਕਰਨ ਦਾ ਦੋਸ਼ ਲਗਾਇਆ ਸੀ |

ਪਿਛਲੀ ਖ਼ਬਰ ਠੇਕਾ ਕਾਮਿਆਂ ਨੇ ਪੰਜਾਬ ਸਰਕਾਰ ਦਾ ਸਾੜਿਆ ਪੁਤਲਾ <br/> ਅਗਲੀ ਖ਼ਬਰ ਡੇਰਾਬੱਸੀ ਵਿਖੇ ਪਾਬੰਦੀ ਦੇ ਬਾਵਜੂਦ ਖੁੱਲ੍ਹੇਆਮ ਵਿਕ ਰਹੀ ਹੈ ਚਾਇਨਾ ਡੋਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।